Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

06/21/2019 5:41:37 PM

ਜਲੰਧਰ (ਵੈੱਬ ਡੈਸਕ) : 'ਪੰਜਾਬ ਏਕਤਾ ਪਾਰਟੀ' ਦੇ ਨੇਤਾ ਸੁਖਪਾਲ ਖਹਿਰਾ ਨੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕੇ ਹਨ। ਖਹਿਰਾ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਰਾਜਪਾਲ ਵਲੋਂ ਲੁਧਿਆਣਾ ਦੇ ਹਰਜੀਤ ਫੇਕ ਐਨਕਾਊਂਟਰ ਦੇ ਦੋਸ਼ੀ 4 ਪੁਲਸ ਮੁਲਾਜ਼ਮਾਂ ਨੂੰ ਜੇਲ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੰਜਾਬ 'ਚ ਪਾਣੀ ਦੇ ਸੰਕਟ ਨੂੰ ਲੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਇਕ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਮਹਾਂਰਾਸ਼ਟਰ ਤੋਂ ਆਏ 'ਵਾਟਰ ਰਿਸੋਰਸਿਸ ਕਮਿਸ਼ਨ' ਸਮੇਤ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਦੇ ਵੀ. ਸੀ. ਅਤੇ ਕਿਸਾਨ ਯੂਨੀਅਨਾਂ ਦੇ ਪ੍ਰਧਾਨ ਵੀ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਗਵਰਨਰ ਤੇ ਕੈਪਟਨ ਦੇ ਰਹੇ ਖੂਨੀਆਂ ਦਾ ਸਾਥ : ਖਹਿਰਾ      
'ਪੰਜਾਬ ਏਕਤਾ ਪਾਰਟੀ' ਦੇ ਨੇਤਾ ਸੁਖਪਾਲ ਖਹਿਰਾ ਨੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕੇ ਹਨ। 

ਪੰਜਾਬ 'ਚ 'ਪਾਣੀ ਦੇ ਸੰਕਟ' ਤੋਂ ਫਿਕਰਮੰਦ ਕੈਪਟਨ ਨੇ ਕੀਤੀ ਮੀਟਿੰਗ  
ਪੰਜਾਬ 'ਚ ਪਾਣੀ ਦੇ ਸੰਕਟ ਨੂੰ ਲੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਇਕ ਮੀਟਿੰਗ ਹੋਈ। 

ਪੰਜਾਬ ਸਰਕਾਰ ਵਲੋਂ 8 ਸਿਵਲ ਸਰਜਨਾਂ ਸਮੇਤ 13 ਉੱਚ ਅਧਿਕਾਰੀਆਂ ਦੇ ਤਬਾਦਲੇ      
ਪੰਜਾਬ ਸਰਕਾਰ ਵਲੋਂ 8 ਸਿਵਲ ਸਰਜਨਾਂ ਸਮੇਤ ਸਿਹਤ ਵਿਭਾਗ ਦੇ 13 ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਪਰਿਵਾਰ ਦੇ ਲਾਪਤਾ ਹੋਣ ਦੇ ਮਾਮਲੇ 'ਚ ਵੱਡਾ ਖੁਲਾਸਾ, ਘਰ ਦਾ ਮੁਖੀ ਹੀ ਨਿਕਲਿਆ ਕਾਤਲ      
ਅੰਮ੍ਰਿਤਸਰ ਦੇ ਪਿੰਡ ਤੇੜਾ ਖੁਰਦ 'ਚੋਂ ਰਾਤੋ-ਰਾਤ ਗਾਇਬ ਹੋਏ ਪੂਰੇ ਪਰਿਵਾਰ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ

ਮਾਂ ਦੀ ਵਾਪਸੀ ਲਈ ਮੋਦੀ ਨੂੰ ਤਿੰਨ ਬੱਚਿਆਂ ਦੀ ਗੁਹਾਰ      
 ਗੁਰਦਾਸਪੁਰ ਦੇ ਤਿੰਨ ਬੱਚਿਆਂ ਨੇ ਕੁਵੈਤ ਵਿਚ ਫਸੀ ਆਪਣੀ ਮਾਂ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਸੁਬਰਾਮਣੀਅਮ ਜੈ ਸ਼ੰਕਰ ਨੂੰ ਟਵੀਟ ਕਰਕੇ ਮਦਦ ਦੀ ਅਪੀਲ ਕੀਤੀ ਹੈ। 

ਛੇਵੀਂ ਜਮਾਤ ਦੇ ਮੁੰਡੇ ਨੇ ਚਾਰ ਸਾਲਾ ਬਾਲੜੀ ਨਾਲ ਕੀਤਾ ਬਲਾਤਕਾਰ      
ਬਲਾਕ ਸੰਗਤ ਅਧੀਨ ਪੈਂਦੇ ਇਕ ਪਿੰਡ 'ਚ ਛੇਵੀਂ ਕਲਾਸ 'ਚ ਪੜ੍ਹਦੇ ਨਾਬਾਲਗ ਵੱਲੋਂ ਪਿੰਡ ਦੀ ਹੀ ਚਾਰ ਸਾਲਾ ਬਾਲੜੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਕਾਂਗਰਸ ਨੂੰ ਕਿਸ ਮੋੜ 'ਤੇ ਲੈ ਆਈ ਸਿੱਧੂ ਤੇ ਸੋਨੀ ਦੀ ਨਾਰਾਜ਼ਗੀ      
ਮੰਤਰੀਆਂ ਦੇ ਵਿਭਾਗਾਂ ਨੂੰ ਬਦਲਣ ਨਾਲ ਜੋ ਖਿਲਾਰਾ ਪੰਜਾਬ ਕੈਬਨਿਟ 'ਚ ਪਿਆ ਹੈ, ਉਹ ਹਾਲ ਦੀ ਘੜੀ ਨਿੱਬੜਦਾ ਨਜ਼ਰ ਨਹੀਂ ਆ ਰਿਹਾ। 

 ਪੁਲਸ ਦੇ ਜਵਾਨਾਂ ਦਾ ਨਵਾਂ ਟ੍ਰੈਂਡ, ਮੁੱਛਾਂ ਖੁੰਡੀਆਂ ਤੇ ਉੱਚੀ ਪੈਂਟ      
 ਪੰਜਾਬ ਪੁਲਸ ਦੇ ਜਵਾਨਾਂ ਦੀ ਵਰਦੀ 'ਤੇ ਹੁਣ ਫੈਸ਼ਨ ਦਾ ਤੜਕਾ ਲੱਗਣਾ ਸ਼ੁਰੂ ਹੋ ਗਿਆ ਹੈ। 

 ਇਸ ਪਿੰਡ 'ਚ ਸਾਮਾਨ ਵੇਚਣ ਆਉਣ ਵਾਲਿਆਂ ਨੂੰ ਦੇਣ ਪਵੇਗਾ ਟੈਕਸ      
 ਕਪੂਰਥਲਾ ਦੇ ਪਿੰਡ ਨੰਗਲ ਲੁਬਾਣਾ ਪਿੰਡ ਦੀ ਪੰਚਾਇਤ ਵਲੋਂ ਲਿਆ ਗਿਆ ਫੈਸਲਾ ਪਿੰਡ ਵਾਲਿਆਂ ਲਈ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। 

ਸੰਗਰੂਰ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ      
ਸੰਗਰੂਰ ਦੇ ਪਿੰਡ ਬੀਬੜੀ ਦੇ ਰਹਿਣ ਵਾਲੇ ਨੌਜਵਾਨ ਜਸਵਿੰਦਰ ਸਿੰਘ ਦੀ ਕੈਨੇਡਾ ਦੇ ਐਡਮਿਨਟਨ ਸ਼ਹਿਰ ਵਿਖੇ ਬੀਤੇ ਦਿਨ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
 


 


Anuradha

Content Editor

Related News