Punjab Wrap Up : ਪੜ੍ਹੋ 19 ਜੂਨ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

06/19/2019 5:55:53 PM

ਜਲੰਧਰ (ਵੈੱਬ ਡੈਸਕ) — ਪੰਜਾਬ ਸਰਕਾਰ ਨੇ ਡੂੰਘੇ ਬੋਰਵੈੱਲ 'ਚ ਡਿਗ ਕੇ ਮੌਤ ਦੇ ਮੂੰਹ 'ਚ ਗਏ ਮਾਸੂਮ ਫਤਿਹਵੀਰ ਸਿੰਘ ਲਈ ਵੱਡਾ ਐਲਾਨ ਕੀਤਾ ਹੈ। ਉਥੇ ਹੀ ਦੂਜੇ ਪਾਸੇ 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਕੇ ਮੌਤ ਦੇ ਮੂੰਹ 'ਚ ਗਏ 2 ਸਾਲਾ ਫ਼ਤਿਹਵੀਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ 20 ਜੂਨ ਦਿਨ ਵੀਰਵਾਰ ਨੂੰ ਨਵੀਂ ਦਾਣਾ ਮੰਡੀ ਸੁਨਾਮ ਵਿਖੇ ਦੁਪਹਿਰ 1 ਵਜੇ ਪਾਏ ਜਾਣਗੇ। ਫਤਿਹਵੀਰ ਦੇ ਦਾਦਾ ਜੀ ਵੱਲੋਂ ਸਮੂਹ ਸੰਗਤ ਨੂੰ ਕੱਲ ਪੈਣ ਵਾਲੇ ਭੋਗ ਲਈ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਮਾਸੂਮ 'ਫਤਿਹਵੀਰ' ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਦਾ ਵੱਡਾ ਐਲਾਨ
ਪੰਜਾਬ ਸਰਕਾਰ ਨੇ ਡੂੰਘੇ ਬੋਰਵੈੱਲ 'ਚ ਡਿਗ ਕੇ ਮੌਤ ਦੇ ਮੂੰਹ 'ਚ ਗਏ ਮਾਸੂਮ ਫਤਿਹਵੀਰ ਸਿੰਘ ਲਈ ਵੱਡਾ ਐਲਾਨ ਕੀਤਾ ਹੈ।

ਫਤਿਹਵੀਰ ਦੇ ਦਾਦਾ ਵੱਲੋਂ ਭੋਗ ਮੌਕੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ

150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਕੇ ਮੌਤ ਦੇ ਮੂੰਹ 'ਚ ਗਏ 2 ਸਾਲਾ ਫ਼ਤਿਹਵੀਰ ਦੀ ਆਤਮਿਕ ਸ਼ਾਂਤੀ ਲਈ ਰੱਖੇ ਸਹਿਜ ਪਾਠ ਦੇ ਭੋਗ 20 ਜੂਨ ਦਿਨ ਵੀਰਵਾਰ ਨੂੰ ਨਵੀਂ ਦਾਣਾ ਮੰਡੀ ਸੁਨਾਮ ਵਿਖੇ ਦੁਪਹਿਰ 1 ਵਜੇ ਪਾਏ ਜਾਣਗੇ। ਫਤਿਹਵੀਰ ਦੀ ਦਾਦਾ ਜੀ ਵੱਲੋਂ ਸਮੂਹ ਸੰਗਤ ਨੂੰ ਕੱਲ ਪੈਣ ਵਾਲੇ ਭੋਗ ਲਈ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ।

ਬਠਿੰਡਾ 'ਚ ਵੱਡੀ ਵਾਰਦਾਤ, ਨੌਜਵਾਨ ਨੇ ਮਾਂ-ਪਿਓ, ਪਤਨੀ ਤੇ ਭਰਾ ਨੂੰ ਵੱਢਿਆ

ਬਠਿੰਡਾ ਦੇ ਪਿੰਡ ਰਾਏਕੇ ਖ਼ੁਰਦ 'ਚ ਹਰਦੀਪ ਸਿੰਘ ਨਾਂ ਦੇ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਜਾਨੋ ਮਾਰਨ ਅਤੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਸ਼ਰ੍ਹੇਆਮ ਸ਼ਰਾਬ ਪੀਂਦੇ ਦਿਸੇ ਦਫਤਰ 'ਚ ਸਰਕਾਰੀ ਬਾਬੂ, ਕੈਮਰਾ ਦੇਖਦੇ ਹੀ ਬੋਤਲਾਂ ਛੱਡ ਕੇ ਭੱਜੇ (ਤਸਵੀਰਾਂ)

ਕਪੂਰਥਲਾ ਦੇ ਕਸਬਾ ਨਡਾਲਾ ਦੇ ਬੀ. ਡੀ. ਪੀ. ਓ. ਦਫਤਰ 'ਚ ਸ਼ਾਮ ਹੁੰਦੇ ਹੀ ਮਹਿਖਾਨਾ ਬਣ ਜਾਂਦਾ ਹੈ। ਸਰਕਾਰੀ ਦਫਤਰ 'ਚ ਸਰਕਾਰੀ ਬਾਬੂ ਮੇਜ਼ 'ਤੇ ਸ਼ਰ੍ਹੇਆਮ ਸ਼ਰਾਬ ਦਾ ਮਜ਼ਾ ਲੈਂਦੇ ਦਿੱਸਦੇ ਹਨ।

ਮੁਕਤਸਰ ਕੁੱਟਮਾਰ ਮਾਮਲਾ, ਕੌਂਸਲਰ ਸਣੇ 6 ਮੁਲਜ਼ਮ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ

ਸਥਾਨਕ ਬੂੜਾ ਗੁੱਜਰ ਰੋਡ 'ਤੇ ਕਾਂਗਰਸੀ ਕੌਂਸਲਰ ਦੇ ਭਰਾ ਅਤੇ ਉਸ ਦੇ ਕੁਝ ਸਾਥੀਆ ਵੱਲੋਂ ਦਲਿਤ ਪਰਿਵਾਰ ਨਾਲ ਸੰਬੰਧਤ ਮਹਿਲਾ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਕੌਂਸਲਰ ਰਾਕੇਸ਼ ਚੌਧਰੀ ਸਮੇਤ 6 ਦੋਸ਼ੀਆਂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਹੈ।

550 ਸਾਲਾ ਪ੍ਰਕਾਸ਼ ਪੁਰਬ: ਵਿਕਾਸ ਕਾਰਜ 30 ਸਤੰਬਰ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼

ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਬੀਤੇ ਦਿਨ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ 'ਚ ਚੱਲ ਰਹੇ ਵਿਕਾਸ ਕਾਰਜਾਂ ਨੂੰ 30 ਸਤੰਬਰ ਤੋਂ ਪਹਿਲਾਂ-ਪਹਿਲਾਂ ਹਰ ਹਾਲ 'ਚ ਮੁਕੰਮਲ ਕਰ ਲਿਆ ਜਾਵੇਗਾ।

ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਕੈਮਰੇ 'ਚ ਕੈਦ ਵਾਰਦਾਤ

ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ 'ਚ ਦਿਨ ਗੁੰਡਾਗਰਦੀ ਦਾ ਨਾਚ ਕਰਦੇ ਹੋਏ ਹਥਿਆਰਬੰਦ ਲੋਕਾਂ ਨੇ ਇਕ ਨੌਜਵਾਨ 'ਤੇ ਅਚਾਨਕ ਕਾਤਲਾਨਾ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਨੌਜਵਾਨ ਨੇ ਦੁਕਾਨ 'ਚ ਵੜ ਕੇ ਆਪਣੀ ਜਾਨ ਬਚਾਈ।

ਅੰਮ੍ਰਿਤਸਰ 'ਚ ਰਹੱਸਮਈ ਤਰੀਕੇ ਨਾਲ ਗਾਇਬ ਹੋਇਆ ਪਰਿਵਾਰ

ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਤੇੜਾ ਖੁਰਦ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੋਚ ਕੇ ਹਰ ਕੋਈ ਹੈਰਾਨ-ਪਰੇਸ਼ਾਨ ਹੈ।

ਗੁਰਦਾਸਪੁਰ ਫਤਿਹ ਕਰਨ ਤੋਂ ਬਾਅਦ ਨਵੇਂ ਪੰਗੇ 'ਚ ਫਸੇ ਸੰਨੀ ਦਿਓਲ

ਗੁਰਦਾਸਪੁਰ ਦੀ ਲੋਕ ਸਭਾ ਸੀਟ ਵੱਡੇ ਫਰਕ ਨਾਲ ਫਤਿਹ ਕਰਨ ਵਾਲੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਇਕ ਨਵੇਂ ਵਿਵਾਦ 'ਚ ਘਿਰ ਗਏ ਹਨ। ਇਹ ਵਿਵਾਦ ਚੋਣਾਂ 'ਤੇ ਕੀਤੇ ਗਏ ਵਾਧੂ ਖਰਚ ਨੂੰ ਲੈ ਕੇ ਪੈਦਾ ਹੋਇਆ ਹੈ।

ਫਾਜ਼ਿਲਕਾ 'ਚ ਭਾਜਪਾ ਆਗੂ 'ਤੇ ਜਾਨਲੇਵਾ ਹਮਲਾ

ਪੰਜਾਬ 'ਚ ਵੱਧ ਰਹੀ ਗੁੰਡਾਗਰਦੀ ਦਾ ਤਾਜ਼ਾ ਸ਼ਿਕਾਰ ਹੁਣ ਫਾਜ਼ਿਲਕਾ ਨਗਰ ਕੌਂਸਲ ਦਾ ਪ੍ਰਧਾਨ ਰਾਕੇਸ਼ ਧੂੜਿਆ ਹੋਏ ਹਨ। ਭਾਜਪਾ ਆਗੂ ਰਾਕੇਸ਼ ਧੂੜਿਆ 'ਤੇ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਨੇ ਹਮਲਾ ਕੀਤਾ ਜਿਸ 'ਚ ਰਾਕੇਸ਼ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

 


shivani attri

Content Editor

Related News