Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

Tuesday, Jun 18, 2019 - 05:13 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ)— ਆਪਣਾ ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਹਾਈਕਮਾਨ ਕੌਮੀ ਸਕੱਤਰ ਵਰਗੀ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ 'ਚ ਹੈ। ਉਧਰ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦਿੱਲੀ ਪੁਲਸ ਵਲੋਂ ਸ਼ਰੇਆਮ ਸਿੱਖ ਵਿਅਕਤੀ ਅਤੇ ਉਸ ਦੇ ਪੁੱਤਰ ਦੀ ਕੀਤੀ ਗਈ ਕੁੱਟਮਾਰ ਦੀ ਨਿੰਦਾ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ 'ਚ ਕਾਂਗਰਸ, ਅੱਜ ਸੰਭਾਲ ਸਕਦੇ ਹਨ ਅਹੁਦਾ 
ਆਪਣਾ ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਹਾਈਕਮਾਨ ਕੌਮੀ ਸਕੱਤਰ ਵਰਗੀ ਵੱਡੀ ਜ਼ਿੰਮੇਵਾਰੀ ਦੇਣ ਦੀ ਤਿਆਰੀ 'ਚ ਹੈ।

ਦਿੱਲੀ ਕੁੱਟਮਾਰ ਮਾਮਲੇ 'ਤੇ ਬੈਂਸ ਨੇ ਪੁਲਸ 'ਤੇ ਕੱਢੀ ਭੜਾਸ
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਦਿੱਲੀ ਪੁਲਸ ਵਲੋਂ ਸ਼ਰੇਆਮ ਸਿੱਖ ਵਿਅਕਤੀ ਅਤੇ ਉਸ ਦੇ ਪੁੱਤਰ ਦੀ ਕੀਤੀ ਗਈ ਕੁੱਟਮਾਰ ਦੀ ਨਿੰਦਾ ਕੀਤੀ ਹੈ। 

ਸ੍ਰੀ ਹਰਿਮੰਦਰ ਸਾਹਿਬ 'ਚ ਲੱਗਾ ਅਨੋਖਾ ਪਲਾਂਟ, ਧਰਤੀ 'ਚ ਮੁੜ ਰੀਚਾਰਜ ਹੋਵੇਗਾ ਪਾਣੀ 
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਕਰਮਾ ਦੀ ਧੋਆਈ ਲਈ ਵਰਤੇ ਜਾਂਦੇ ਅਤੇ ਬਾਰਿਸ਼ ਦੌਰਾਨ ਜਮ੍ਹਾਂ ਹੁੰਦੇ ਪਾਣੀ ਨੂੰ ਮੁੜ ਧਰਤੀ ਹੇਠ ਭੇਜਣ ਲਈ...

ਅੰਮ੍ਰਿਤਸਰ : ਗੈਸ ਏਜੰਸੀ ਦੇ ਮੈਨੇਜਰ ਤੋਂ ਸਾਢੇ ਦਸ ਲੱਖ ਰੁਪਏ ਦੀ ਲੁੱਟ
ਹਥਿਆਰਾਂ ਦੇ ਜ਼ੋਰ 'ਤੇ ਲੁਟੇਰੇ ਸਿੱਕਾ ਗੈਸ ਏਜੰਸੀ ਦੇ ਮੈਨੇਜਰ ਭਾਰਤ ਭੂਸ਼ਣ ਤੋਂ ਸਾਢੇ ਦਸ ਲੱਖ ਰੁਪਏ ਲੁੱਟ ਕੇ ਲੈ ਗਏ। 

ਪੰਜਾਬ ਸਰਕਾਰ ਵੱਲੋਂ 15 ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਤੇ ਤਕਨੀਕੀ ਸੰਸਥਾਵਾਂ ਬੰਦ ਕਰਨ ਦੇ ਹੁਕਮ
ਪੰਜਾਬ ਦੇ ਪ੍ਰਾਈਵੇਟ ਇੰਜੀਨੀਅਰਿੰਗ ਕਾਲਜਾਂ ਅਤੇ ਤਕਨੀਕੀ ਸੰਸਥਾਵਾਂ ਦੀ ਜਾਂਚ ਦੌਰਾਨ ਕਈਆਂ 'ਚ ਬਹੁਤ ਸਾਰੀਆਂ ਬੇਨਿਯਮੀਆਂ ਪਾਈਆਂ ਗਈਆਂ...

ਕੈਪਟਨ ਦਾ ਟਾਰਗੈੱਟ ਅਕਾਲੀ ਦਲ ਤੇ ਭਾਜਪਾ, 'ਆਪ' ਨੂੰ ਮਿਲਿਆ ਸਾਫਟ ਕਾਰਨਰ
ਲੋਕ ਸਭਾ ਚੋਣਾਂ ਉਪਰੰਤ ਪੰਜਾਬ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ

ਭਗਵੰਤ ਮਾਨ ਨੇ ਸਹੁੰ ਚੁੱਕਣ ਮਗਰੋਂ ਲਾਇਆ 'ਇਨਕਲਾਬ ਜ਼ਿੰਦਾਬਾਦ' ਦਾ ਨਾਅਰਾ (ਵੀਡੀਓ)
ਪੰਜਾਬ ਦੇ ਸੰਗਰੂਰ ਤੋਂ ਚੋਣ ਜਿੱਤ ਕੇ ਆਏ 'ਆਪ' ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ 'ਚ ਸਹੁੰ ਚੁਕੀ

ਮੋਗਾ 'ਚ ਬਰਾਮਦ ਹੋਇਆ ਜ਼ਿੰਦਾ ਬੰਬ
ਕਬਾੜ ਚੁੱਕ ਰਹੇ ਕਬਾੜੀਏ ਨੂੰ ਮੋਗਾ 'ਚ ਜਿੰਦਾ ਬੰਬ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਮੁਤਾਬਕ ਇਹ ਬੰਬ ਤੋਪ ਦਾ ਹੈ।

ਸਮਰਾਲਾ : ਦੁਕਾਨ 'ਤੇ ਜ਼ਬਰੀ ਕਬਜ਼ੇ ਨੂੰ ਲੈ ਕੇ ਅਕਾਲੀਆਂ ਨੇ ਲਾਇਆ ਜਾਮ  
ਇੱਥੇ ਮੰਗਲਵਾਰ ਤੜਕੇ 5 ਵਜੇ ਕੁਝ ਕਾਂਗਰਸੀ ਸਮਰਥਕ ਵਿਅਕਤੀਆਂ ਵੱਲੋਂ ਸ਼ਹਿਰ ਦੇ ਮੁੱਖ ਬਜ਼ਾਰ ਅੰਦਰ ਇਕ ਗਰੀਬ ਟੇਲਰ ਮਾਸਟਰ ਦੀ ਦੁਕਾਨ ਦੇ ਜਿੰਦਰੇ ਤੋੜ ਦਿੱਤੇ ਗਏ...

ਭਾਰਤ-ਪਾਕਿ ਮੈਚ: ਜਲੰਧਰੀਏ ਨੇ ਗੁੱਸੇ 'ਚ ਆ ਕੇ ਤੋੜਿਆ ਟੀ. ਵੀ  
ਕ੍ਰਿਕਟ ਦੇ ਪ੍ਰਤੀ ਭਾਰਤੀਆਂ ਦੀ ਦੀਵਾਨਗੀ ਕਿਸੇ ਤੋਂ ਲੁਕੀ ਨਹੀਂ ਹੈ।

 


author

rajwinder kaur

Content Editor

Related News