Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

Wednesday, Jun 12, 2019 - 05:45 PM (IST)

Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

ਜਲੰਧਰ (ਵੈੱਬ ਡੈਸਕ) : ਲੁਧਿਆਣਾ ਦੇ ਸਿੱਧਵਾਂ ਕਲਾਂ ਦੇ ਰਹਿਣ ਵਾਲੇ ਨੌਜਵਾਨ ਸਮਾਜ ਸੇਵੀ ਗੁਰਦੀਪ ਸਿੰਘ ਨੇ ਪਿੰਡ ਭਗਵਾਨਪੁਰ ਦੇ ਰਹਿਣ ਵਾਲੇ ਫਤਿਹਵੀਰ ਸਿੰਘ ਦੀ ਬੋਰਵੈੱਲ 'ਚ ਡਿੱਗਣ ਨਾਲ ਮੌਤ ਹੋ ਜਾਣ ਦੇ ਮਾਮਲੇ 'ਚ ਹਾਈ ਕੋਰਟ 'ਚ ਪੰਜਾਬ ਸਰਕਾਰ ਦੇ ਖਿਲਾਫ ਰਿੱਟ ਦਾਇਰ ਕਰ ਦਿੱਤੀ ਹੈ। ਦੂਜੇ ਪਾਸੇ ਬੋਰਵੈੱਲ 'ਚ ਡਿਗਣ ਕਾਰਨ ਮਾਸੂਮ ਫਤਿਹਵੀਰ ਸਿੰਘ ਦੀ ਮੌਤ 'ਤੇ 'ਪੰਜਾਬ ਏਕਤਾ ਪਾਰਟੀ' ਦੇ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਆਪਣਾ ਗੁੱਸਾ ਕੱਢਿਆ ਹੈ। 

 

ਫਤਿਹਵੀਰ ਮਾਮਲੇ 'ਚ ਸਰਕਾਰ ਖਿਲਾਫ ਹਾਈਕੋਰਟ 'ਚ ਰਿੱਟ ਦਾਇਰ
ਲੁਧਿਆਣਾ ਦੇ ਸਿੱਧਵਾਂ ਕਲਾਂ ਦੇ ਰਹਿਣ ਵਾਲੇ ਨੌਜਵਾਨ ਸਮਾਜ ਸੇਵੀ ਗੁਰਦੀਪ ਸਿੰਘ ਨੇ ਪਿੰਡ ਭਗਵਾਨਪੁਰ ਦੇ ਰਹਿਣ ਵਾਲੇ ਫਤਿਹਵੀਰ ਸਿੰਘ ਦੀ ਬੋਰਵੈੱਲ 'ਚ ਡਿੱਗਣ ਨਾਲ ਮੌਤ ਹੋ ਜਾਣ ਦੇ ਮਾਮਲੇ 'ਚ ਹਾਈ ਕੋਰਟ 'ਚ ਪੰਜਾਬ ਸਰਕਾਰ ਦੇ ਖਿਲਾਫ ਰਿੱਟ ਦਾਇਰ ਕਰ ਦਿੱਤੀ ਹੈ।

'ਫਤਿਹਵੀਰ ਮਾਮਲੇ' 'ਚ ਖਹਿਰਾ ਨੇ ਕੈਪਟਨ 'ਤੇ ਕੱਢਿਆ ਗੁੱਸਾ
ਬੋਰਵੈੱਲ 'ਚ ਡਿਗਣ ਕਾਰਨ ਮਾਸੂਮ ਫਤਿਹਵੀਰ ਸਿੰਘ ਦੀ ਮੌਤ 'ਤੇ 'ਪੰਜਾਬ ਏਕਤਾ ਪਾਰਟੀ' ਦੇ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਆਪਣਾ ਗੁੱਸਾ ਕੱਢਿਆ ਹੈ। 

ਫਤਿਹਵੀਰ ਮਾਮਲੇ 'ਚ ਐੱਨ. ਡੀ. ਆਰ. ਐੱਫ. ਦਾ ਪਹਿਲਾ ਵੱਡਾ ਬਿਆਨ (ਵੀਡੀਓ)
ਫਤਿਹਵੀਰ ਮਾਮਲੇ ਵਿਚ ਆਪਣੇ 'ਤੇ ਲੱਗ ਰਹੇ ਦੋਸ਼ਾਂ 'ਤੇ ਐੱਨ. ਡੀ. ਆਰ. ਐੱਫ. ਨੇ ਸਫਾਈ ਦਿੱਤੀ ਹੈ। 

ਵਿਦੇਸ਼ ਗਏ ਪੁੱਤ ਦੀ ਤਸਵੀਰ ਹੱਥ 'ਚ ਫੜ ਕੇ ਰੋਂਦੀ ਮਾਂ ਨੇ ਸਰਕਾਰ ਨੂੰ ਲਾਈ ਗੁਹਾਰ (ਤਸਵੀਰਾਂ)
ਇਰਾਕ 'ਚ ਫਸੇ ਕਪੂਰਥਲਾ ਦੇ ਪਿੰਡ ਖਲੀਲ ਦੇ ਨੌਜਵਾਨ ਪ੍ਰਭਜੋਤ ਸਿੰਘ ਦੇ ਪਰਿਵਾਰ ਨੇ ਸਰਕਾਰ ਨੂੰ ਉਨ੍ਹਾਂ ਦੇ ਪੁੱਤਰ ਨੂੰ ਸਹੀ ਸਲਾਮਤ ਘਰ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ। 

ਸੰਗਰੂਰ ਦੇ ਡੀ.ਸੀ. ਦਫਤਰ ਬਾਹਰ ਜ਼ਬਰਦਸਤ ਪ੍ਰਦਰਸ਼ਨ, ਕੈਪਟਨ ਦੇ ਅਸਤੀਫੇ ਦੀ ਉਠੀ ਮੰਗ
ਫਤਿਹਵੀਰ ਦੀ ਮੌਤ ਤੋਂ ਬਾਅਦ ਲੋਕਾਂ ਵਿਚ ਸਰਕਾਰ ਪ੍ਰਤੀ ਗੁੱਸਾ ਵੱਧਦਾ ਹੀ ਜਾ ਰਿਹਾ ਹੈ। 

ਫਤਿਹਵੀਰ ਤੋਂ ਇਲਾਵਾ ਬੋਰਵੈੱਲ 'ਚ ਡਿੱਗ ਚੁੱਕ ਨੇ ਇਸ ਸਾਲ ਦੋ ਹੋਰ ਬੱਚੇ
ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਬੋਰਵੈੱਲ 'ਚ ਡਿੱਗਣ ਕਾਰਨ 2 ਸਾਲਾ ਮਾਸੂਮ ਫਤਿਹਵੀਰ ਸਿੰਘ ਦੀ ਹੋਈ ਮੌਤ ਦੀ ਘਟਨਾ ਨੇ ਸਾਰੇ ਪੰਜਾਬ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। 

ਵੱਖ-ਵੱਖ ਜਥੇਬੰਦੀਆਂ ਨੇ ਲਾਇਆ ਡੀ.ਸੀ. ਦਫ਼ਤਰ ਅੱਗੇ ਧਰਨਾ,ਕੀਤੀ ਡੀ.ਸੀ. ਨੂੰ ਬਦਲਣ ਦੀ ਮੰਗ
ਫਤਿਹਵੀਰ ਸਿੰਘ ਮਾਮਲੇ 'ਚ ਅੱਜ ਸੰਗਰੂਰ ਦੀਆਂ ਇੱਕ ਦਰਜਨ ਤੋਂ ਵਧੇਰੇ ਵੱਖ-ਵੱਖ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਬਦਲਣ....

ਜਾਣੋ ਸੰਨੀ ਦਿਓਲ ਕਿਉਂ ਨਹੀਂ ਆ ਰਹੇ ਗੁਰਦਾਸਪੁਰ (ਵੀਡੀਓ)
ਲੋਕ ਸਭਾ ਚੋਣਾਂ ਜਿੱਤ ਕਿ ਵਾਪਿਸ ਮੁੰਬਈ ਗਏ ਸੰਨੀ ਦਿਓਲ ਅਜੇ ਤੱਕ ਵਾਪਸ ਗੁਰਦਾਸਪੁਰ ਨਹੀਂ ਪਰਤੇ....

'ਫਤਿਹਵੀਰ' ਦੀ ਮੌਤ 'ਤੇ ਕਾਂਗਰਸੀ ਵਿਧਾਇਕ ਦਾ ਸ਼ਰਮਨਾਕ ਬਿਆਨ (ਵੀਡੀਓ)
ਬੋਰਵੈੱਲ 'ਚ ਡਿੱਗਣ ਕਾਰਨ ਮੌਤ ਦੇ ਮੂੰਹ 'ਚ ਜਾਣ ਵਾਲੇ ਫਤਿਹਵੀਰ ਸਿੰਘ ਦੇ ਮਾਮਲੇ 'ਤੇ ਜਲੰਧਰ ਦੇ ਸੈਂਟਰਲ ਤੋਂ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਨੇ ਜਿੱਥੇ ਇਕ ਪਾਸੇ ਫਤਿਹਵੀਰ ਦੀ ਮੌਤ 'ਤੇ ਦੁਖ ਜ਼ਾਹਰ ਕੀਤਾ, 

ਫਤਿਹਵੀਰ ਦੀ ਮੌਤ 'ਤੇ ਐੱਨ.ਆਰ.ਆਈ. ਨੇ ਪਾਈਆਂ ਲਾਹਣਤਾਂ (ਵੀਡੀਓ)
ਸੁਨਾਮ ਦੇ ਪਿੰਡ ਭਗਵਾਨਪੁਰਾ ਵਿਖੇ 6 ਜੂਨ ਨੂੰ ਬੋਰਵੈੱਲ 'ਚ ਡਿੱਗੇ ਦੋ ਸਾਲਾ ਮਾਸੂਮ ਨੂੰ 6 ਦਿਨ ਬਾਅਦ ਵੀ ਜਿਊਂਦਾ ਬਾਹਰ ਕੱਢਣ 'ਚ ਅਸਫਲ ਹੋਏ ਪ੍ਰਸ਼ਾਸਨ...

 

 


author

rajwinder kaur

Content Editor

Related News