Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
Tuesday, Jun 11, 2019 - 05:05 PM (IST)
ਜਲੰਧਰ (ਵੈੱਬ ਡੈਸਕ) : ਬੋਰਵੈੱਲ 'ਚ ਡਿੱਗਣ ਤੋਂ ਬਾਅਦ ਮੌਤ ਦੇ ਮੂੰਹ 'ਚ ਗਏ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਪੋਸਟਮਾਰਟਮ ਤੋਂ ਬਾਅਦ ਪਿੰਡ ਭਗਵਾਨਪੁਰਾ ਪਹੁੰਚ ਚੁੱਕੀ ਹੈ ਅਤੇ ਫਤਿਹਵੀਰ ਦੀ ਅੰਤਿਮ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਪਿੰਡ ਸ਼ੇਰੋ ਦੇ ਸ਼ਮਸ਼ਾਨਘਾਟ ਵਿਖੇ ਫਤਿਹਵੀਰ ਸਿੰਘ ਦੀਆਂ ਆਖਰੀ ਰਸਮਾਂ ਪੂਰੀਆਂ ਕੀਤੀਆਂ ਗਈਆਂ ਅਤੇ ਨਮ ਅੱਖਾਂ ਨਾਲ ਫਤਿਹਵੀਰ ਨੂੰ ਪਿਤਾ ਵਲੋਂ ਅਗਨੀ ਭੇਟ ਕੀਤੀ ਗਈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਤਿਹਵੀਰ ਸਿੰਘ ਦੀ ਮੌਤ ਤੋਂ ਬਾਅਦ ਪਹਿਲਾ ਟਵੀਟ ਕਰਦਿਆਂ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫਤਿਹਵੀਰ ਦੀ ਮੌਤ ਬਹੁਤ ਹੀ ਅਸਹਿ ਹੈ ਅਤੇ ਪਰਮਾਤਮਾ ਉਸ ਦੇ ਪਰਿਵਾਰ ਨੂੰ ਹੌਂਸਲਾ ਰੱਖਣ ਦਾ ਬਲ ਬਖਸ਼ੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-
ਪਰਿਵਾਰ ਨੂੰ ਕੁਰਲਾਉਂਦਾ ਛੱਡ ਪੰਜ ਤੱਤਾਂ 'ਚ ਵਿਲੀਨ ਹੋਇਆ ਫਤਿਹਵੀਰ ਸਿੰਘ
ਬੋਰਵੈੱਲ 'ਚ ਡਿੱਗਣ ਤੋਂ ਬਾਅਦ ਮੌਤ ਦੇ ਮੂੰਹ 'ਚ ਗਏ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਪੋਸਟਮਾਰਟਮ ਤੋਂ ਬਾਅਦ ਪਿੰਡ ਭਗਵਾਨਪੁਰਾ ਪਹੁੰਚ ਚੁੱਕੀ ਹੈ ਅਤੇ ਫਤਿਹਵੀਰ ਦੀ ਅੰਤਿਮ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ।
'ਫਤਿਹਵੀਰ' ਦੀ ਮੌਤ ਤੋਂ ਬਾਅਦ ਚਿੰਤਾ 'ਚ ਕੈਪਟਨ, ਕੀਤਾ ਪਹਿਲਾ ਟਵੀਟ (ਵੀਡੀਓ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਤਿਹਵੀਰ ਸਿੰਘ ਦੀ ਮੌਤ ਤੋਂ ਬਾਅਦ ਪਹਿਲਾ ਟਵੀਟ ਕਰਦਿਆਂ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ।
ਹਰਸਿਮਰਤ ਬਾਦਲ ਨੇ ਟਵੀਟ ਕਰਕੇ ਜਤਾਇਆ ਫਤਿਹਵੀਰ ਦੀ ਮੌਤ 'ਤੇ ਦੁੱਖ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਫਤਿਹਵੀਰ ਸਿੰਘ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਹੈ, ਮਾਸੂਮ ਫਤਿਹਵੀਰ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਫਤਿਹ ਦੀ ਮੌਤ ਤੋਂ ਬਾਅਦ ਸਾਹਮਣੇ ਆਏ ਦਾਦਾ, ਕੀਤੀ ਇਹ ਅਪੀਲ
ਮੰਗਲਵਾਰ ਸਵੇਰੇ ਫਤਿਹਵੀਰ ਸਿੰਘ ਨੂੰ ਬੋਰਵੈੱਲ 'ਚੋਂ ਬਾਹਰ ਕੱਢ ਲਿਆ ਗਿਆ ਸੀ। ਜਿਸ ਤੋਂ ਬਾਅਦ ਫਤਿਹਵੀਰ ਨੂੰ ਚੰਡੀਗੜ੍ਹ ਪੀ. ਜੀ. ਆਈ. ਡਾਕਟਰਾਂ ਵਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ।
ਕੈਪਟਨ ਸਰਕਾਰ ਦੀ ਨਾਲਾਇਕੀ ਕਾਰਨ ਹੋਈ ਫਤਿਹਵੀਰ ਦੀ ਮੌਤ: ਚੰਦੂਮਾਜਰਾ
ਬੋਰਵੈੱਲ 'ਚ ਫਤਿਹਵੀਰ ਸਿੰਘ ਦੀ ਹੋਈ ਮੌਤ ਦੇ ਮਾਮਲੇ 'ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਅਤੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੁੱਖ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਜਮ ਕੇ ਭੜਾਸ ਕੱਢੀ।
ਫਤਿਹ ਦੀ ਮੌਤ ਤੋਂ ਬਾਅਦ ਬੁੱਧਵਾਰ ਨੂੰ ਸੰਗਰੂਰ ਬੰਦ ਦਾ ਸੱਦਾ
ਜ਼ਿਲਾ ਸੰਗਰੂਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਅੱਜ ਇਕੱਤਰ ਹੋ ਕੇ ਭਲਕੇ (ਬੁੱਧਵਾਰ) ਨੂੰ ਰੋਸ ਵਜੋਂ ਸੰਗਰੂਰ ਬੰਦ ਦਾ ਸੱਦਾ ਦਿੱਤਾ ਹੈ।
ਫਤਿਹਵੀਰ ਦੀ ਮੌਤ 'ਤੇ ਦੁੱਖ ਪ੍ਰਗਟਾ ਕੇ ਫਸੇ ਕੈਪਟਨ ਤੇ ਰਾਜਾ ਵੜਿੰਗ, ਲੋਕਾਂ ਨੇ ਕੱਢੀ ਭੜਾਸ
ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 5 ਦਿਨਾਂ ਤੋਂ ਬੋਰਵੈੱਲ 'ਚ ਫਸਿਆ ਫਤਿਹਵੀਰ ਸਿੰਘ ਆਖਿਰ ਜ਼ਿੰਦਗੀ ਦੀ ਜੰਗ ਹਾਰ ਗਿਆ।
ਮੰਗਲ 'ਤੇ ਪਹੁੰਚਣ ਵਾਲੇ ਦੇਸ਼ ਨੂੰ ਕਟਹਿਰੇ 'ਚ ਖੜ੍ਹਾ ਕਰ ਗਈ 'ਮਿਸ਼ਨ ਫਤਿਹ' 'ਚ ਹੋਈ ਦੇਰੀ
ਸੰਗਰੂਰ ਦੇ ਪਿੰਡ ਭਗਵਾਨਪੁਰ ਵਿਖੇ ਮਾਸੂਮ ਬੱਚੇ ਦੇ ਬੋਰਵੈੱਲ 'ਚ ਡਿੱਗ ਜਾਣ ਦੀ ਦੁਖਦਾਈ ਘਟਨਾ ਨਾਲ ਜਿਥੇ ਇਸ ਬੱਚੇ ਦੇ ਪਰਿਵਾਰ 'ਤੇ ਦੁੱਖ ਦਾ ਵੱਡਾ ਪਹਾੜ ਟੁੱਟਿਆ ਹੈ
ਕੰਨ ਖੋਲ੍ਹ ਕੇ ਸੁਣੇ ਸਰਕਾਰ! ਇਸ ਸ਼ਖਸ ਦੀਆਂ ਦਿਲ ਨੂੰ ਝਿੰਜੋੜਦੀਆਂ ਗੱਲਾਂ (ਵੀਡੀਓ)
6 ਜੂਨ ਦਿਨ ਵੀਰਵਾਰ ਤੋਂ ਬੋਰਵੈੱਲ 'ਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਤੋਂ ਬਾਅਦ ਪੀ.ਜੀ.ਆਈ. ਦੇ ਡਾਕਟਰਾਂ ਵਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਲਗਾ ਦਿੱਤਾ।
'ਫਤਿਹਵੀਰ' ਦੀ ਮ੍ਰਿਤਕ ਦੇਹ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ (ਵੀਡੀਓ)
ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਡਾਕਟਰਾਂ ਵਲੋਂ ਮੰਗਲਵਾਰ ਤੜਕੇ ਸਵੇਰੇ ਫਤਿਹਵੀਰ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ, ਜਿਸ ਤੋਂ ਬਾਅਦ ਲੋਕਾਂ ਵਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ।