Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

06/09/2019 5:21:50 PM

ਜਲੰਧਰ (ਵੈੱਬ ਡੈਸਕ) : ਸੁਨਾਮ-ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਚ ਸਥਿਤ ਵੀਰਵਾਰ ਨੂੰ ਸ਼ਾਮ 4 ਵਜੇ ਇਕ ਬੋਰਵੈੱਲ ਵਿਚ ਡਿੱਗੇ ਫਤਿਹਵੀਰ ਨੂੰ ਬਚਾਉਣ ਲਈ ਪਿਛਲੇ 70 ਘੰਟਿਆਂ ਤੋਂ ਲਗਾਤਾਰ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਲੋਕਾਂ ਦੇ ਸਹਿਯੋਗ ਨਾਲ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਮਾਨਸਾ ਦੇ ਪਿੰਡ ਭਗਵਾਨਪੁਰ ‘ਚ 110 ਫੁੱਟ ਧਰਤੀ ਹੇਠ ਬੋਰਵੈਲ ਦੇ ਪਾਇਪ ‘ਚ ਫਸੇ ਫਤਿਹਵੀਰ ਦੇ ਮਾਮਲੇ ਵਿਚ ਪੰਜਾਬ ਸਰਕਾਰ ਲਗਾਤਾਰ ਘਿਰਦੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਫਤਿਹਵੀਰ ਨੂੰ ਬਚਾਉਣ ਦੀ ਜੰਗ ਅਜੇ ਵੀ ਜਾਰੀ, ਹੁਣ NDRF ਸਾਂਭੇਗੀ ਮੋਰਚਾ (ਵੀਡੀਓ)
ਸੁਨਾਮ-ਲੌਂਗੋਵਾਲ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਚ ਸਥਿਤ ਵੀਰਵਾਰ ਨੂੰ ਸ਼ਾਮ 4 ਵਜੇ ਇਕ ਬੋਰਵੈੱਲ ਵਿਚ ਡਿੱਗੇ ਫਤਿਹਵੀਰ ਨੂੰ ਬਚਾਉਣ ਲਈ ਪਿਛਲੇ 70 ਘੰਟਿਆਂ ਤੋਂ ਲਗਾਤਾਰ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਲੋਕਾਂ ਦੇ ਸਹਿਯੋਗ ਨਾਲ ਯਤਨ ਕੀਤੇ ਜਾ ਰਹੇ ਹਨ।

ਫਤਿਹਵੀਰ ਵੱਲ ਕਿਸੇ ਦਾ ਧਿਆਨ ਨਹੀਂ, ਮੰਤਰੀਆਂ ਨੂੰ ਤਾਂ ਐਸ਼ੋ-ਆਰਾਮ ਤੋਂ ਵਹਿਲ ਨਹੀਂ : ਚੀਮਾ
ਮਾਨਸਾ ਦੇ ਪਿੰਡ ਭਗਵਾਨਪੁਰ ‘ਚ 110 ਫੁੱਟ ਧਰਤੀ ਹੇਠ ਬੋਰਵੈਲ ਦੇ ਪਾਇਪ ‘ਚ ਫਸੇ ਫਤਿਹਵੀਰ ਦੇ ਮਾਮਲੇ ਵਿਚ ਪੰਜਾਬ ਸਰਕਾਰ ਲਗਾਤਾਰ ਘਿਰਦੀ ਜਾ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਦਾ ਨਵਜੋਤ ਸਿੱਧੂ ਨੂੰ ਇਕ ਹੋਰ ਝਟਕਾ
ਸਥਾਨਕ ਸਰਕਾਰਾਂ ਵਿਭਾਗ 'ਚੋਂ ਛੁੱਟੀ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਇਕ ਹੋਰ ਝਟਕਾ ਦਿੱਤਾ ਹੈ। 

ਫਤਿਹਵੀਰ ਲਈ ਹਰਸਿਮਰਤ ਕੌਰ ਬਾਦਲ ਨੇ ਮੰਗੀਆਂ ਦੁਆਵਾਂ
ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਖੇ ਦਿਨ ਵੀਰਵਾਰ ਨੂੰ 4 ਵਜੇ ਦੇ ਕਰੀਬ 125 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਾ 2 ਸਾਲਾ ਫਤਿਹਵੀਰ ਲਈ ਜਿਥੇ ਸੂਬੇ ਭਰ ਦੇ ਲੋਕਾਂ ਵਲੋਂ ਉਸ ਦੀ ਸਲਾਮਤੀ

ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਫਤਿਹਵੀਰ ਲਈ ਕੀਤੀ ਅਰਦਾਸ
ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਸੰਗਰੂਰ ਦੇ ਪਿੰਡ ਭਗਵਾਨਪੁਰ 'ਚ ਬੋਰਵੈੱਲ 'ਚ ਫਸੇ 2 ਸਾਲਾ ਮਾਸੂਮ ਫਤਿਹ ਦੀ ਸਲਾਮਤੀ ਦੀ ਦੁਆ ਵੀ ਕੀਤੀ।

4 ਦਿਨਾਂ ਤੋਂ ਬੋਰਵੈੱਲ 'ਚ ਡਿੱਗੇ ਫਤਿਹਵੀਰ ਲਈ ਜਾਗ ਰਿਹਾ ਪੰਜਾਬ, ਕੈਪਟਨ ਸੁੱਤਾ 
ਪੰਜਾਬ ਦਾ ਕੈਪਟਨ ਕਿੱਥੇ ਗਾਇਬ ਇਹ ਸਵਾਲ ਤਾਂ ਪੁੱਛਣਾ ਬਣਦਾ ਹੀ ਹੈ। 

ਅੱਜ ਰਾਹੁਲ ਨਾਲ ਮੁਲਾਕਾਤ ਕਰਨਗੇ ਸਿੱਧੂ, ਲੈ ਸਕਦੇ ਹਨ ਵੱਡਾ ਫੈਸਲਾ 
ਸਥਾਨਕ ਸਰਕਾਰਾਂ ਵਿਭਾਗ 'ਚ ਆਪਣੀ ਕਾਰਗੁਜ਼ਾਰੀ ਦੀ ਰਿਪੋਰਟ ਲੈ ਕੇ ਦਿੱਲੀ ਗਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਐਤਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਹੋ ਸਕਦੀ ਹੈ। 

ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਨਵਵਿਆਹੀ ਕੁੜੀ ਨੇ ਕੀਤੀ ਖੁਦਕੁਸ਼ੀ
ਸੁਲਤਾਨ ਵਿੰਡ ਇਲਾਕੇ ਵਿਚ ਇਕ ਨਵਵਿਆਹੀ ਲਾੜੀ ਨੇ ਪਤੀ ਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ।

ਸ੍ਰੀ ਕਰਤਾਰਪੁਰ ਲਾਂਘੇ 'ਤੇ ਪੰਜਾਬ ਸਰਕਾਰ ਦਾ ਨਵਾਂ ਵੱਡਾ ਐਲਾਨ
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਤੇ ਭਾਰਤ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ

ਖਾਕੀ ਦਾ ਰੋਹਬ ਦਿਖਾਉਣ ਵਾਲੇ ਡੀ. ਐੱਸ. ਪੀ. ਦਾ ਲੋਕਾਂ ਨੇ ਚਾੜਿਆ ਕੁਟਾਪਾ (ਤਸਵੀਰਾਂ)   
ਖਾਕੀ ਵਰਦੀ ਦਾ ਰੋਹਬ ਦਿਖਾ ਕੇ ਮੁਹੱਲਾ ਵਾਸੀਆਂ ਨੂੰ ਪਰੇਸ਼ਾਨ ਕਰਨ ਵਾਲੇ ਪੰਜਾਬ ਪੁਲਸ ਦੇ ਡੀ. ਐੱਸ. ਪੀ. ਨੂੰ ਦੇਰ ਰਾਤ ਜਲੰਧਰ ਰਾਮਾਮੰਡੀ 'ਚ ਸ਼ਿਵ ਮੰਦਿਰ ਰੇਲ ਪੁਜਾਰੀ ਹਰੀਸ਼ ਚੰਦਰ ਅਤੇ ਇਲਾਕੇ ਦੇ ਲੋਕਾਂ ਨੇ ਉਸ ਦੇ ਡੰਡੇ ਨਾਲ ਹੀ ਕੁੱਟਮਾਰ ਕਰ ਦਿੱਤੀ। 

 


rajwinder kaur

Content Editor

Related News