Punjab Wrap Up : ਪੜ੍ਹੋ 7 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

05/07/2019 4:57:30 PM

ਜਲੰਧਰ (ਵੈੱਬ ਡੈਸਕ) : ਮੰਗਲਵਾਰ ਨੂੰ ਅਕਾਲੀ ਦਲ 'ਚ ਸ਼ਾਮਲ ਹੋਏ ਪੰਜਾਬ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਤੇ ਵਾਲਮੀਕਿ ਭਾਈਚਾਰੇ ਦੇ ਆਗੂ ਚੰਦਨ ਗਰੇਵਾਲ ਨੂੰ ਸੁਖਬੀਰ ਬਾਦਲ ਨੇ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਦਨ ਗਰੇਵਾਲ ਨੂੰ ਅਕਾਲੀ ਦਲ ਦਾ ਉਪ ਪ੍ਰਧਾਨ ਥਾਪ ਦਿੱਤਾ ਹੈ। ਦੂਜੇ ਪਾਸੇ ਭਾਜਪਾ ਉਮੀਦਵਾਰ ਅਤੇ ਵਰਤਮਾਨ ਸੰਸਦ ਮੈਂਬਰ ਕਿਰਨ ਖੇਰ ਇਕ ਵਾਰ ਫਿਰ ਆਪਣੇ ਟਵਿਟਰ 'ਤੇ 'ਰੇਲਗੇਟ' ਸ਼ਬਦ ਲਿਖਣ ਕਾਰਨ ਘਿਰ ਗਏ ਹਨ। ਚੋਣ ਦਫ਼ਤਰ, ਚੰਡੀਗੜ੍ਹ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਦਾ ਅਗਲੇ 24 ਘੰਟਿਆਂ 'ਚ ਜਵਾਬ ਦੇਣਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਅਕਾਲੀ ਦਲ 'ਚ ਸ਼ਾਮਲ ਹੁੰਦਿਆਂ ਸੁਖਬੀਰ ਨੇ ਚੰਦਨ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ      
ਮੰਗਲਵਾਰ ਨੂੰ ਅਕਾਲੀ ਦਲ ਵਿਚ ਸ਼ਾਮਲ ਹੋਏ ਪੰਜਾਬ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਤੇ ਵਾਲਮੀਕਿ ਭਾਈਚਾਰੇ ਦੇ ਆਗੂ ਚੰਦਨ ਗਰੇਵਾਲ ਨੂੰ ਸੁਖਬੀਰ ਬਾਦਲ ਨੇ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।  

ਸੁਖਬੀਰ ਬਾਦਲ ਤੇ ਗੁਲਜ਼ਾਰ ਸਿੰਘ ਰਾਣੀਕੇ ਦੇ ਪੋਸਟਰ 'ਤੇ ਮਲੀ ਕਾਲਖ      
 ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਲਈ ਜੀਅ ਦਾ ਜੰਜਾਲ ਬਣਦਾ ਜਾ ਰਿਹਾ।  

ਕੇਜਰੀਵਾਲ ਦੇ ਵੱਜੇ ਤੇ ਬੀਬੀ ਭੱਠਲ ਵਲੋਂ ਮਾਰੇ ਥੱਪੜ 'ਤੇ ਦੇਖੋ ਕੀ ਬੋਲੇ ਸੁਖਬੀਰ ਬਾਦਲ      
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੌਜਵਾਨ ਵਲੋਂ ਮਾਰੇ ਥੱਪੜ ਅਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਵਲੋਂ ਨੌਜਵਾਨ ਦੇ ਮਾਰੇ ਥੱਪੜ 'ਤੇ ਸੁਖਬੀਰ ਨੇ ਵੱਖ-ਵੱਖ ਬਿਆਨ ਦਿੱਤੇ ਹਨ। 

ਭੱਠਲ ਦੇ ਥੱਪੜ ਦਾ ਅਸਰ : 5 ਪਿੰਡਾਂ ਵੱਲੋਂ ਕਾਂਗਰਸ ਦੇ ਬਾਈਕਾਟ ਦਾ ਐਲਾਨ      
ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਨੌਜਵਾਨ ਨੂੰ ਥੱਪੜ ਮਾਰਨ ਦਾ ਖਾਮਿਆਜ਼ਾ ਕੇਵਲ ਢਿੱਲੋਂ ਭੁਗਤਣਾ ਪੈ ਸਕਦਾ ਹੈ। ਪਤਾ ਲੱਗਾ ਹੈ ਕਿ ਸੰਗਰੂਰ ਹਲਕੇ ਦੇ 5 ਪਿੰਡਾਂ ਵੱਲੋਂ ਕਾਂਗਰਸ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ।

ਪੰਜਾਬ 'ਚ ਸਭ ਤੋਂ 'ਮਹਿੰਗੀ' ਹੋਵੇਗੀ ਬਠਿੰਡਾ ਦੀ ਲੋਕ ਸਭਾ ਚੋਣ!      
ਇਸ ਵਾਰ ਸੱਟਾ ਬਾਜ਼ਾਰ ਵਿਚ ਸਭ ਤੋਂ ਵੱਧ ਸੱਟਾ ਬਠਿੰਡਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਸੀਟ 'ਤੇ ਲੱਗ ਰਿਹਾ ਹੈ। ਮੋਟੇ ਅੰਦਾਜ਼ੇ ਮੁਤਾਬਕ ਇਕੋ-ਇਕ ਬਠਿੰਡਾ ਹਲਕੇ ਵਿਚ ਕਰੀਬ 100 ਕਰੋੜ ਦਾ ਸੱਟਾ ਲੱਗਣ ਦੇ ਚਰਚੇ ਹਨ।

'ਕਿਰਨ ਖੇਰ' ਫਿਰ ਮੁਸੀਬਤ 'ਚ, ਚੋਣ ਦਫਤਰ ਵਲੋਂ ਨੋਟਿਸ ਜਾਰੀ      
ਭਾਜਪਾ ਉਮੀਦਵਾਰ ਅਤੇ ਵਰਤਮਾਨ ਸੰਸਦ ਮੈਂਬਰ ਕਿਰਨ ਖੇਰ ਇਕ ਵਾਰ ਫਿਰ ਆਪਣੇ ਟਵਿਟਰ 'ਤੇ 'ਰੇਲਗੇਟ' ਸ਼ਬਦ ਲਿਖਣ ਕਾਰਨ ਘਿਰ ਗਏ ਹਨ।

ਪੁਰੀ ਨੂੰ 'ਪੁੜੀ' ਵਾਂਗ ਪੈਕ ਕਰ ਦੇਣਗੇ ਅੰਬਰਸਰੀਏ : ਬੁਲਾਰੀਆ      
ਲੋਕ ਸਭਾ ਚੋਣਾਂ 'ਚ ਪੰਜਾਬ ਦਾ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਾ ਹੈ ਅਤੇ ਸਿਆਸੀ ਆਗੂਆਂ ਵਲੋਂ ਵਿਰੋਧੀਆਂ 'ਤੇ ਸ਼ਬਦੀ ਹਮਲੇ ਜਾਰੀ ਹਨ। 

ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 6 ਬੀੜਾਂ ਤੇ 2 ਪੋਥੀਆਂ ਅਗਨ ਭੇਟ      
ਜ਼ਿਲੇ ਦੇ ਥਾਣਾ ਝਬਾਲ ਦੇ ਪਿੰਡ ਚੱਕ ਸਿਕੰਦਰ ਸਥਿਤ ਪਿੰਡ ਦੇ ਸਿੰਘ ਸਭਾ ਗੁਰਦੁਆਰਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੁੱਖ ਆਸਣ ਦੇ ਪਲੰਘਾ ਸਾਹਿਬ ਨੂੰ ਲੱਗੀ ਅੱਗ ਕਾਰਨ 6 ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ 2 (ਸ੍ਰੀ ਸੁਖਮਨੀ ਸਾਹਿਬ ਅਤੇ ਜਪੁਜੀ ਸਾਹਿਬ) ਦੀਆਂ ਪੋਥੀਆਂ ਅਗਨ ਭੇਂਟ ਹੋ ਗਈਆਂ।

ਮੌਤ ਦੇ ਮੂੰਹ 'ਚ ਪੁੱਜੀ ਲਵਲੀ ਆਟੋਜ਼ 'ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਈ ਕੁੜੀ
ਬੀਤੇ ਦਿਨ ਲਵਲੀ ਆਟੋਜ਼ 'ਚ ਗੋਲੀਆਂ ਲੱਗਣ ਕਰਕੇ ਗੰਭੀਰ ਰੂਪ ਜ਼ਖਮੀ ਹੋਈ ਕੁੜੀ ਮੌਤ ਦੇ ਮੂੰਹ 'ਚ ਜਾ ਚੁੱਕੀ ਹੈ। 

ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਜਾਣੋ ਕੀ ਹੈ ਮਾਮਲਾ (ਵੀਡੀਓ)      
ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। 






    


Anuradha

Content Editor

Related News