Punjab Wrap Up : ਪੜ੍ਹੋ 4 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

05/04/2019 5:45:08 PM

ਜਲੰਧਰ (ਵੈੱਬ ਡੈਸਕ) : ਸੁਖਪਾਲ ਖਹਿਰਾ ਵਲੋਂ ਬਣਾਈ ਗਈ ਨਵੀਂ ਪਾਰਟੀ ਦੇ ਨਾਂ (ਪੰਜਾਬੀ ਏਕਤਾ ਪਾਰਟੀ- ਪੰਜਾਬ ਏਕਤਾ ਪਾਰਟੀ) ਨੇ ਲੋਕਾਂ ਨੂੰ ਭੰਬਲ ਭੂਸੇ 'ਚ ਪਾ ਦਿੱਤਾ ਹੈ। ਲੋਕ ਇਸ ਨੂੰ ਲੈ ਕੇ ਸ਼ਸ਼ੋਪੰਜ 'ਚ ਹਨ। ਦੂਜੇ ਪਾਸੇ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਰਾਹਤ ਮਿਲਣ ਮਗਰੋ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ 'ਆਪ' ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਵਿਰੋਧੀਆਂ ਨੂੰ ਦਹਾੜ ਲਗਾਈ ਹੈ। ਰੋਪੜ ਪਹੁੰਚੇ ਸ਼ੇਰਗਿੱਲ ਨੇ ਕਿਹਾ ਕਿ ਵਿਰੋਧੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਆਪਣੇ ਹੱਥੋਂ ਖੁਸਦੀ ਨਜ਼ਰ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਲਾਂਭੇ ਕਰਨ ਦੀਆਂ ਬਹੁਤ ਸਮੇਂ ਤੋਂ ਚਾਲਾਂ ਚੱਲੀਆਂ ਜਾ ਰਹੀਆਂ ਸਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਸੁਖਪਾਲ ਖਹਿਰਾ ਦੀ ਪਾਰਟੀ ਨੇ ਭੰਬਲ ਭੂਸੇ 'ਚ ਪਾਏ ਲੋਕ      
ਸੁਖਪਾਲ ਖਹਿਰਾ ਵਲੋਂ ਬਣਾਈ ਗਈ ਨਵੀਂ ਪਾਰਟੀ ਦੇ ਨਾਂ (ਪੰਜਾਬੀ ਏਕਤਾ ਪਾਰਟੀ- ਪੰਜਾਬ ਏਕਤਾ ਪਾਰਟੀ) ਨੇ ਲੋਕਾਂ ਨੂੰ ਭੰਬਲ ਭੂਸੇ 'ਚ ਪਾ ਦਿੱਤਾ ਹੈ।  

ਹਾਈਕੋਰਟ ਦੇ ਫੈਸਲੇ ਤੋਂ ਬਾਅਦ ਸ਼ੇਰਗਿੱਲ ਦੀ ਵਿਰੋਧੀਆਂ ਨੂੰ ਦਹਾੜ (ਵੀਡੀਓ)      
ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਰਾਹਤ ਮਿਲਣ ਮਗਰੋ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ 'ਆਪ' ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਵਿਰੋਧੀਆਂ ਨੂੰ ਦਹਾੜ ਲਗਾਈ ਹੈ। 

ਬਠਿੰਡਾ 'ਚ 14 ਸਾਲਾ ਕੁੜੀ ਨਾਲ ਜਬਰ-ਜ਼ਨਾਹ, ਖਹਿਰਾ ਨੇ ਪੁੱਛਿਆ ਹਾਲ (ਵੀਡੀਓ)      
 ਬਠਿੰਡਾ ਜ਼ਿਲੇ ਵਿਚ 14 ਸਾਲਾ ਕੁੜੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। 

 ਵੜਿੰਗ ਦੀ ਰੈਲੀ 'ਚ ਮੁੜ ਹੰਗਾਮਾ, ਸਮਰਥਕਾਂ ਨੇ ਝੰਬਿਆ ਪਿੰਡ ਵਾਸੀ      
 ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੰਬੀ ਵਿਚ ਰੱਖੀ ਰੈਲੀ ਵਿਚ ਅੱਜ ਮੁੜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵੜਿੰਗ ਦੇ ਸਮਰਥਕਾਂ ਵੱਲੋਂ ਇਕ ਨੌਜਵਾਨ ਨਾਲ ਹੱਥੋਪਾਈ ਕੀਤੀ ਗਈ। 

ਕੈਪਟਨ ਨੂੰ ਬੋਲੀ ਹਰਸਿਮਰਤ, ਪਾਣੀ 'ਚ ਨੱਕ ਡੋਬ ਕੇ ਮਰਜੋ      
 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤੀ ਹਵਾਈ ਫੌਜ ਵਲੋਂ ਬਾਲਾਕੋਟ 'ਚ ਕੀਤੀ ਗਈ ਏਅਰ ਸਟਰਾਈਕ ਦੇ ਸਬੂਤ ਮੰਗਣ 'ਤੇ ਹਰਸਿਮਰਤ ਕੌਰ ਬਾਦਲ ਨੇ ਤਿੱਖਾ ਹਮਲਾ ਬੋਲਿਆ ਹੈ। 

ਸੰਨੀ ਦਿਓਲ ਦੀ ਰੈਲੀ ਦੀ ਜਗ੍ਹਾ ਬਦਲੀ, ਜਾਣੋ ਅਸਲ ਵਜ੍ਹਾ
ਭਾਜਪਾ ਉਮੀਦਵਾਰ ਸੰਨੀ ਦਿਓਲ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। 

...ਜਦੋਂ ਦਿਵਿਆਂਗ ਦੇ ਸਵਾਲ ਦਾ ਜਵਾਬ ਨਾ ਦੇ ਸਕੀ ਹਰਸਿਮਰਤ ਕੌਰ ਬਾਦਲ      
ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਹਰਸਿਮਰਤ ਬਾਦਲ ਵੱਲੋਂ ਸ਼ੁੱਕਰਵਾਰ ਨੂੰ ਪਿੰਡ ਲਹਿਰਾ ਮੁਹੱਬਤ, ਲਹਿਰਾ ਖਾਨਾ, ਲਹਿਰਾ ਸੌਂਧਾ, ਲਹਿਰਾ ਧੂਰਕੋਟ ਅਤੇ ਲਹਿਰਾ ਬੇਗਾ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਗਿਆ।

ਸਿੱਧੂ ਖਿਲਾਫ ਅਪਸ਼ਬਦ ਬੋਲਣ 'ਤੇ ਰਾਜ ਕੁਮਾਰ ਚੱਬੇਵਾਲ ਨੇ ਮਲਿਕ ਨੂੰ ਦਿੱਤੀ ਸਲਾਹ      
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਅਪਸ਼ਬਦ ਬੋਲਣ 'ਤੇ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੇ ਸ਼ਵੇਤ ਮਲਿਕ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਬੋਲਣ ਸਮੇਂ ਆਪਣੀ ਮਰਿਆਦਾ ਦਾ ਧਿਆਨ ਰੱਖਣ। 

 ਸੰਨੀ ਦਿਓਲ ਵੱਲੋਂ ਕੀਤੀ ਗਈ ਭਗਵਾਨ ਸ਼ਿਵ ਦੀ ਬੇਅਦਬੀ ਦਾ ਮਾਮਲਾ ਭੱਖਿਆ      
ਸ਼ਿਵ ਸੈਨਾ ਨੇਤਾ ਇਸ਼ਾਂਤ ਸ਼ਰਮਾ ਨੇ ਆਪਣੇ ਸਾਥੀਆਂ ਸਮੇਤ ਪੁਲਸ ਨੂੰ ਫਿਲਮ ਕਲਾਕਾਰ ਅਤੇ ਗੁਰਦਾਸਪੁਰ ਸੀਟ ਦੇ ਉਮੀਦਵਾਰ ਸੰਨੀ ਦਿਓਲ ਖਿਲਾਫ ਬਾਰਾਦਰੀ ਥਾਣੇ 'ਚ ਸ਼ਿਕਾਇਤ ਕੀਤੀ ਹੈ। 

ਚੰਡੀਗੜ੍ਹ 'ਤੇ ਕਿਰਨ ਖੇਰ ਦਾ 'ਵਿਵਾਦਿਤ' ਬਿਆਨ', ਹਰ ਪਾਸਿਓਂ ਘਿਰੀ      
ਚੰਡੀਗੜ੍ਹ ਸੰਸਦੀ ਸੀਟ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਨੂੰ ਦਿੱਤੇ ਗਏ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦਰਜੇ 'ਤੇ ਸਵਾਲ ਚੁੱਕ ਕੇ ਨਵੀਂ ਬਹਿਸ ਛੇੜ ਦਿੱਤੀ ਹੈ। 

     


 


Anuradha

Content Editor

Related News