Punjab Wrap Up : ਪੜ੍ਹੋ 22 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

04/22/2019 5:25:38 PM

ਜਲੰਧਰ (ਵੈੱਬ ਡੈਸਕ) : ਲੋਕ ਸਭਾ ਚੋਣਾਂ ਲਈ ਹਲਕਾ ਜਲੰਧਰ ਤੋਂ ਟਿਕਟ ਨਾ ਮਿਲਣ ਕਰਕੇ ਨਾਰਾਜ਼ ਚੱਲ ਰਹੇ ਮਹਿੰਦਰ ਸਿੰਘ ਕੇ. ਪੀ. ਨੂੰ ਮਨਾਉਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਘਰ ਪਹੁੰਚੇ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦੀ ਜੱਫੀ ਪਾਉਂਦੇ ਹੋਏ ਕੇ. ਪੀ. ਦੀ ਨਾਰਾਜ਼ਗੀ ਦੂਰ ਕਰ ਦਿੱਤੀ। ਦੂਜੇ ਪਾਸੇ ਉਮੀਦ ਹੈ ਕਿ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਭਾਜਪਾ ਵਿਚ ਸ਼ਾਮਲ ਹੋਣਗੇ ਅਤੇ ਗੁਰਦਾਸਪੁਰ ਤੋਂ ਪੰਜਾਬ ਦੇ ਚੋਣ ਮੈਦਾਨ 'ਚ ਨਿਤਰਨਗੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਕੈਪਟਨ ਦੀ 'ਜ਼ੋਰ ਦੀ ਜੱਫੀ', ਮਿੰਟਾਂ 'ਚ ਦੂਰ ਹੋਈ ਕੇ. ਪੀ. ਦੀ ਨਾਰਾਜ਼ਗੀ (ਵੀਡੀਓ)      
ਲੋਕ ਸਭਾ ਚੋਣਾਂ ਲਈ ਹਲਕਾ ਜਲੰਧਰ ਤੋਂ ਟਿਕਟ ਨਾ ਮਿਲਣ ਕਰਕੇ ਨਾਰਾਜ਼ ਚੱਲ ਰਹੇ ਮਹਿੰਦਰ ਸਿੰਘ ਕੇ. ਪੀ. ਨੂੰ ਮਨਾਉਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਘਰ ਪਹੁੰਚੇ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦੀ ਜੱਫੀ ਪਾਉਂਦੇ ਹੋਏ ਕੇ. ਪੀ. ਦੀ ਨਾਰਾਜ਼ਗੀ ਨੂੰ ਦੂਰ ਕੀਤਾ ਅਤੇ ਕਾਂਗਰਸ ਦੇ ਨਾਲ ਫਿਰ ਤੋਂ ਸਮਝੌਤਾ ਕਰਵਾਇਆ।

ਗੁਰਦੁਆਰਾ ਸਾਹਿਬ 'ਚ ਫੇਰੇ ਲੈਣ ਲੱਗੇ ਲਾੜੇ 'ਤੇ ਹਮਲਾ, ਮਚ ਗਿਆ ਚੀਕ ਚਿਹਾੜਾ      
ਅੰਮ੍ਰਿਤਸਰ ਤੋਂ ਜਲੰਧਰ ਵਿਆਹ ਕਰਵਾਉਣ ਆਏ ਲਾੜੇ 'ਤੇ ਬਾਹਰੋਂ ਆਏ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ।

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ ਕਰਨਗੇ ਅਕਸ਼ੈ ਕੁਮਾਰ!      
ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ 'ਤੇ ਛਾਏ ਕਿਆਸਰਾਈਆਂ ਦੇ ਬੱਦਲ ਅੱਜ ਛੱਟਣ ਜਾ ਰਹੇ ਹਨ। ਉਮੀਦ ਹੈ ਕਿ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਭਾਜਪਾ ਵਿਚ ਸ਼ਾਮਲ ਹੋਣਗੇ ਅਤੇ ਗੁਰਦਾਸਪੁਰ ਤੋਂ ਪੰਜਾਬ ਦੇ ਚੋਣ ਮੈਦਾਨ 'ਚ ਨਿਤਰਨਗੇ। 

ਟੌਹੜਾ ਪਰਿਵਾਰ ਦੇ ਅਕਾਲੀ ਦਲ 'ਚ ਸ਼ਾਮਲ ਹੋਣ 'ਤੇ ਬੋਲੇ ਬਿੱਟੂ      
ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਪਰਿਵਾਰ ਵਲੋਂ ਮੁੜ ਅਕਾਲੀ ਦਲ ਵਿਚ ਸ਼ਮੂਲੀਅਤ ਕਰਨ 'ਤੇ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਟਿੱਪਣੀ ਕੀਤੀ ਹੈ।

 ਦਾਦੇ ਦੀ ਗੱਡੀ 'ਚ ਬੈਠ ਨਾਮਜ਼ਦਗੀ ਭਰਨ ਜਾਣਗੇ 'ਬਿੱਟੂ'      
 ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਆਪਣੇ ਦਾਦਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਗੱਡੀ 'ਚ ਸਵਾਰ ਹੋ ਕੇ 25 ਅਪ੍ਰੈਲ ਨੁੰ ਨਾਮਜ਼ਦਗੀ ਭਰਨ ਲਈ ਜਾਣਗੇ। 

ਜਲੰਧਰ: ਕੈਪਟਨ ਦੇ ਸੁਰੱਖਿਆ ਕਰਮਚਾਰੀ ਨਾਲ ਉਲਝਿਆ ਕਾਂਗਰਸੀ ਵਰਕਰ      
ਜਲੰਧਰ ਵਿਖੇ ਅੱਜ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਮਹਿੰਦਰ ਸਿੰਘ ਕੇ.ਪੀ. ਨੂੰ ਮਨਾਉਣ ਪੁੱਜੇ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਕਰਮਚਾਰੀ ਦੇ ਨਾਲ ਕਾਂਗਰਸੀ ਵਰਕਰ ਉਲਝ ਗਿਆ।

ਮੋਗਾ 'ਚ ਵੱਡੀ ਵਾਰਦਾਤ, ਐੱਸ. ਐੱਸ. ਪੀ. ਦਫਤਰ ਨੇੜੇ ਲੁੱਟਿਆ ਬੈਂਕ      
ਮੋਗਾ ਦੇ ਮਿੰਨੀ ਸਕੱਤਰੇਤ ਵਿਚ ਸਥਿਤ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿਚ ਅਣਪਛਾਤੇ ਲੁਟੇਰੇ ਸੇਫ ਦੇ ਤਾਲੇ ਤੋੜ ਕੇ 17 ਲੱਖ 65 ਹਜ਼ਾਰ ਰੁਪਏ ਚੋਰੀ ਕਰ ਲਏ ਗਏ। 

ਜਾਣੋ ਕਿਉਂ ਸਾਲਾਂ ਤੋਂ ਪੁੱਠੇ ਪੈਂਰੀਂ ਤੁਰ ਰਿਹਾ ਇਹ ਸ਼ਖਸ      
ਦੇਸ਼ ਦੀ ਵੱਧ ਰਹੀ ਜਨਸੰਖਿਆ ਸਭ ਤੋਂ ਵੱਧ ਸਮੱਸਿਆ ਹੈ, ਜਿਸ ਕਾਰਨ ਇਕ ਸਖਸ਼ ਪੁੱਠੇ ਪੈਂਰੀਂ ਤੁਰ ਕੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। 

ਚੰਡੀਗੜ੍ਹ ਦੇ 'ਸਰਕਾਰੀ ਹਸਪਤਾਲ' ਦਾ ਕਾਰਨਾਮਾ ਕਰ ਦੇਵੇਗਾ ਹੈਰਾਨ      
ਆਪਣੀ ਖੂਬਸੂਰਤੀ ਕਾਰਨ 'ਸਿਟੀ ਬਿਊਟੀਫੁੱਲ' ਦੇ ਨਾਂ ਜਾਣੇ ਜਾਂਦੇ ਚੰਡੀਗੜ੍ਹ ਸ਼ਹਿਰ ਦੇ ਸਰਕਾਰੀ ਹਸਪਤਾਲ ਦੀ 'ਡਰਟੀ ਪਿਕਚਰ' ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। 

ਪੰਜਾਬ ਦੀਆਂ 'ਛੋਟੀਆਂ ਪਾਰਟੀਆਂ' ਵੱਡੀਆਂ ਨੂੰ ਲਾਉਣਗੀਆਂ ਢਾਹ!      
ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਕਈ ਛੋਟੀਆਂ-ਛੋਟੀਆਂ ਪਾਰਟੀਆਂ ਉੱਭਰ ਕੇ ਸਾਹਮਣੇ ਆਈਆਂ ਹਨ, ਜੋ ਕਿ ਵੱਡੀਆਂ ਪਾਰਟੀਆਂ ਲਈ ਖਤਰਾ ਪੈਦਾ ਕਰ ਸਕਦੀਆਂ ਹਨ। ਸੂਬੇ 'ਚ ਆਮ ਤੌਰ 'ਤੇ ਲੜਾਈ ਹਮੇਸ਼ਾ ਹੀ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਿਚਕਾਰ  ਰਹੀ ਹੈ।


 

 

 

 


Anuradha

Content Editor

Related News