Punjab Wrap Up : ਪੜ੍ਹੋ 6 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
Saturday, Apr 06, 2019 - 05:26 PM (IST)
ਜਲੰਧਰ (ਵੈੱਬ ਡੈਸਕ) : ਅੱਜ ਰਾਹੁਲ ਗਾਂਧੀ ਵਲੋਂ ਦਿੱਲੀ 'ਚ ਮੀਟਿੰਗ ਕਰਕੇ ਕਾਂਗਰਸ ਦੇ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਨ੍ਹ੍ਹਾਂ 'ਚ ਫਤਿਹਗੜ੍ਹ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਅਤੇ ਫਰੀਦਕੋਟ ਤੋਂ ਮੁਹੰਮਦ ਸਦੀਕ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਦੂਜੇ ਪਾਸੇ ਨਾਭਾ ਰੋਡ 'ਤੇ ਕਾਰ ਸਵਾਰ ਵਿਅਕਤੀ ਨੇ ਪਰਿਵਾਰ ਸਮੇਤ ਆਪਣੀ ਕਾਰ ਨਹਿਰ 'ਚ ਸੁੱਟ ਕੇ ਆਤਮ-ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਇਕ ਹੀ ਪਰਿਵਾਰ ਦੇ 4 ਮੈਂਬਰ ਮੌਜੂਦ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-
ਗੁਰਦਾਸਪੁਰ 'ਚ ਜਾਖੜ ਦੇ ਹੱਕ 'ਚ ਭੁਗਤੇ ਰੰਧਾਵਾ (ਵੀਡੀਓ)
ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਭਾਜਪਾ ਵੱਲੋਂ ਕਿਸੇ ਸੈਲੀਬ੍ਰਿਟੀ ਨੂੰ ਅੱਗੇ ਲਿਆਉਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ ਬੋਲਦੇ ਹੋਏ ਕਿਹਾ ਕਿ ਲੋਕਾਂ ਨੂੰ ਅਭਿਨੇਤਾ ਨਹੀਂ ਰਾਜਨੇਤਾ ਚਾਹੀਦਾ ਹੈ।
ਭਾਖੜਾ ਨਹਿਰ 'ਚ ਡਿੱਗੀ ਕਾਰ 'ਚੋਂ 3 ਲਾਸ਼ਾਂ ਬਰਾਮਦ
ਨਾਭਾ ਰੋਡ 'ਤੇ ਕਾਰ ਸਵਾਰ ਵਿਅਕਤੀ ਨੇ ਪਰਿਵਾਰ ਸਮੇਤ ਆਪਣੀ ਕਾਰ ਨਹਿਰ 'ਚ ਸੁੱਟ ਕੇ ਆਤਮ-ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਇਕ ਹੀ ਪਰਿਵਾਰ ਦੇ 4 ਮੈਂਬਰ ਮੌਜੂਦ ਸੀ।
ਕਾਂਗਰਸ ਨੇ ਫਤਿਹਗੜ੍ਹ ਸਾਹਿਬ, ਖਡੂਰ ਸਾਹਿਬ ਤੇ ਫਰੀਦਕੋਟ ਤੋਂ ਵੀ ਐਲਾਨੇ ਉਮੀਦਵਾਰ (ਵੀਡੀਓ)
ਅੱਜ ਰਾਹੁਲ ਗਾਂਧੀ ਵਲੋਂ ਦਿੱਲੀ 'ਚ ਮੀਟਿੰਗ ਕਰਕੇ ਕਾਂਗਰਸ ਦੇ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
...ਤੇ ਕਿਸੇ ਤਰੀਕੇ ਟਿਕਟ ਲੈਣ 'ਚ 'ਸ਼ੇਰ' ਰਹਿੰਦੇ ਨੇ ਘੁਬਾਇਆ
ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਸ਼ੇਰ ਸਿੰਘ ਘੁਬਾਇਆ ਜਿਹੜੀ ਵੀ ਪਾਰਟੀ 'ਚ ਜਾਂਦੇ ਹਨ, ਉਸ ਪਾਰਟੀ 'ਤੇ ਕਿਸੇ ਨਾ ਕਿਸੇ ਤਰੀਕੇ ਦਬਾਅ ਪਾ ਕੇ ਟਿਕਟ ਲੈਣ 'ਚ 'ਸ਼ੇਰ' ਰਹਿੰਦੇ ਹਨ।
ਚੰਡੀਗੜ੍ਹ : ਹੈੱਡ ਕਾਂਸਟੇਬਲ ਦੀ ਧੀ ਨੇ ਯੂ. ਪੀ. ਐੱਸ. ਸੀ. 'ਚ ਹਾਸਲ ਕੀਤਾ 446ਵਾਂ ਰੈਂਕ
ਚੰਡੀਗੜ੍ਹ ਪੁਲਸ 'ਚ ਹੈੱਡ ਕਾਂਸਟੇਬਲ ਦੀ ਨੌਕਰੀ ਕਰ ਰਹੇ ਮੁਕੇਸ਼ ਯਾਦਵ ਦੀ ਬੇਟੀ ਨੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ 'ਚ 446ਵਾਂ ਰੈਂਕ ਲੈਂਦੇ ਹੋਏ ਆਈ. ਐੱਸ. 'ਚ ਆਪਣੀ ਥਾਂ ਬਣਾ ਲਈ ਹੈ।
ਮਮਤਾ ਸ਼ਰਮਸਾਰ, ਡੇਢ ਸਾਲਾ ਬੱਚੇ ਨੂੰ ਬੱਸ ਸਟੈਂਡ 'ਤੇ ਛੱਡ ਕੇ ਫਰਾਰ ਹੋਈ ਮਾਂ (ਵੀਡੀਓ)
ਡੇਢ ਸਾਲ ਦੇ ਇਕ ਮਾਸੂਮ ਬੱਚੇ ਨੂੰ ਜਲੰਧਰ ਬੱਸ ਸਟੈਂਡ 'ਤੇ ਛੱਡ ਕੇ ਉਸ ਦੀ ਮਾਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।
ਬੀਬੀ ਜਗੀਰ ਕੌਰ ਦੇ ਸਾਹਮਣੇ ਭਿੜੇ ਅਕਾਲੀ, ਵੀਡੀਓ ਵਾਇਰਲ
ਖਡੂਰ ਸਾਹਿਬ ਸੀਟ 'ਤੇ ਕਿੰਨੀ ਸਖਤ ਟੱਕਰ ਹੈ ਅਤੇ ਅਕਾਲੀਆਂ 'ਤੇ ਇਸ ਸੀਟ ਨੂੰ ਲੈ ਕੇ ਕਿੰਨਾ ਕ ਦਬਾਅ ਹੈ, ਇਸਦਾ ਨਜ਼ਾਰਾ ਗੋਇੰਦਰਵਾਲ ਸਾਹਿਬ ਵਿਖੇ ਹੋਈ ਰੈਲੀ 'ਚ ਵੇਖਣ ਨੂੰ ਮਿਲਿਆ।
ਸੰਗਰੂਰ 'ਚ ਭਗਵੰਤ ਨੂੰ ਸਖਤ ਟੱਕਰ ਦੇਣਗੇ ਢੀਂਡਸਾ, ਹੁਣ ਤਕ ਨਹੀਂ ਹਾਰੇ ਇਕ ਵੀ ਚੋਣ
ਪੰਜਾਬ ਦੀਆਂ ਹਾਟ ਸੀਟਾਂ 'ਚੋਂ ਇਕ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਤੋਂ ਢੀਂਡਸਾ ਪਰਿਵਾਰ 'ਤੇ ਭਰੋਸਾ ਜਤਾਇਆ ਹੈ।
ਸੋਸ਼ਲ ਮੀਡੀਆ 'ਤੇ ਉੱਡੀਆਂ ਅਫਵਾਹਾਂ ਕਾਰਨ 'ਚੋਣ ਕਮਿਸ਼ਨ' ਚੌਕੰਨਾ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਵਾਇਰਲ ਹੋਣ ਲੱਗੀਆਂ ਹਨ, ਜਿਸ ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨ ਪੂਰੀ ਤਰ੍ਹਾਂ ਚੌਕੰਨਾ ਹੋ ਗਿਆ ਹੈ।
ਸੰਤੋਖ ਚੌਧਰੀ ਦੇ ਸਟਿੰਗ ਆਪਰੇਸ਼ਨ ਦੀ ਜ਼ੋਰਾ ਸਿੰਘ ਨੇ ਮੰਗੀ ਸੀ. ਬੀ. ਆਈ. ਜਾਂਚ
ਲੋਕ ਸਭਾ ਹਲਕਾ ਜਲੰਧਰ ਤੋਂ 'ਆਪ' ਦੇ ਉਮੀਦਵਾਰ ਜਸਟਿਸ ਜ਼ੋਰਾ ਸਿੰਘ ਨੇ ਕਾਂਗਰਸ ਵੱਲੋਂ ਸੰਤੋਖ ਚੌਧਰੀ ਨੂੰ ਐਲਾਨਣ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਸਟਿੰਗ ਆਪਰੇਸ਼ਨ ਦੀ ਸੀ. ਬੀ. ਆਈ. ਤੋਂ ਜਾਂਚ ਦੀ ਮੰਗ ਕੀਤੀ ਹੈ।