Punjab Wrap Up : ਪੜ੍ਹੋ 10 ਫਰਵਰੀ ਦੀਆਂ ਵੱਡੀਆਂ ਖ਼ਬਰਾਂ

02/10/2019 5:32:15 PM

ਜਲੰਧਰ (ਵੈੱਬ ਡੈਸਕ) - ਪਹਿਲਾਂ ਵਿਧਾਇਕੀ ਅਤੇ ਫਿਰ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ 12 ਫਰਵਰੀ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਫੂਲਕਾ ਮੁਤਾਬਕ ਸਪੀਕਰ ਵਲੋਂ ਅਜੇ ਤਕ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ ਹੈ, ਲਿਹਾਜ਼ਾ ਉਹ ਅਜੇ ਵੀ ਵਿਧਾਇਕ ਹਨ ਅਤੇ ਉਹ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸ਼ਮੂਲੀਅਤ ਜ਼ਰੂਰ ਕਰਨਗੇ। ਇਕ ਪੰਜਾਬੀ ਅਖਬਾਰ ਵਿਚ ਛਪੀ ਖਬਰ ਮੁਤਾਬਕ ਹਾਲਾਂਕਿ ਫੂਲਕਾ ਨੇ ਇਹ ਵੀ ਸਾਫ ਕੀਤਾ ਕਿ ਉਹ ਵਿਧਾਇਕੀ ਤੋਂ ਦਿੱਤਾ ਅਸਤੀਫਾ ਕਿਸੇ ਕੀਮਤ 'ਤੇ ਵਾਪਸ ਨਹੀਂ ਲੈਣਗੇ। ਉਧਰ ਦੂਜੇ ਪਾਸੇ ਆਜ਼ਾਦੀ ਮਗਰੋਂ ਕਾਂਗਰਸ ਦਾ ਗੜ੍ਹ ਰਹੀ ਜਲੰਧਰ ਲੋਕ ਸਭਾ ਸੀਟ 'ਤੇ ਆ ਰਹੀਆਂ ਲੋਕ ਸਭਾ ਚੋਣਾਂ ਲਈ ਕਿਸਮਤ ਅਜ਼ਮਾਉਣ ਲਈ ਕਾਂਗਰਸ ਵਲੋਂ ਉਮੀਦਵਾਰਾਂ ਦੀ ਕਤਾਰ ਲੱਗ ਗਈ ਹੈ ਜਦਕਿ ਅਕਾਲੀ ਦਲ ਨੂੰ ਇਸ ਸੀਟ 'ਤੇ ਕਿਸੇ ਅਜਿਹੇ ਚਿਹਰੇ ਦੀ 'ਦਰਕਾਰ' ਹੈ ਜੋ ਪਿਛਲੇ 15 ਸਾਲਾਂ ਤੋਂ ਜਲੰਧਰ 'ਚ ਚੱਲ ਰਹੇ ਪਾਰਟੀ ਦੇ ਸੋਕੇ ਨੂੰ ਸਾਵਣ 'ਚ ਬਦਲ ਸਕੇ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਗੁਰਦੁਆਰਾ ਛੇਹਰਟਾ ਸਾਹਿਬ 'ਚ ਲੱਗੀਆ ਬਸੰਤ ਦੀਆਂ ਰੌਣਕਾ
ਭਾਰਤ ਇਕ ਸੰਸਕ੍ਰਿਤਕ ਦੇਸ਼ ਹੈ ਅਤੇ ਇਸ ਦੇਸ਼ 'ਚ ਹਰ ਧਰਮਾਂ ਦੀ ਆਪਣੀ ਇਕ ਵਿਸ਼ੇਸ਼ਤਾ ਹੈ। ਇਸ ਤਰ੍ਹਾਂ ਹੀ ਤਿਉਹਾਰਾਂ ਦੀ ਵੀ ਆਪਣੀ ਇਕ ਮਹੱਤਤਾ ਹੈ।

ਬਸੰਤ ਪੰਚਮੀ ਦੇ ਦਿਨ ਹੀ ਲਕਸ਼ਮੀ ਦੇਵੀ ਬਟਾਲਾ 'ਚ ਹੋਈ ਸੀ ਸਤੀ
ਭਾਰਤ ਇਕ ਸੰਸਕ੍ਰਿਤਕ ਦੇਸ਼ ਹੈ ਅਤੇ ਇਸ ਦੇਸ਼ 'ਚ ਹਰ ਧਰਮਾਂ ਦੀ ਆਪਣੀ ਇਕ ਵਿਸ਼ੇਸ਼ਤਾ ਹੈ। ਇਸ ਤਰ੍ਹਾਂ ਹੀ ਤਿਉਹਾਰਾਂ ਦੀ ਵੀ ਆਪਣੀ ਇਕ ਮਹੱਤਤਾ ਹੈ। ਭਾਰਤ 'ਚ ਮਨਾਇਆ ਜਾਣ ਵਾਲਾ ਹਰ ਇਕ ਤਿਉਹਾਰ ਆਪਣੀ ਇਕ ਵਿਸ਼ੇਸ਼ ਪਛਾਣ ਛੱਡਦਾ ਹੈ। 

ਫੂਲਕਾ ਵਲੋਂ ਬਜਟ ਸੈਸ਼ਨ 'ਚ ਸ਼ਾਮਲ ਹੋਣ ਦਾ ਐਲਾਨ
ਪਹਿਲਾਂ ਵਿਧਾਇਕੀ ਅਤੇ ਫਿਰ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ 12 ਫਰਵਰੀ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਕਾਂਗਰਸ 'ਚ ਟਿਕਟ ਲਈ 'ਕਤਾਰ', ਅਕਾਲੀ ਦਲ ਨੂੰ ਚਿਹਰਿਆਂ ਦੀ 'ਦਰਕਾਰ'
ਆਜ਼ਾਦੀ ਮਗਰੋਂ ਕਾਂਗਰਸ ਦਾ ਗੜ੍ਹ ਰਹੀ ਜਲੰਧਰ ਲੋਕ ਸਭਾ ਸੀਟ 'ਤੇ ਆ ਰਹੀਆਂ ਲੋਕ ਸਭਾ ਚੋਣਾਂ ਲਈ ਕਿਸਮਤ ਅਜ਼ਮਾਉਣ ਲਈ ਕਾਂਗਰਸ ਵਲੋਂ ਉਮੀਦਵਾਰਾਂ ਦੀ ਕਤਾਰ ਲੱਗ ਗਈ ਹੈ ਜਦਕਿ ਅਕਾਲੀ ਦਲ ਨੂੰ ਇਸ ਸੀਟ 'ਤੇ ਕਿਸੇ ਅਜਿਹੇ ਚਿਹਰੇ ਦੀ 'ਦਰਕਾਰ' ਹੈ ਜੋ ਪਿਛਲੇ 15 ਸਾਲਾਂ ਤੋਂ ਜਲੰਧਰ 'ਚ ਚੱਲ ਰਹੇ ਪਾਰਟੀ ਦੇ ਸੋਕੇ ਨੂੰ ਸਾਵਣ 'ਚ ਬਦਲ ਸਕੇ।

ਬੀ.ਐੱਸ.ਐੱਫ. ਨੂੰ ਸਤਲੁਜ ਦਰਿਆ 'ਚੋਂ ਮਿਲੀ ਪਾਕਿ ਤੋਂ ਆਈ ਕਿਸ਼ਤੀ
ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਪੈਂਦੇ ਸਤਲੁਜ ਦਰਿਆ 'ਚੋਂ ਬੀ.ਐੱਸ.ਐੱਫ. ਦੀ 136 ਬਟਾਲੀਅਨ ਨੇ ਪਾਕਿ ਤੋਂ ਆਈ ਕਿਸ਼ਤੀ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ।

ਚੱਬੇਵਾਲ 'ਚ ਹੁਣ ਕਿਸੇ ਵੀ. ਆਈ. ਪੀ. ਵੱਲੋਂ ਨਹੀਂ ਕੀਤਾ ਜਾਵੇਗਾ ਉਦਘਾਟਨ!
ਹੁਸ਼ਿਆਰਪੁਰ ਦੇ ਚੱਬੇਵਾਲ ਵਿਧਾਨ ਸਭਾ ਖੇਤਰ 'ਚ ਹੁਣ ਵਿਧਾਇਕ ਕੋਈ ਉਦਘਾਟਨ ਨਹੀਂ ਕਰਨਗੇ ਅਤੇ ਨਾ ਹੀ ਉਨ੍ਹਾਂ ਦੇ ਨਾਂ ਦਾ ਕੋਈ ਪੱਥਰ ਲਗਾਇਆ ਜਾਵੇਗਾ।

ਕੈਪਟਨ ਦੀ ਕੋਠੀ ਘੇਰਨ ਜਾ ਰਹੇ ਅਧਿਆਪਕਾਂ 'ਤੇ ਲਾਠੀਚਾਰਜ (ਦੇਖੋ ਤਸਵੀਰਾਂ)
ਪਟਿਆਲਾ ਵਿਖੇ ਅਧਿਆਪਕ ਸੰਘਰਸ਼ ਮੋਰਚਾ ਵੱਲੋਂ ਅੱਜ ਕੈਪਟਨ ਦੀ ਰਿਹਾਇਸ਼ ਵੱਲ ਕੱਢੇ ਗਏ ਰੋਸ ਮਾਰਚ ਦੌਰਾਨ ਜਿਵੇਂ ਹੀ ਅਧਿਆਪਕ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵੱਧਣਾ ਸ਼ੁਰੂ ਹੋਏ ਪੁਲਸ ਨੇ ਬੈਰੀਕੇਡ ਲਗਾ ਕੇ ਰੋਕ ਲਿਆ।

ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ 'ਤੇ ਬਾਗੀ ਵਿਧਾਇਕਾਂ ਨੇ ਚੁੱਕੇ ਸਵਾਲ
ਹਲਕਾ ਸੰਗਰੂਰ ਤੋਂ ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਬਿਜਲੀ ਅੰਦੋਲਨ ਦੀ ਸ਼ੁਰੂਆਤ ਕਰਨ 'ਤੇ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਵਿਰੋਧੀਆਂ 'ਤੇ ਜੰਮ ਕੇ ਵਰ੍ਹੇ ਜਾਖੜ (ਵੀਡੀਓ)
ਗੁਰਦਾਸਪੁਰ ਦੇ ਸਾਂਸਦ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅੱਜ ਬਟਾਲਾ ਦੇ ਨਿੱਜੀ ਸਮਾਗਮ 'ਚ ਸ਼ਾਮਲ ਹੋਣ ਪੁੱਜੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਵਿਰੋਧੀਆਂ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਪਣਾ ਆਧਾਰ ਗਵਾ ਚੁੱਕੀ ਹੈ। 

ਬਟਾਲਾ ਸ਼ਹਿਰ ਨੂੰ ਦਿੱਤਾ ਜਾਵੇਗਾ ਨਗਰ ਨਿਗਮ ਦਾ ਦਰਜਾ : ਜਾਖੜ
ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਪਰਿਵਾਰ ਦੇ ਨਗਰ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਜਾਵੇਗਾ। 


rajwinder kaur

Content Editor

Related News