ਹਾਕੀ ਓਲੰਪੀਅਨ ਬਲਬੀਰ ਨੂੰ ਭਾਰਤ ਰਤਨ ਦੇਣ ਦੀ ਸਿਫ਼ਾਰਸ਼ ਕਰੇਗਾ ਪੰਜਾਬ

07/10/2019 12:18:01 AM

ਚੰਡੀਗੜ੍ਹ- ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਤਿੰਨ ਵਾਰ ਦੇ ਓਲੰਪਿਕ ਸੋਨ ਤਗਮਾ ਜੇਤੂ ਉੱਘੇ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ 'ਭਾਰਤ ਰਤਨ' ਦੇਣ ਲਈ ਸਿਫ਼ਾਰਸ਼ ਕਰਨਗੇ। ਮੁੱਖ ਮੰਤਰੀ ਅੱਜ ਸਾਬਕਾ ਹਾਕੀ ਖਿਡਾਰੀ ਨੂੰ ਪੀ. ਜੀ. ਆਈ. ਵਿਖੇ ਮਿਲੇ ਅਤੇ ਉਨ੍ਹਾਂ ਨੂੰ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਪ੍ਰਦਾਨ ਕੀਤਾ, ਜੋ ਕਿ ਬੀਮਾਰ ਹੋਣ ਕਾਰਨ ਉਥੇ ਜ਼ੇਰੇ ਇਲਾਜ ਹਨ। ਇਸ ਤੋਂ ਬਾਅਦ ਇਕ ਸਮਾਰੋਹ ਦੇ ਦੌਰਾਨ ਮੁੱਖ ਮੰਤਰੀ ਨੇ ਦੇਸ਼-ਵਿਦੇਸ਼ 'ਚ ਨਾਂ ਕਮਾ ਚੁੱਕੇ ਬਜ਼ੁਰਗ ਖਿਡਾਰੀਆਂ ਸਮੇਤ 9 ਹੋਰ ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ। 
ਉਨ੍ਹਾਂ ਨੇ ਕਿਹਾ ਕਿ ਐਵਾਰਡ ਦੇ ਲੰਮੇ ਸਮੇਂ ਤੋਂ ਬਾਅਦ ਸ਼ੁਰੂਆਤ ਕੀਤਾ ਜਾ ਰਹੀ ਹੈ ਤੇ ਇਸ ਸਾਲ ਸਮਾਰੋਹ ਦੇ ਤੌਰ 'ਤੇ ਮਨਾਇਆ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਬਲਬੀਰ ਸਿੰਘ ਵਰਗੇ ਮਹਾਨ ਹਾਕੀ ਖਿਡਾਰੀਆਂ ਨੇ ਖੇਡਾਂ ਵਿਚ ਆਪਣਾ ਮਹਾਨ ਯੋਗਦਾਨ ਦਿੱਤਾ ਹੈ, ਜਿਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਸਮੇਂ 'ਤੇ ਮਿਲਖਾ ਸਿੰਘ, ਬਿਸ਼ਨ ਸਿੰਘ ਬੇਦੀ, ਅਜੀਤ ਪਾਲ ਸਿੰਘ ਸਰੀਖੇ ਸ਼ਾਨਦਾਰ ਖਿਡਾਰੀਆਂ ਦਾ ਜ਼ਿਕਰ ਕਰਨ 'ਤੇ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਐਵਾਰਡ 1978 'ਚ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਤਹਿਤ ਦੋ ਲੱਖ ਨਗਦ, ਇਕ ਬਲੇਜ਼ਰ ਤੇ ਮਹਾਰਾਜਾ ਰੰਜੀਤ ਸਿੰਘ ਦੀ ਟਰਾਫੀ ਦਿੱਤੀ ਜਾਂਦੀ ਹੈ।


Gurdeep Singh

Content Editor

Related News