ਪੰਜਾਬ ''ਚ ਬਾਰਿਸ਼ ਨੂੰ ਲੈ ਕੇ ਵੱਡੀ Update, ਹੋਰ ਵਧੇਗੀ ਠੰਡ

Friday, Nov 22, 2024 - 09:23 AM (IST)

ਪੰਜਾਬ ''ਚ ਬਾਰਿਸ਼ ਨੂੰ ਲੈ ਕੇ ਵੱਡੀ Update, ਹੋਰ ਵਧੇਗੀ ਠੰਡ

ਲੁਧਿਆਣਾ: ਪੰਜਾਬ ਵਿਚ ਆਉਣ ਵਾਲੇ ਕੁਝ ਦਿਨਾਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੱਤਰ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਇਸ ਹਫ਼ਤੇ ਦੀ ਅਖ਼ੀਰ ਵਿਚ ਬਾਰਿਸ਼ ਦੀ ਸੰਭਾਵਨਾ ਬਣ ਰਹੀ ਹੈ। ਇਸੇ ਤਹਿਤ ਪੰਜਾਬ ਵਿਚ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...

ਗੁਆਂਢੀ ਸੂਬਿਆਂ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਤੇ ਉਸ ਦਾ ਅਸਰ ਵੀ ਪੰਜਾਬ ਦੇ ਮੌਸਮ 'ਤੇ ਵੇਖਣ ਨੂੰ ਮਿਲੇਗਾ। ਬਾਰਿਸ਼ ਨਾਲ ਮੌਸਮ ਵਿਚ ਸੁਧਾਰ ਹੋਣ ਦੀ ਸੰਭਵਨਾ ਹੈ। ਸੂਬੇ ਵਿਚ ਹਲਕੀ ਬਾਰਿਸ਼ ਮਗਰੋਂ ਠੰਡ ਵਿਚ ਵਾਧਾ ਹੋਵੇਗਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ੋਰਦਾਰ ਧਮਾਕਾ! ਕੰਬ ਗਿਆ ਪੂਰਾ ਇਲਾਕਾ

ਦੱਸ ਦਈਏ ਕਿ ਸੂਬੇ ਵਿਚ ਫ਼ੈਲੇ ਪ੍ਰਦੂਸ਼ਣ ਕਾਰਨ ਨਾ ਸਿਰਫ਼ ਲੋਕਾਂ ਦਾ ਸਾਹ ਲੈਣਾ ਔਖ਼ਾ ਹੋਇਆ ਪਿਆ ਹੈ, ਸਗੋਂ ਇਸ ਨਾਲ ਠੰਡ ਪੈਣ ਵਿਚ ਰੁਕਾਵਟ ਪੈ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਬਾਰਿਸ਼ ਮਗਰੋਂ ਹੀ ਮੌਸਮ ਖੁੱਲ੍ਹੇਗਾ ਜਿਸ ਮਗਰੋਂ ਠੰਡ ਦਾ ਅਸਲ ਰੰਗ ਵੇਖਣ ਨੂੰ ਮਿਲੇਗਾ। ਫ਼ਿਲਹਾਲ AQI ਵਿਚ ਪ੍ਰਦੂਸ਼ਣ ਨੇ ਧਾਵਾ ਬੋਲਿਆ ਹੋਇਆ ਹੈ, ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਔਖ਼ਾ ਹੋਇਆ ਪਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News