ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਮੌਸਮ ਨੇ ਲਈ ਕਰਵਟ, ਜਲੰਧਰ ਸਣੇ ਕਈ ਜ਼ਿਲ੍ਹਿਆਂ 'ਚ ਪਿਆ ਮੀਂਹ

Thursday, Aug 10, 2023 - 06:37 PM (IST)

ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਮੌਸਮ ਨੇ ਲਈ ਕਰਵਟ, ਜਲੰਧਰ ਸਣੇ ਕਈ ਜ਼ਿਲ੍ਹਿਆਂ 'ਚ ਪਿਆ ਮੀਂਹ

ਜਲੰਧਰ (ਵੈੱਬ ਡੈਸਕ)- ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਹੁੰਮਸ ਭਰੀ ਗਰਮੀ ਤੋਂ ਅੱਜ ਲੋਕਾਂ ਨੂੰ ਉਸ ਸਮੇਂ ਥੋੜ੍ਹੀ ਰਾਹਤ ਮਿਲੀ ਜਦੋਂ ਪੰਜਾਬ ਦੇ ਕੁਝ ਜ਼ਿਲ੍ਹਿਆ ਵਿਚ ਮੌਸਮ ਨੇ ਕਰਵਟ ਬਦਲ ਲਈ।  ਅੱਜ ਸਵੇਰ ਦੀ ਸ਼ੁਰੂਆਤ ਤੇਜ਼ ਧੁੱਪ ਨਾਲ ਹੋਈ ਪਰ 12 ਵਜੇ ਤੋਂ ਬਾਅਦ ਬੱਦਲਾਂ ਦੀ ਚਾਦਰ ਨੇ ਆਸਮਾਨ ਨੂੰ ਢਕ ਲਿਆ। ਦੁਪਹਿਰ ਵੇਲੇ ਤੇਜ਼ ਧੁੱਪ ਤੋਂ ਰਾਹਤ ਮਿਲੀ ਅਤੇ ਇਸੇ ਦੌਰਾਨ 10 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣ ਲੱਗੀਆਂ। ਇਸੇ ਵਿਚਕਾਰ 3 ਵਜੇ ਤੋਂ ਬਾਅਦ ਤੇਜ਼ ਬਾਰਿਸ਼ ਪੈਣ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ। ਕਈ ਦਿਨਾਂ ਤੋਂ ਬਾਰਿਸ਼ ਨਾ ਹੋਣ ਕਾਰਨ ਤਪੀ ਹੋਈ ਧਰਤੀ ਨੂੰ ਬਾਰਿਸ਼ ਨੇ ਸ਼ਾਂਤ ਕਰਨ ਦਾ ਕੰਮ ਕੀਤਾ, ਜਦਕਿ ਬਾਰਿਸ਼ ਰੁਕਣ ਤੋਂ ਬਾਅਦ ਹੁੰਮਸ ਵਧ ਗਈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਪੈਣ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਜਲੰਧਰ, ਲੁਧਿਆਣਾ ਸਮੇਤ ਹੋਰ ਵੀ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਪੈ ਰਹੀ ਹੈ।  

PunjabKesari

ਹੁੰਮਸ ਕਾਰਨ ਚਿਪਚਿਪਾਹਟ ਨਾਲ ਹਾਲ ਬੇਹਾਲ ਹੋ ਗਿਆ। ਦੁਪਹਿਰ 3 ਵਜੇ ਤੋਂ ਬਾਅਦ ਸ਼ੁਰੂ ਹੋਈ ਬਾਰਿਸ਼ ਰੁਕ-ਰੁਕ ਕੇ ਰਾਤ 8 ਵਜੇ ਤਕ ਹੁੰਦੀ ਰਹੀ। ਇਸ ਦੌਰਾਨ ਮਹਾਨਗਰ ਜਲੰਧਰ ਅਤੇ ਨੇੜਲੇ ਇਲਾਕਿਆਂ ਵਿਚ 22.5 ਐੱਮ. ਐੱਮ. ਬਾਰਿਸ਼ ਹੋਈ। ਪੰਜਾਬ ਵਿਚ ਪੱਛਮੀ ਮਾਲਵਾ ਨੂੰ ਛੱਡ ਕੇ ਵੱਖ-ਵੱਖ ਜ਼ਿਲ੍ਹਿਆਂ ਵਿਚ ਅੱਜ 15 ਐੱਮ. ਐੱਮ. ਤੋਂ ਵੱਧ ਬਾਰਿਸ਼ ਹੋਈ। ਬਾਰਿਸ਼ ਕਾਰਨ ਵੱਧ ਤੋਂ ਵੱਧ ਤਾਪਮਾਨ ਲਗਭਗ 2 ਡਿਗਰੀ ਘੱਟ ਕੇ 33.6 ਡਿਗਰੀ ਦਰਜ ਕੀਤਾ ਗਿਆ, ਜਦਕਿ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਦੀ ਗਿਰਾਵਟ ਨਾਲ 27.6 ਡਿਗਰੀ ਰਿਕਾਰਡ ਹੋਇਆ। ਮੌਸਮ ਵਿਭਾਗ ਤੋਂ ਮਿਲੇ ਅੰਕੜਿਆਂ ਮੁਤਾਬਕ 3 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿਚ 2.5 ਡਿਗਰੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਗਰਮੀ ਵਿਚ ਕਮੀ ਮਹਿਸੂਸ ਹੋਈ।

22.5 ਐੱਮ. ਐੱਮ. ਬਾਰਿਸ਼ ਸਾਧਾਰਨ ਤੋਂ ਵੱਧ ਮੰਨੀ ਜਾਂਦੀ ਹੈ। ਇਸ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀਆਂ ਪਈਆਂ। ਦੂਜੇ ਪਾਸੇ ਹੇਠਲੇ ਇਲਾਕਿਆਂ ਵਿਚ ਪਾਣੀ ਦੀ ਨਿਕਾਸੀ ਕਈ ਘੰਟੇ ਨਹੀਂ ਹੋ ਸਕੀ, ਜਿਸ ਕਾਰਨ ਦੋਮੋਰੀਆ ਪੁਲ, ਇਕਹਿਰੀ ਪੁਲੀ ਸਮੇਤ ਸੋਢਲ ਅੰਡਰਬ੍ਰਿਜ ਦੇ ਰਸਤੇ ਕਾਫ਼ੀ ਸਮੇਂ ਤਕ ਆਵਾਜਾਈ ਲਈ ਠੱਪ ਰਹੇ। ਅਗਾਊਂ ਅਨੁਮਾਨ ਮੁਤਾਬਕ ਅਗਲੇ 2 ਦਿਨਾਂ ਵਿਚ ਕਈ ਇਲਾਕਿਆਂ ਵਿਚ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਅੱਜ ਮਹਾਨਗਰ ਜਲੰਧਰ ਦੇ ਮੁਕਾਬਲੇ ਪਠਾਨਕੋਟ, ਸ਼ਹੀਦ ਭਗਤ ਸਿੰਘ ਨਗਰ ਵਿਚ 25 ਤੋਂ 30 ਐੱਮ. ਐੱਮ. ਤਕ ਬਾਰਿਸ਼ ਰਿਕਾਰਡ ਹੋਈ।

ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਵਿਖੇ ਸ਼ਮਸ਼ਾਨਘਾਟ 'ਚ ਦੋ ਔਰਤਾਂ ਕਰ ਰਹੀਆਂ ਸਨ ਅਜਿਹਾ ਸ਼ਰਮਨਾਕ ਕੰਮ, ਪਿੰਡ 'ਚ ਪਿਆ ਭੜਥੂ

ਕਈ ਇਲਾਕਿਆਂ ’ਚ ਪੈਦਲ ਚੱਲਣਾ ਵੀ ਹੋਇਆ ਮੁਸ਼ਕਿਲ
ਬਾਰਿਸ਼ ਕਾਰਨ ਵੱਖ-ਵੱਖ ਇਲਾਕਿਆਂ ਵਿਚ ਪਾਣੀ ਭਰਨਾ ਆਮ ਗੱਲ ਹੈ ਪਰ ਮੁੱਖ ਚੌਕਾਂ ਨੇੜੇ ਪਾਣੀ ਭਰ ਜਾਣਾ ਪੈਦਲ ਚੱਲਣ ਵਾਲੇ ਲੋਕਾਂ ਲਈ ਬਹੁਤ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਉਥੇ ਹੀ, ਪਾਣੀ ਭਰ ਜਾਣ ਕਾਰਨ ਲਾਈਟਾਂ ਵਾਲੇ ਅਤੇ ਦੂਜੇ ਚੌਂਕਾਂ ਵਿਚ ਰੁਕਣ ਵਾਲੇ ਦੋਪਹੀਆ ਵਾਹਨ ਚਾਲਕਾਂ ਦੀਆਂ ਜੁੱਤੀਆਂ ਪਾਣੀ ਨਾਲ ਭਰ ਜਾਂਦੀਆਂ ਹਨ। ਕਈ ਸਥਾਨ ਅਜਿਹੇ ਹਨ, ਜਿੱਥੇ ਸੜਕ ਦਾ ਲੈਵਲ ਕਰ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਪਰ ਨਗਮ ਵੱਲੋਂ ਇਸ ਪ੍ਰਤੀ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਕਾਰਨ ਹਰ ਵਾਰ ਬਾਰਿਸ਼ ਆਉਣ ਤੋਂ ਬਾਅਦ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari

ਦੱਸਣਯੋਗ ਹੈ ਕਿ ਪੰਜਾਬ 'ਚ ਇਨ੍ਹੀਂ ਦਿਨੀਂ ਹੁੰਮਸ ਭਰੀ ਗਰਮੀ ਤੋਂ ਲੋਕ ਕਾਫ਼ੀ ਪਰੇਸ਼ਾਨ ਹਨ। ਇਸੇ ਦੌਰਾਨ ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿੱਚ ਤੇਜ਼ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਪੈ ਸਕਦਾ ਹੈ। ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਨੂੰ ਛੱਡ ਕੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ।

ਉਧਰ ਆਉਣ ਵਾਲੇ ਇਕ ਹਫ਼ਤੇ ਤੱਕ ਚੰਡੀਗੜ੍ਹ ਵਿਚ ਭਾਰੀ ਮੀਂਹ ਤਾਂ ਨਹੀਂ ਪਰ ਵਿਚ-ਵਿਚ ਮੀਂਹ ਪੈਂਦਾ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਹਲਕੀਆਂ ਪੱਛਮੀ ਪੌਣਾਂ ਸਰਗਰਮ ਹਨ, ਜਿਸਦਾ ਅਸਰ ਵੇਖਣ ਨੂੰ ਮਿਲੇਗਾ। ਮੀਂਹ ਤੋਂ ਬਾਅਦ ਤਾਪਮਾਨ ਵਿਚ ਕਮੀ ਆਉਂਦੀ ਹੈ ਪਰ ਜਿਵੇਂ ਹੀ ਧੁੱਪ ਨਿਕਲਦੀ ਹੈ ਵਾਧਾ ਹੋ ਜਾਂਦਾ ਹੈ ਤਾਂ ਅਜਿਹੇ ਵਿਚ ਤਾਪਮਾਨ 30 ਤੋਂ 34 ਡਿਗਰੀ ਦੇ ਆਸਪਾਸ ਹੀ ਰਹੇਗਾ।

PunjabKesari

ਇਹ ਵੀ ਪੜ੍ਹੋ- ਪਤਨੀ ਦਾ ਹੈਰਾਨੀਜਨਕ ਕਾਰਾ, ਆਪਣੇ ਹੀ ਬੱਚਿਆਂ ਨੂੰ ਅਗਵਾ ਕਰਕੇ ਪਤੀ ਤੋਂ ਮੰਗੀ 2 ਕਰੋੜ ਦੀ ਫਿਰੌਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News