ਅਗਲੇ 36 ਘੰਟੇ ਪੰਜਾਬ ਦੇ ਕਿਸਾਨਾਂ ਲਈ ਚਿੰਤਾ ਵਾਲੇ
Wednesday, May 01, 2019 - 01:16 AM (IST)
ਲੁਧਿਆਣਾ,(ਸਲੂਜਾ): ਪੰਜਾਬ ਤੇ ਨਾਲ ਲੱਗਦੇ ਸੂਬਿਆਂ 'ਚ ਮੌਸਮ ਦਾ ਮਿਜ਼ਾਜ ਇਕ ਵਾਰ ਫਿਰ ਤੋਂ ਇਕ ਦਮ ਤਾਪਮਾਨ 'ਚ ਉਛਾਲ ਆਉਣ ਦੀ ਵਜ੍ਹਾ ਨਾਲ ਵਿਗੜ ਸਕਦਾ ਹੈ। ਆਉਣ ਵਾਲੇ 36 ਘੰਟੇ ਪੰਜਾਬ ਦੇ ਕਿਸਾਨਾਂ ਲਈ ਚਿੰਤਾ ਵਾਲੇ ਰਹਿ ਸਕਦੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਚੰਡੀਗੜ੍ਹ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 1 ਤੇ 2 ਮਈ ਨੂੰ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਭਾਗਾਂ 'ਚ ਤੇਜ਼ ਧੂੜ ਭਰੀ ਹਨੇਰੀ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਪੀ. ਏ. ਯੂ. ਮੌਸਮ ਵਿਭਾਗ ਦੇ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਪਹਿਲਾਂ ਹੀ ਇਸ ਗੱਲ ਲਈ ਸੁਚੇਤ ਕਰ ਦਿੱਤਾ ਗਿਆ ਹੈ ਕਿ ਕਣਕ ਦੀ ਸੰਭਾਲ ਕਰ ਲਈ ਜਾਵੇ। ਜੋ ਵੀ ਕਟਾਈ ਲਈ ਕਣਕ ਦੀ ਫਸਲ ਖੇਤਾਂ 'ਚ ਖੜ੍ਹੀ ਹੈ, ਉਸ ਦੀ ਕਟਾਈ ਫਿਲਹਾਲ ਦੋ-ਤਿੰਨ ਦਿਨਾਂ ਲਈ ਰੋਕ ਦੇਣ ਤੇ ਖੇਤੀ ਮਾਹਰਾਂ ਦੀ ਸਲਾਹ ਦੇ ਬਿਨਾਂ ਆਪਣੀ ਮਨਮਰਜ਼ੀ ਨਾ ਕਰਨ ਤਾਂ ਕਿ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਨੁਕਸਾਨ ਨਾ ਉਠਾਉਣਾ ਪਵੇ।