ਪੰਜਾਬ ਦੇ ਵੋਟਰਾਂ ਨੇ ਕਿਸ ਪਾਰਟੀ ਨੂੰ ਦਿੱਤੀ ਬਹੁਮਤ, ਪੜੋ Exit Poll ਦੀ ਰਿਪੋਰਟ
Sunday, May 19, 2019 - 09:26 PM (IST)

ਜਲੰਧਰ— ਲੋਕ ਸਭਾ ਚੋਣਾਂ 2019 ਦੇ ਆਖਰੀ ਪੜਾਅ ਦੀ ਵੋਟਿੰਗ ਖਤਮ ਹੋ ਚੁੱਕੀ ਹੈ। ਇਸ ਨੂੰ ਲੈ ਕੇ ਐਗਜ਼ੀਟ ਪੋਲ ਸ਼ੁਰੂ ਹੋ ਚੁੱਕਾ ਹੈ। 23 ਮਈ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਵੱਖ ਵੱਖ ਚੈਨਲਾਂ ਤੇ ਅਖਬਾਰਾਂ ਵਲੋਂ ਕੀਤੇ ਗਏ ਐਗਜ਼ੀਟ ਪੋਲ ਪੰਜਾਬ ਦੇ ਲੋਕਾਂ ਦਾ ਮੂਡ ਦੱਸੇਗਾ।
ਇਸ ਦੇ ਨਾਲ ਹੀ ਦੱਸਦਈਏ ਕਿ ਪੰਜਾਬ ਭਰ 'ਚ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਵਲੋਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈ.ਵੀ.ਐੱਮ. ਮਸ਼ੀਮਾਂ 'ਚ ਕੈਦ ਕਰ ਦਿੱਤਾ ਗਿਆ ਹੈ। ਜਿਸ ਦਾ ਨਤੀਜਾ 23 ਮਈ ਨੂੰ ਚੋਣ ਕਮਿਸ਼ਨ ਵਲੋਂ ਐਲਾਨ ਕਰ ਦਿੱਤਾ ਜਾਵੇਗਾ।