ਭੁੱਲ ਕੇ ਸਿਆਸੀ ਲੜਾਈ, ਸੱਤਾ ਤੇ ਵਿਰੋਧੀ ਧਿਰ ਇਕਜੁੱਟ ਨਜ਼ਰ ਆਈ
Wednesday, Feb 26, 2025 - 09:46 AM (IST)

ਚੰਡੀਗੜ੍ਹ (ਅੰਕੁਰ) : ਵਿਧਾਨ ਸਭਾ ਇਜਲਾਸ ਦੌਰਾਨ ਸੱਤਾਧਿਰ ਤੇ ਵਿਰੋਧੀ ਧਿਰ ਕੇਂਦਰ ਸਰਕਾਰ ਖ਼ਿਲਾਫ਼ ਇਕਜੁੱਟ ਨਜ਼ਰ ਆਈ। ਚਾਹੇ ਉਹ ਸੰਘੀ ਢਾਂਚੇ ’ਤੇ ਹਮਲੇ ਦਾ ਮੁੱਦਾ ਹੋਵੇ, ਆਰ. ਡੀ. ਐੱਫ. ਦਾ, ਖੇਤੀ ਮੰਡੀਕਰਨ ਨੀਤੀ ਜਾਂ ਫਿਰ ਡਾ. ਅੰਬੇਡਕਰ ਦਾ ਮੁੱਦਾ। ਆਮ ਤੌਰ ’ਤੇ ਵਿਧਾਨ ਸਭਾ ’ਚ ਇਕ-ਦੂਜੇ ’ਤੇ ਹਮਲਾਵਰ ਰਹਿਣ ਵਾਲੀਆਂ ਦੋਵੇਂ ਧਿਰਾਂ ਕੌਮੀ ਖੇਤੀ ਮੰਡੀਕਰਨ ਨੀਤੀ ਅਤੇ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਦਿੱਲੀ ਸਰਕਾਰ ਦੇ ਦਫ਼ਤਰਾਂ ’ਚੋਂ ਹਟਾਉਣ ਦੇ ਮਸਲੇ ’ਤੇ ਇਕਸੁਰ ਰਹੀਆਂ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਨੂੰ ਮਲਟੀਨੈਸ਼ਨਲ ਕੰਪਨੀਆਂ ਦੀ ਪਾਰਟੀ ਕਰਾਰ ਦਿੱਤਾ। ਉਨ੍ਹਾਂ ਨੇ ਆਰ. ਡੀ. ਐੱਫ. ਦਾ ਬਕਾਇਆ ਦੇਣ ਤੋਂ ਕੀਤੀ ਜਾ ਰਹੀ ਟਾਲ-ਮਟੋਲ ’ਤੇ ਕੇਂਦਰ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ।ਬਾਅਦ ’ਚ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਸ਼ਖ਼ਸ ਨੇ ਕਿਸੇ ਬੰਦੇ ਤੋਂ 6 ਲੱਖ ਦੇ ਕਰੀਬ ਪੈਸੇ ਕੰਮ ਕਰਵਾਉਣ ਦੇ ਨਾਂ ’ਤੇ ਲਏ। ਉਨ੍ਹਾਂ ਨੇ ਇਹ ਮਾਮਲਾ ਧਿਆਨ ’ਚ ਆਉਂਦਿਆਂ ਹੀ ਇਹ ਪੈਸੇ ਉਸ ਤੋਂ ਵਾਪਸ ਵਸੂਲ ਕਰਵਾਏ। ਉਨ੍ਹਾਂ ਕਿਹਾ ਕਿ ਅੱਜ ਉਸੇ ਈਮਾਨਦਾਰ ਮੰਤਰੀ ’ਤੇ ਉਂਗਲ ਉਠਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਕਿਰਦਾਰ ’ਤੇ ਇਸ ਤਰ੍ਹਾਂ ਚਿੱਕੜ ਉਛਾਲਣ ਨਾਲ ਲੋਕਾਂ ’ਚ ਸਿਆਸਤਦਾਨਾਂ ਦਾ ਅਕਸ ਖ਼ਰਾਬ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਦੇ ਘਰ ਅੱਗੇ ਲਾਈਏ ਧਰਨਾ : ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੱਤਾਧਿਰ ਪਹਿਲ ਕਰੇ ਤਾਂ ਉਹ ਕੇਂਦਰ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਮੂਹਰੇ ਧਰਨੇ ’ਤੇ ਬੈਠਣ ਲਈ ਤਿਆਰ ਹਨ। ਕੇਂਦਰ ਸਰਕਾਰ ਪੰਜਾਬ ਦਾ ਹਜ਼ਾਰਾਂ ਕਰੋੜ ਰੁਪਏ ਦਾ ਆਰ. ਡੀ. ਐੱਫ. ਰੋਕੀ ਬੈਠੀ ਹੈ, ਇਸ ਨੂੰ ਲੈਣ ਲਈ ਹਰ ਤਰ੍ਹਾਂ ਦੇ ਸੰਘਰਸ਼ ’ਚ ਕਾਂਗਰਸ ਪਾਰਟੀ ਸੂਬਾ ਸਰਕਾਰ ਦੇ ਨਾਲ ਹੈ।