ਰੂਪਨਗਰ ਜ਼ਿਲ੍ਹੇ ਦੇ 3 ਹਲਕਿਆਂ ’ਚ 30 ਮਾਡਲ, 4 ਪਿੰਕ ਤੇ 1 ਦਿਵਆਂਗਾਂ ਵੱਲੋਂ ਸੰਚਾਲਿਤ ਪੋਲਿੰਗ ਸਟੇਸ਼ਨ ਸਥਾਪਤ

Sunday, Feb 20, 2022 - 07:09 AM (IST)

ਰੂਪਨਗਰ ਜ਼ਿਲ੍ਹੇ ਦੇ 3 ਹਲਕਿਆਂ ’ਚ 30 ਮਾਡਲ, 4 ਪਿੰਕ ਤੇ 1 ਦਿਵਆਂਗਾਂ ਵੱਲੋਂ ਸੰਚਾਲਿਤ ਪੋਲਿੰਗ ਸਟੇਸ਼ਨ ਸਥਾਪਤ

ਰੂਪਨਗਰ (ਵਿਜੇ)- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ ਤਿੰਨ ਹਲਕਿਆਂ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ ਅਤੇ ਸ਼੍ਰੀ ਚਮਕੌਰ ਸਾਹਿਬ ਵਿਚ 30 ਮਾਡਲ, 12 ਪਿੰਕ ਅਤੇ 1 ਦਿਵਆਂਗ ਵੱਲੋਂ ਸੰਚਾਲਿਤ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਕ ਬੂਥਾਂ ਉੱਪਰ ਕੇਵਲ ਮਹਿਲਾ ਸਟਾਫ ਹੀ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਬੂਥਾਂ ਨੂੰ ਗੁਲਾਬੀ ਰੰਗ ਵਿਚ ਰੰਗਿਆ ਗਿਆ ਅਤੇ ਸ਼ਮਿਆਨਾ ਵੀ ਇਸੇ ਰੰਗ ਦਾ ਹੈ।

ਇਸ ਤੋਂ ਇਲਾਵਾ ਮਾਡਲ ਪੋਲਿੰਗ ਸਟੇਸ਼ਨਾਂ ਅੰਦਰ ਵੋਟਰਾਂ ਦੇ ਸਵਾਗਤ ਲਈ ਪੰਜਾਬ ਵਿਧਾਨ ਸਭਾ ਚੋਣਾਂ ਦੇ ਮਸਕਟ ‘ਸ਼ੇਰਾ’ ਦੇ ਕਟ ਆਊਟ ਲਗਾਉਣ ਤੋਂ ਇਲਾਵਾ ਰੰਗੋਲੀ ਬਣਾਉਣ, ਨਵੇਂ ਵੋਟਰਾਂ ਦਾ ਸਵਾਗਤ ਕਰਨ ਅਤੇ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਕ ਪੋਲਿੰਗ ਸਟੇਸ਼ਨ, ਦਿਵਆਂਗ ਜੋ ਕਿ ਸਰਕਾਰੀ ਕਰਮਚਾਰੀ ਹਨ ਵਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 49-ਅਨੰਦਪੁਰ ਸਾਹਿਬ ਵਿਖੇ 4 ਪਿੰਕ ਪੋਲਿੰਗ ਸਟੇਸ਼ਨ ਜੋ ਕਿ ਪੂਰਨ ਰੂਪ ਵਿਚ ਮਹਿਲਾਵਾਂ ਵੱਲੋਂ ਸੰਚਾਲਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨ ਨੰ.163 ਅਤੇ 164 ਸਰਕਾਰੀ ਸੀ.ਸੈ. ਸਕੂਲ ਲੜਕੀਆਂ ਸ੍ਰੀ ਅਨੰਦਪੁਰ ਸਾਹਿਬ, ਪੋਲਿੰਗ ਸਟੇਸ਼ਨ ਨੰ. 165 ਅਤੇ 166 ਐੱਸ. ਜੀ. ਐੱਸ. ਖਾਲਸਾ ਸੀ. ਸੈ. ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਹੈ। ਇਸੇ ਤਰ੍ਹਾਂ ਹਲਕਾ 50-ਰੂਪਨਗਰ ਵਿਖੇ 4 ਪਿੰਕ ਪੋਲਿੰਗ ਸਟੇਸ਼ਨ ਨੰ. 151 ਅਤੇ 152 ਸਰਕਾਰੀ ਆਈ.ਟੀ.ਆਈ. ਲਡ਼ਕੀਆਂ ਰੂਪਨਗਰ, ਪੋਲਿੰਗ ਸਟੇਸ਼ਨ ਨੰ. 160 ਅਤੇ 161 ਸਰਕਾਰੀ ਸੀ. ਸੈ. ਸਕੂਲ ਲਡ਼ਕੀਆਂ ਰੂਪਨਗਰ ਵਿਖੇ ਬਣਾਇਆ ਗਿਆ ਹੈ। ਇਸੇ ਤਰ੍ਹਾਂ ਹਲਕਾ 51-ਸ਼੍ਰੀ ਚਮਕੌਰ ਸਾਹਿਬ ਵਿਖੇ 4 ਪਿੰਕ ਪੋਲਿੰਗ ਸਟੇਸ਼ਨ ਨੰ. 86 ਸਰਕਾਰੀ ਐਲੀਮੈਂਟਰੀ ਸਕੂਲ ਪਿੱਪਲ ਮਾਜਰਾ, ਪੋਲਿੰਗ ਸਟੇਸ਼ਨ ਨੰ. 87 ਸਰਕਾਰੀ ਸੀ.ਸੈ. ਸਕੂਲ ਲਡ਼ਕੀਆਂ ਸ਼੍ਰੀ ਚਮਕੌਰ ਸਾਹਿਬ, ਪੋਲਿੰਗ ਸਟੇਸ਼ਨ ਨੰ. 145 ਸਰਕਾਰੀ ਐਲੀਮੈਂਟਰੀ ਸਕੂਲ ਅਰਨੌਲੀ ਅਤੇ ਪੋਲਿੰਗ ਸਟੇਸ਼ਨ ਨੰ. 179 ਮਿਉਂਸੀਪਲ ਕੌਂਸਲ ਦਫ਼ਤਰ ਮੋਰਿੰਡਾ ਵਿਖੇ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਰਣਦੀਪ ਸੁਰਜੇਵਾਲਾ ਦਾ ਵੱਡਾ ਬਿਆਨ, ਪੰਜਾਬ ਚੋਣਾਂ ’ਚ ‘ਆਪ’ ਤੇ ਭਾਜਪਾ ਦੀ ਮਿਲੀਭੁਗਤ ਦਾ ਪਰਦਾਫਾਸ਼ ਹੋਇਆ

ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਜ਼ਿਲੇ ਦੇ ਤਿੰਨੋਂ ਹਲਕਿਆਂ ਵਿਚ 30 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਹਲਕਾ 49-ਸ੍ਰੀ ਅਨੰਦਪੁਰ ਸਾਹਿਬ ਵਿਖੇ 10 ਮਾਡਲ ਪੋਲਿੰਗ ਸਟੇਸ਼ਨ ਨੰ. 3 ਅਤੇ 4 ਸਰਕਾਰੀ ਸੀ.ਸੈ. ਸਕੂਲ ਖੇਡ਼ਾ-ਕਲਮੌਟ, ਪੋਲਿੰਗ ਸਟੇਸ਼ਨ ਨੰ. 24 ਅਤੇ 25 ਸਰਕਾਰੀ ਸੀ.ਸੈ. ਸਕੂਲ ਭਲਿਆਣ, ਪੋਲਿੰਗ ਸਟੇਸ਼ਨ ਨੰ. 110 ਅਤੇ 111 ਜੀ.ਐੱਚ.ਐੱਸ. ਦਰੌਲੀ, ਪੋਲਿੰਗ ਸਟੇਸ਼ਨ ਨੰ. 147 ਅਤੇ 148 ਸਰਕਾਰੀ ਸੀ. ਸੈ. ਸਕੂਲ ਬੱਸੋਵਾਲ, ਪੋਲਿੰਗ ਸਟੇਸ਼ਨ ਨੰ. 225 ਅਤੇ 226 ਸਰਕਾਰੀ ਸੀ. ਸੈ. ਸਕੂਲ ਭਰਤਗਡ਼੍ਹ ਵਿਖੇ ਬਣਾਇਆ ਗਿਆ ਹੈ। ਇਸੇ ਤਰ੍ਹਾ ਹਲਕਾ 50- ਰੂਪਨਗਰ 30 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿਚ ਪੋਲਿੰਗ ਸਟੇਸ਼ਨ ਨੰ. 1 ਜੀ. ਐੱਮ. ਐੱਸ. ਪਲਾਟਾ, ਪੋਲਿੰਗ ਸਟੇਸ਼ਨ ਨੰ. 4 ਜੀ.ਈ.ਐ. ਕਾਨਪੁਰ ਖੂਈ, ਪੋਲਿੰਗ ਸਟੇਸ਼ਨ ਨੰ. 14 ਜੀ. ਈ. ਐੱਸ. ਝੱਜ, ਪੋਲਿੰਗ ਸਟੇਸ਼ਨ ਨੰ. 23 ਅਤੇ 24 ਜੀ. ਐੱਚ. ਐੱਸ. ਮੰਣਕੁਮਾਜਰਾ, ਪੋਲਿੰਗ ਸਟੇਸ਼ਨ ਨੰ. 99 ਅਤੇ 100 ਜੀ. ਐੱਚ. ਐੱਸ. ਅਭਿਆਣਾ ਕਲਾਂ, ਪੋਲਿੰਗ ਸਟੇਸ਼ਨ ਨੰ. 125 ਸਰਕਾਰੀ ਸੀ.ਸੈ. ਸਕੂਲ ਘਨੌਲੀ, ਪੋਲਿੰਗ ਸਟੇਸ਼ਨ ਨੰ. 134 ਜੀ.ਈ.ਐੱਸ. ਕੱਟਲੀ ਅਤੇ ਪੋਲਿੰਗ ਸਟੇਸ਼ਨ ਨੰ. 197 ਜੀ.ਈ.ਐੱਸ. ਖੈਰਾਬਾਦ ਵਿਖੇ ਬਣਾਇਆ ਗਿਆ ਹੈ।

ਇਸੇ ਤਰ੍ਹਾਂ ਹਲਕਾ 51-ਸ਼੍ਰੀ ਚਮਕੌਰ ਸਾਹਿਬ 10 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਜਿਨ੍ਹਾਂ ਵਿਚ ਪੋਲਿੰਗ ਸਟੇਸ਼ਨ ਨੰ. 55 ਜੀ.ਈ.ਐੱਸ. ਬਜੀਦਪੁਰ, ਪੋਲਿੰਗ ਸਟੇਸ਼ਨ ਨੰ. 66 ਜੀ.ਈ.ਐੱਸ. ਡਾਲਾ, ਪੋਲਿੰਗ ਸਟੇਸ਼ਨ ਨੰ. 67 ਜੀ.ਈ.ਐੱਸ. ਮਹਿਤੂਤ, ਪੋਲਿੰਗ ਸਟੇਸ਼ਨ ਨੰ. 77 ਜੀ.ਈ.ਐੱਸ. ਰਾਇਪੁਰ, ਪੋਲਿੰਗ ਸਟੇਸ਼ਨ ਨੰ. 81 ਜੀ.ਈ.ਐੱਸ. ਚੂਡ਼੍ਹ ਮਾਜਰਾ, ਪੋਲਿੰਗ ਸਟੇਸ਼ਨ ਨੰ. 125 ਜੀ.ਈ.ਐੱਸ. ਰਸੂਲਪੁਰ, ਪੋਲਿੰਗ ਸਟੇਸ਼ਨ ਨੰ. 133 ਜੀ.ਈ.ਐੱਸ. ਲੁਠੇਡ਼ੀ, ਪੋਲਿੰਗ ਸਟੇਸ਼ਨ ਨੰ. 141 ਜੀ.ਈ.ਐੱਸ. ਸਰਹਾਣਾ, ਪੋਲਿੰਗ ਸਟੇਸ਼ਨ ਨੰ. 162 ਜੀ.ਈ.ਐੱਸ. ਢੋਲਣ ਮਾਜਰਾ ਅਤੇ ਪੋਲਿੰਗ ਸਟੇਸ਼ਨ ਨੰ. 193 ਜੀ.ਈ.ਐੱਸ. ਰਾਮਗਡ਼੍ਹ ਵਿਖੇ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਡੀ.ਏ.ਵੀ. ਸੀ.ਸੈ. ਸਕੂਲ ਰੂਪਨਗਰ ਵਿਖੇ ਪੋਲਿੰਗ ਬੂਥ ਨੰ. 167 ਪੂਰਨ ਰੂਪ ਵਿਚ ਦਿਵਆਂਗਾਂ ਵਲੋਂ ਸੰਚਾਲਿਤ ਹੋਵੇਗਾ।

ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਮੁਲਜ਼ਮ ਨੇ ਲਿਆ ਫਾਹਾ, ਪੁਲਸ ਨੂੰ ਪਈਆਂ ਭਾਜੜਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News