ਵਿਧਾਨ ਸਭਾ ਚੋਣਾਂ: ਪੰਜਾਬ ਦੇ ਲੋਕਾਂ ਨੇ ਫੇਲ ਕੀਤੇ ਡੇਰਾ ਫੈਕਟਰ ਤੇ ਜਾਤੀਵਾਦ ਪਾਲੀਟਿਕਸ

Friday, Mar 11, 2022 - 06:42 PM (IST)

ਵਿਧਾਨ ਸਭਾ ਚੋਣਾਂ: ਪੰਜਾਬ ਦੇ ਲੋਕਾਂ ਨੇ ਫੇਲ ਕੀਤੇ ਡੇਰਾ ਫੈਕਟਰ ਤੇ ਜਾਤੀਵਾਦ ਪਾਲੀਟਿਕਸ

ਜਲੰਧਰ (ਅਨਿਲ ਪਾਹਵਾ)- ਪੰਜਾਬ ’ਚ ਬੀਤੇ ਦਿਨ ਆਏ ਚੋਣ ਨਤੀਜਿਆਂ ਨੇ ਸਾਰਿਆਂ ਨੂੰ ਇਕ ਵਾਰ ਤਾਂ ਹੈਰਾਨ ਕਰ ਦਿੱਤਾ, ਕਿਉਂਕਿ ਐਗਜ਼ਿਟ ਪੋਲ ਆਮ ਆਦਮੀ ਪਾਰਟੀ ਨੂੰ ਜੇਤੂ ਤਾਂ ਬਣਾ ਰਹੇ ਸਨ ਪਰ ਇਸ ਤਰ੍ਹਾਂ ਨਾਲ ਕਲੀਨ ਸਵੀਪ ਹੋ ਜਾਵੇਗਾ ਇਹ ਕਿਸੇ ਨੂੰ ਪਤਾ ਨਹੀਂ ਸੀ। ਕਲੀਨ ਸਵੀਪ ਵੀ ਅਜਿਹਾ ਕਿ ਧੁਰੰਦਰ ਪਾਰਟੀਆਂ ਮੂਧੇ ਮੂੰਹ ਡਿੱਗੀਆਂ। ਇਨ੍ਹਾਂ ਚੋਣਾਂ ’ਚ ਪੰਜਾਬ ’ਚ ਲੋਕਾਂ ਨਾਲ ਸਬੰਧਤ ਮੁੱਦੇ ਗਾਇਬ ਸਨ ਅਤੇ ਇਨ੍ਹਾਂ ਮੁੱਦਿਆਂ ਦੀ ਜਗ੍ਹਾ ਲੈ ਲਈ ਸੀ, ਉਸ ਪਾਲੀਟਿਕਸ ਨੇ, ਜਿਸ ਦਾ ਆਮ ਲੋਕਾਂ ਨੂੰ ਸ਼ਾਇਦ ਕੋਈ ਫਾਇਦਾ ਨਹੀਂ ਸੀ। ਕਦੇ ਡੇਰਿਆਂ ਤਾਂ ਕਦੇ ਜਾਤੀਵਾਦ ਰਾਜਨੀਤੀ ਨੂੰ ਲੈ ਕੇ ਰਾਜਨੀਤਕ ਦਲਾਂ ਨੇ ਯੋਜਨਾਵਾਂ ਬਣਾਈਆਂ ਪਰ ਜਦੋਂ ਨਤੀਜੇ ਆਏ ਤਾਂ ਯੋਜਨਾਵਾਂ ਧਰੀਆਂ-ਧਰਾਈਆਂ ਰਹਿ ਗਈਆਂ। ਸਾਫ਼ ਹੋ ਗਿਆ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਉਨ੍ਹਾਂ ਦੇ ਮੁੱਦਿਆਂ ’ਤੇ ਗੱਲ ਕਰਨ ਵਾਲੇ ਲੋਕ ਚਾਹੀਦੇ ਹਨ ਨਾ ਕਿ ਆਪਣੇ ਮੁੱਦੇ ਲੋਕਾਂ ’ਤੇ ਥੋਪਣ ਵਾਲੇ।

ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਹਾਰ ਕੀਤੀ ਸਵੀਕਾਰ, ਦਿੱਤਾ ਵੱਡਾ ਬਿਆਨ

ਡੇਰਾ ਫੈਕਟਰ ਫਲਾਪ
ਪੰਜਾਬ ’ਚ ਡੇਰਿਆਂ ਦੀ ਰਾਜਨੀਤੀ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ। ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਾਰਟੀਆਂ ਕਈ ਸਾਲਾਂ ਤੋਂ ਡੇਰਿਆਂ ਦੇ ਮਾਧਿਅਮ ਨਾਲ ਆਪਣਾ ਵੋਟ ਬੈਂਕ ਇਕੱਠਾ ਕਰਦੀਆਂ ਰਹੀਆਂ ਹਨ। ਡੇਰਾ ਪ੍ਰਮੁੱਖ ਨਾਲ ਮਿਲ ਕੇ ਇਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਦੇ ਲੱਖਾਂ ਸ਼ਰਧਾਲੂਆਂ ਦੀਆਂ ਵੋਟਾਂ ਹਾਸਲ ਕਰ ਲਈਆਂ ਜਾਣ। ਪੰਜਾਬ ਦੇ ਤਕਰੀਬਨ 300 ਡੇਰਿਆਂ ਤੋਂ ਕਈ ਵਾਰ ਕਿਸੇ ਖ਼ਾਸ ਪਾਰਟੀ ਨੂੰ ਵੋਟਾਂ ਪਾਉਣ ਲਈ ਹੁਕਮ ਵੀ ਜਾਰੀ ਹੁੰਦੇ ਰਹੇ ਹਨ। ਇਸ ਵਾਰ ਵੀ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਗਈ ਕਿ ਡੇਰਿਆਂ ਤੋਂ ਜਿੱਤ ਹਾਸਲ ਕਰ ਲਈ ਜਾਵੇ ਪਰ ਅਜਿਹਾ ਨਹੀਂ ਹੋਇਆ। ਲੋਕ ਘਰਾਂ ਤੋਂ ਨਿਕਲੇ ਅਤੇ ਸਿੱਧਾ ਜਾ ਕੇ ਇਸ ਸੋਚ ਦੇ ਨਾਲ ਈ. ਵੀ. ਐੱਮ. ਦਾ ਬਟਨ ਦਬਾਇਆ ਕਿ ਕਿਸੇ ਤਰ੍ਹਾਂ ਨਾਲ ਉਨ੍ਹਾਂ ਬਾਰੇ ਸੋਚਣ ਵਾਲਾ ਕੋਈ ਅੱਗੇ ਆ ਜਾਵੇ, ਜੋ ਡੁੱਬਦੇ ਪੰਜਾਬ ਨੂੰ ਦੋਬਾਰਾ ਤੋਂ ਖੜ੍ਹਾ ਕਰ ਸਕੇ। ਇਸ ਕਾਰਨ ਡੇਰਾ ਫੈਕਟਰ ਪੂਰੀ ਤਰ੍ਹਾਂ ਨਾਲ ਫਲਾਪ ਸਾਬਤ ਹੋਇਆ ਤੇ ਲੋਕਾਂ ਨੇ ਆਪਣੀ ਸੋਚ ਅਨੁਸਾਰ ਵੋਟਾਂ ਪਾਈਆਂ।

ਜਾਤੀਵਾਦ ਆਧਾਰਿਤ ਰਾਜਨੀਤੀ ਵੀ ਨਹੀਂ ਆਈ ਕੰਮ
ਪੰਜਾਬ ’ਚ ਕਿੰਨੇ ਫ਼ੀਸਦੀ ਹਿੰਦੂ ਹਨ, ਕਿੰਨੇ ਫ਼ੀਸਦੀ ਦਲਿਤ ਹਨ, ਕਿੰਨੇ ਫ਼ੀਸਦੀ ਜੱਟ ਅਤੇ ਕਿੰਨੇ ਫ਼ੀਸਦੀ ਸਿੱਖ ਹਨ। ਇਨ੍ਹਾਂ ਸਭ ਚੀਜ਼ਾਂ ਨੂੰ ਧਿਆਨ ’ਚ ਰੱਖ ਕੇ ਰਾਜਨੀਤਕ ਦਲ ਅਕਸਰ ਆਪਣੀ ਗੋਟੀਆਂ ਫਿੱਟ ਕਰਦੇ ਹਨ। ਦਲਿਤ ਬਹੁ-ਗਿਣਤੀ ਖੇਤਰ ਹੋਵੇ ਤਾਂ ਦਲਿਤ ਨੇਤਾ ਨੂੰ ਅੱਗੇ ਕਰ ਦਿੰਦੇ ਹਨ ਤੇ ਜੇਕਰ ਜੱਟ ਸਿੱਖ ਵੋਟ ਲੈਣੀ ਹੋ ਤਾਂ ਉੱਥੇ ਜੱਟ ਸਿੱਖ ਨੇਤਾ ਨੂੰ ਫਿੱਟ ਕਰ ਦਿੰਦੇ ਹਨ। ਇਸ ਵਾਰ ਦੀਆਂ ਚੋਣਾਂ ’ਚ ਵੀ ਅਜਿਹੀਆਂ ਹੀ ਕੋਸ਼ਿਸ਼ਾਂ ਕੀਤੀਆਂ ਗਈਆਂ। ਕਾਂਗਰਸ ਨੇ ਖ਼ੁਦ ਅਨੂਸੁਚਿਤ ਜਾਤੀ ਦਾ ਵੋਟ ਬੈਂਕ ਹਾਸਲ ਕਰਨ ਲਈ ਅਨੂਸੁਚਿਤ ਜਾਤੀ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਕਰ ਦਿੱਤਾ ਪਰ ਕਾਂਗਰਸ ਭੁੱਲ ਗਈ ਕਿ ਪੰਜਾਬ ’ਚ ਹੁਣ ਲੋਕ ਜਾਤੀ ਦੀ ਰਾਜਨੀਤੀ ’ਚ ਨਹੀਂ ਫਸਣਾ ਚਾਹੁੰਦੇ। ਇਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਸੁਖਬੀਰ ਬਾਦਲ ਨੂੰ ਸੀ. ਐੱਮ. ਚਿਹਰਾ ਬਣਾ ਕੇ ਅਨੂਸੁਚਿਤ ਜਾਤੀ ਦਾ ਸੰਗਠਨ ਬਸਪਾ ਨਾਲ ਗਠਜੋੜ ਕਰਕੇ ਅਨੂਸੁਚਿਤ ਭਾਈਚਾਰੇ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਦੀਆਂ ਕੁਝ ਕੋਸ਼ਿਸ਼ਾਂ ਹੋਰ ਦਲਾਂ ਨੇ ਵੀ ਕੀਤੀਆਂ ਪਰ ਪੰਜਾਬ ਦੀ ਜਨਤਾ ਦੀ ਸੋਚ ਨੇ ਸਾਰਿਆ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ ਕਿ ਹੁਣ ਇਹ ਸਭ ਨਹੀਂ ਚੱਲੇਗਾ। ‘ਕੰਮ ਕਰੋ, ਵੋਟਾਂ ਲਓ, ਵਰਨਾ ਘਰ ਬੈਠੋ।’

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ 2022: ਆਪਣਿਆਂ ਨੇ ਹੀ ਫੂਕ ਦਿੱਤੀ ਕਾਂਗਰਸ ਦੀ ਲੰਕਾ

ਧਰਮ ਦੀ ਰਾਜਨੀਤੀ ਦਾ ਵੀ ਨਹੀਂ ਚੱਲਿਆ ਜ਼ੋਰ
ਹਿੰਦੂ-ਮੁਸਲਮਾਨ ਦੀ ਰਾਜਨੀਤੀ ਵੀ ਕਈ ਸੂਬਿਆਂ ’ਚ ਖ਼ੂਬ ਚੱਲਦੀ ਹੈ ਅਤੇ ਪੰਜਾਬ ’ਚ ਵੀ ਅਜਿਹੀਆਂ ਥੋੜ੍ਹੀਆਂ-ਬਹੁਤੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਲੋਕਾਂ ਨੂੰ ਧਰਮ ਦੇ ਨਾਮ ’ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਦੇ ਲੋਕਾਂ ਨੇ ਅਜਿਹੇ ਲੋਕਾਂ ਨੂੰ ਵੀ ਸਬਕ ਸਿਖਾਇਆ, ਜੋ ਧਰਮ ਦੇ ਨਾਂ ’ਤੇ ਰਾਜਨੀਤੀ ਕਰਦੇ ਹਨ। ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਲੋਕਾਂ ’ਚ ਦਹਿਸ਼ਤ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਨਾਲ ਇਨ੍ਹਾਂ ਦੇ ਸਬੰਧ ਹਨ, ਖਾਲਿਸਤਾਨੀਆਂ ਨਾਲ ਇਨ੍ਹਾਂ ਦੇ ਸਬੰਧ ਹਨ ਪਰ ਕਿਸੇ ਦੀ ਨਹੀਂ ਚੱਲੀ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ਨੇ ਪੰਜਾਬ ’ਚ ਕਾਂਗਰਸ ਦੀ ਲਾਜ ਬਚਾਈ, ਦੋਆਬਾ ’ਚ ‘ਆਪ’ ਨੇ ਜਮਾਈਆਂ ਜੜ੍ਹਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News