ਇਕ ਹੀ ਪਾਰਟੀ ਦੀ ਬਹੁਮਤ ਨਾਲ ਸਰਕਾਰ ਆਉਣ ’ਤੇ ਦਾਅ ਖੇਡ ਰਹੇ ਨੇ ਸੱਟੇਬਾਜ਼

Monday, Mar 07, 2022 - 04:28 PM (IST)

ਇਕ ਹੀ ਪਾਰਟੀ ਦੀ ਬਹੁਮਤ ਨਾਲ ਸਰਕਾਰ ਆਉਣ ’ਤੇ ਦਾਅ ਖੇਡ ਰਹੇ ਨੇ ਸੱਟੇਬਾਜ਼

ਜਲੰਧਰ (ਖੁਰਾਣਾ)- ਕ੍ਰਿਕਟ ’ਤੇ ਸੱਟੇਬਾਜ਼ੀ ਦਾ ਧੰਦਾ ਤਾਂ ਖ਼ੈਰ ਕਈ ਦਹਾਕਿਆਂ ਪੁਰਾਣਾ ਹੈ ਪਰ ਪਿਛਲੇ ਕਈ ਸਾਲਾਂ ਤੋਂ ਦੇਸ਼ ਵਿਚ ਰਾਜਨੀਤਿਕ ਸੱਟੇਬਾਜ਼ੀ ਵੀ ਜ਼ੋਰ ਫੜ ਰਹੀ ਹੈ। ਪਿਛਲੇ ਕਈ ਸਾਲਾਂ ਤੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ਕਰੋੜਾਂ-ਅਰਬਾਂ ਰੁਪਏ ਦਾ ਸੱਟਾ ਲੱਗਦਾ ਆਇਆ ਹੈ। ਇਨੀਂ ਦਿਨੀਂ ਪੰਜ ਸੂਬਿਆਂ ਵਿਚ ਹੋ ਰਹੀਆਂ ਚੋਣਾਂ ਨੂੰ ਲੈ ਕੇ ਵੀ ਭਾਰੀ ਸੱਟੇਬਾਜ਼ੀ ਹਰ ਰੋਜ਼ ਹੋ ਰਹੀ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਜਿੱਥੇ ਆਮ ਲੋਕਾਂ ’ਚ ਚਰਚਾ ਹੈ ਕਿ 10 ਮਾਰਚ ਨੂੰ ਆਉਣ ਵਾਲੇ ਨਤੀਜੇ ਹੈਰਾਨ ਕਰਨ ਵਾਲੇ ਨਤੀਜੇ ਹੋਣਗੇ ਅਤੇ ਸ਼ਾਇਦ ਹੀ ਕਿਸੇ ਪਾਰਟੀ ਨੂੰ ਬਹੁਮਤ ਮਿਲੇ। ਅਜਿਹੇ ਵਿਚ ਕਿਹੜੀਆਂ ਕਿਹੜੀਆਂ ਪਾਰਟੀਆਂ ਵਿਚ ਗੱਠਜੋੜ ਹੋਵੇਗਾ, ਇਸ ਦੇ ਕਿਆਸ ਤਕ ਲਾਏ ਜਾ ਰਹੇ ਹਨ। ਜ਼ਿਆਦਾਤਰ ਜਾਣਕਾਰ ਤਾਂ ਖਿਚੜੀ ਸਰਕਾਰ ਆਉਣ ਅਤੇ ਗਵਰਨਰ ਰਾਜ ਦੀਆਂ ਕਿਆਸਅਰਾਈਆਂ ਵੀ ਲਾ ਰਹੇ ਹਨ।

ਇਹ ਵੀ ਪੜ੍ਹੋ:ਸੀਟਾਂ ਫੁੱਲ ਹੋਣ ਨਾਲ 3 ਗੁਣਾ ਭਾਅ ’ਤੇ ਟਿਕਟਾਂ ਲੈ ਕੇ ਜਲੰਧਰ ਦੇ 4 ਤੇ ਪੰਜਾਬ ਦੇ 22 ਵਿਦਿਆਰਥੀ ਮਾਸਕੋ ਰਵਾਨਾ

ਅਜਿਹੇ ਹਾਲਾਤ ਵਿਚ ਸ਼ਹਿਰ ਦੇ ਸੱਟੇਬਾਜ਼ ਇਕ ਹੀ ਪਾਰਟੀ ਦੀ ਬਹੁਮਤ ਨਾਲ ਸਰਕਾਰ ਆਉਣ ’ਤੇ ਦਾਅ ਖੇਡ ਰਹੇ ਹਨ ਅਤੇ ਸੱਟੇਬਾਜ਼ਾਂ ਵੱਲੋਂ ਇਹ ਦ੍ਰਿੜ੍ਹਤਾ ਨਾਲ ਕਿਹਾ ਜਾ ਰਿਹਾ ਹੈ ਕਿ ਇਕ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਆ ਰਹੀ ਹੈ। ਸੱਟੇਬਾਜ਼ਾਂ ਨੇ ਇਕ ਰਾਜਨੀਤਿਕ ਦਲ ਨੂੰ 66-68 ਤੱਕ ਦਾ ਭਾਅ ਦਿੱਤਾ ਹੈ। ਆਸਾਨ ਭਾਸ਼ਾ ਵਿਚ ਸਮਝੀਏ ਤਾਂ ਸੱਟੇਬਾਜ਼ ਇਕ ਪਾਰਟੀ ਦੀਆਂ ਇੰਨੀਆਂ ਸੀਟਾਂ ਆਉਣ ਦਾ ਦਾਅਵਾ ਕਰ ਰਹੇ ਹਨ। ਇਕ ਆਮ ਵਿਅਕਤੀ ਜੇਕਰ ਕਹੇ ਕਿ ਇਕ ਪਾਰਟੀ ਨੂੰ ਇੰਨੀਆਂ ਸੀਟਾਂ ਹਰਗਿਜ਼ ਨਹੀਂ ਆ ਸਕਦੀ ਤਾਂ ਸੱਟੇਬਾਜ਼ ਦਾ ਜਵਾਬ ਹੋਵੇਗਾ ਕਿ ਤੁਸੀਂ 66 ਸੀਟਾਂ ’ਤੇ ‘ਨੋ’ ਕਰ ਦਵੋ ਜਾਂ ਸਾਡੇ ਕਹੇ ਅਨੁਸਾਰ 68 ਸੀਟਾਂ ’ਤੇ ‘ਯੈਸ’ ਕਰ ਦਵੋ। ਮੰਨ ਲਈਏ ਕਿ ਜੇਕਰ ਕੋਈ ਆਦਮੀ 66 ’ਤੇ ‘ਨੋ’ ਕਹਿ ਦਿੰਦਾ ਹੈ ਅਤੇ ਇਕ ਲੱਖ ਦਾ ਸੱਟਾ ਲਗਾ ਦਿੰਦਾ ਹੈ ਤਾਂ ਨਤੀਜੇ ਆਉਣ ’ਤੇ ਜੇਕਰ ਉਸ ਪਾਰਟੀ ਨੂੰ 66 ਸੀਟਾਂ ਨਹੀਂ ਮਿਲਦੀਆਂ ਤਾਂ ਸੱਟੇਬਾਜ਼ ਸ਼ਰਤ ਲਗਾਉਣ ਵਾਲੇ ਨੂੰ ਆਪਣੇ ਵੱਲੋਂ 1 ਲੱਖ ਰੁਪਏ ਦੇਵੇਗਾ।

ਇਹ ਵੀ ਪੜ੍ਹੋ:ਯੂਕ੍ਰੇਨ 'ਚ ਪਾਣੀ ਖ਼ਰੀਦਣ ਲਈ ਨਕਦੀ ਨਹੀਂ, ATM ਕਾਰਡ ਬੰਦ, ਜਾਣੋ ਕਿਹੜੇ ਹਾਲਾਤ 'ਚੋਂ ਲੰਘ ਰਹੇ ਨੇ ਵਿਦਿਆਰਥੀ

ਜੇਕਰ ਉਹ 68 ’ਤੇ ਯੈਸ ਕਰਦਾ ਹੈ ਤਾਂ ਇੰਨੀਆਂ ਸੀਟਾਂ ਨਾਲ ਸਰਕਾਰ ਆ ਜਾਂਦੀ ਹੈ ਤਾਂ ਵੀ ਸੱਟੇਬਾਜ਼ਾਂ ਨੂੰ ਸ਼ਰਤ ਜਿੰਨੇ ਪੈਸੇ ਜਿੱਤਣ ਵਾਲੇ ਨੂੰ ਦੇਣੇ ਹੋਣਗੇ। ਇਨ੍ਹਾਂ ਦੋ ਅੰਕੜਿਆਂ ਦੇ ਵਿਚਕਾਰ ਦਾ ਮਾਰਜਨ ਸੱਟੇਬਾਜ਼ ਦੀ ਫੇਵਰ ਵਿਚ ਹੁੰਦਾ ਹੈ। ਸ਼ਹਿਰ ਵਿਚ ਹਜ਼ਾਰਾਂ-ਲੱਖਾਂ ਲੋਕ ਪੰਜਾਬ ਵਿਚ ਖਿੱਚੜੀ ਸਰਕਾਰ ਆਉਣ ਜਾਂ ਅਪ੍ਰਤੱਖ ਨਤੀਜੇ ਦੀ ਉਮੀਦਾਂ ਲਾਈ ਬੈਠੇ ਹਨ। ਅਜਿਹੇ ਵਿਚ ਇਕ ਦਲ ਨੂੰ 66-68 ਸੀਟਾਂ ਮਿਲਣ ਦੀ ਗੱਲ ਕਈਆਂ ਨੂੰ ਹਜ਼ਮ ਨਹੀਂ ਹੋ ਰਹੀ। ਅਜਿਹੇ ਵਿਚ 66 ਸੀਟਾਂ ’ਤੇ ਲੱਖਾਂ-ਕਰੋੜਾਂ ਰੁਪਏ ਦੀ ‘ਨੋ’ ਦੀ ਸ਼ਰਤ ਲੱਗ ਚੁੱਕੀ ਹੈ। ਕਈਆਂ ਨੇ ‘ਯੈੱਸ’ ’ਤੇ ਵੀ ਦਾਅ ਖੇਡਿਆ ਹੈ। ਸੱਟੇਬਾਜ਼ ਰਾਜਨੀਤਿਕ ਅਸਥਿਰਤਾ ਦੇ ਵਿਚ ਅਜਿਹਾ ਦਾਅਵਾ ਕਿਉਂ ਅਤੇ ਕਿਵੇਂ ਅਤੇ ਕਿਸ ਕੁਲੈਕਸ਼ਨ ਦੇ ਆਧਾਰ ’ਤੇ ਕਰ ਰਹੇ ਹਨ। ਕਈਆਂ ਨੂੰ ਉਸ ’ਤੇ ਯਕੀਨ ਨਹੀਂ ਹੋ ਰਿਹਾ ਪਰ ਇਸ ਦੀ ਚਰਚਾ ਪੂਰੇ ਰਾਜਨੀਤਿਕ ਇਲਾਕੇ ਵਿਚ ਜ਼ੋਰਾਂ ’ਤੇ ਹੈ।

ਇਹ ਵੀ ਪੜ੍ਹੋ: BBMB ਅਤੇ ਯੂਕ੍ਰੇਨ ਮੁੱਦੇ ਨੂੰ ਲੈ ਕੇ CM ਚੰਨੀ ਨੇ ਅਮਿਤ ਸ਼ਾਹ ਕੋਲੋਂ ਮਿਲਣ ਦਾ ਮੰਗਿਆ ਸਮਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News