ਖੇਮਕਰਨ ਹਲਕੇ 'ਚ ਕੌਣ ਮਾਰੇਗਾ ਬਾਜ਼ੀ? ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ
Friday, Feb 18, 2022 - 04:08 PM (IST)
ਖੇਮਕਰਨ (ਵੈੱਬ ਡੈਸਕ) : ਖੇਮਕਰਨ ਵਿਧਾਨ ਸਭਾ ਹਲਕਾ 2007 ਅਤੇ ਉਸ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਸੂਚੀ ਵਿੱਚ ਹਲਕਾ ਨੰਬਰ 27 ਵਲਟੋਹਾ ਵਿਧਾਨ ਸਭਾ ਹਲਕਾ ਸੀ। ਹੁਣ ਖੇਮਕਰਨ ਹਲਕਾ ਨੰਬਰ 22 ਪੈਂਦਾ ਹੈ। ਇਥੋਂ ਪਿਛਲੀਆਂ ਪੰਜ ਚੋਣਾਂ ਵਿੱਚ ਤਿੰਨ ਵਾਰ ਅਕਾਲੀ ਦਲ ਅਤੇ ਦੋ ਵਾਰ ਕਾਂਗਰਸ ਜੇਤੂ ਰਹੀ। ਲਗਾਤਾਰ ਦੋ ਵਾਰ ਅਕਾਲੀ ਦਲ ਦੇ ਜੇਤੂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ 2017 ਵਿੱਚ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਵੱਡੀ ਲੀਡ ਨਾਲ ਹਰਾਇਆ।ਇਹ ਦੋਵੇਂ ਉਮੀਦਵਾਰ ਮੁੜ ਤੋਂ ਚੋਣ ਮੈਦਾਨ ਵਿੱਚ ਹਨ।
1997
1997 ਦੀਆਂ ਚੋਣਾਂ ਵਿਚ ਵਲਟੋਹਾ ਤੋਂ ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਜਗੀਰ ਸਿੰਘ ਨੇ 37733 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਮੁਕਾਬਲੇ ਖ਼ੜ੍ਹੇ ਕਾਂਗਰਸ ਦੇ ਉਮੀਦਵਾਰ ਗੁਰਚੇਤ ਸਿੰਘ ਨੂੰ 36579 ਵੋਟਾਂ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਜਗੀਰ ਸਿੰਘ ਨੇ 1154 (1.46%) ਵੋਟਾਂ ਨਾਲ ਕਾਂਗਰਸ ਦੇ ਗੁਰਚੇਤ ਸਿੰਘ ਨੂੰ ਹਰਾਇਆ ਸੀ।
2002
2002 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਨੰ. 27 ਵਲਟੋਹਾ ਤੋਂ ਕਾਂਗਰਸ ਦੇ ਉਮੀਦਵਾਰ ਗੁਰਚੇਤ ਸਿੰਘ 39064 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਦਿਆਲ ਸਿੰਘ ਨੂੰ 34119 ਵੋਟਾਂ ਨਾਲ ਹਾਰ ਦੇਖਣੀ ਪਈ ਸੀ। ਗੁਰਚੇਤ ਸਿੰਘ ਨੇ 4945 (6639%) ਵੋਟਾਂ ਦੇ ਫ਼ਰਕ ਨਾਲ ਗੁਰਦਿਆਲ ਸਿੰਘ ਨੂੰ ਹਰਾਇਆ ਸੀ।
2007
2007 ’ਚ ਹਲਕਾ ਨੰ.27 ’ਚ ਵਲਟੋਹਾ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਵਿਰਸਾ ਸਿੰਘ 52085 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਗੁਰਚੇਤ ਸਿੰਘ 40735 ਵੋਟਾਂ ਨਾਲ ਹਾਰ ਗਏ ਸਨ। ਵਿਰਸਾ ਸਿੰਘ ਨੇ 11350 (11051%) ਵੋਟਾਂ ਦੇ ਫ਼ਰਕ ਨਾਲ ਗੁਰਤੇਜ ਸਿੰਘ ਨੂੰ ਹਰਾਇਆ ਸੀ।
2012
2012 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਨੇ 73328 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਖ਼ਿਲਾਫ਼ ਕਾਂਗਰਸ ਦੇ ਗੁਰਚੇਤ ਸਿੰਘ ਨੂੰ 60,226 ਵੋਟਾਂ ਨਾਲ ਹਾਰ ਮਿਲੀ ਸੀ। ਵਿਰਸਾ ਨੇ 13102 (8 85%) ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।
2017
2017 ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ 81,897 ਵੋਟਾਂ ਪ੍ਰਾਪਤ ਕਰਕੇ ਜੇਤੂ ਰਹੇ। ਉਨ੍ਹਾਂ ਦੇ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਖੜ੍ਹੇ ਸਨ ਜਿਨ੍ਹਾਂ ਨੂੰ 62,295 ਵੋਟਾਂ ਨਾਲ ਹਾਰ ਮਿਲੀ ਸੀ। ਸੁਖਪਾਲ ਸਿੰਘ ਨੇ ਵਿਰਸਾ ਸਿੰਘ ਨੂੰ 19602 (12.69%) ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜ ਰਹੀ ਆਪ ਦੇ ਉਮੀਦਵਾਰ ਬਿਕਰਮਜੀਤ ਸਿੰਘ ਨੂੰ 6568 ਵੋਟਾਂ ਮਿਲੀਆਂ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਾਰ ਫ਼ਿਰ ਵਿਰਸਾ ਸਿੰਘ ਵਲਟੋਹਾ ਚੋਣ ਮੈਦਾਨ ਵਿੱਚ ਹਨ। ਆਮ ਆਦਮੀ ਪਾਰਟੀ ਵੱਲੋਂ ਸਰਵਣ ਸਿੰਘ, ਸੰਯੁਕਤ ਸਮਾਜ ਮੋਰਚਾ ਵਲੋਂ ਸੁਰਜੀਤ ਸਿੰਘ ਭੁੱਚੋ, ਕਾਂਗਰਸ ਵੱਲੋਂ ਫਿਰ ਤੋਂ ਸੁਖਪਾਲ ਸਿੰਘ ਭੁੱਲਰ ਅਤੇ ਭਾਜਪਾ ਵਲੋਂ ਦਲਜੀਤ ਸਿੰਘ ਗਿੱਲ ਚੋਣ ਮੈਦਾਨ ’ਚ ਇਕ ਦੂਜੇ ਨੂੰ ਟੱਕਰ ਦੇਣਗੇ।
ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 216090 ਹੈ, ਜਿਨ੍ਹਾਂ 'ਚ 103519 ਪੁਰਸ਼, 112561 ਬੀਬੀਆਂ ਅਤੇ 10 ਥਰਡ ਜੈਂਡਰ ਹਨ।