ਗੜ੍ਹਸ਼ੰਕਰ ਦੇ ਦੋ ਪਿੰਡਾਂ 'ਚ ਨਹੀਂ ਪਈ ਇਕ ਵੀ ਵੋਟ, ਜਾਣੋ ਕੀ ਰਿਹਾ ਕਾਰਨ

02/21/2022 12:46:03 PM

ਗੜ੍ਹਸੰਕਰ (ਸ਼ੋਰੀ)- ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿਚ ਚੋਣਾਂ ਦੀ ਪ੍ਰਕਿਰਿਆ ਬੀਤੇ ਦਿਨ ਪੂਰੀ ਅਮਨ ਸ਼ਾਂਤੀ ਨਾਲ ਮੁਕੰਮਲ ਹੋਈ। ਕੁਝ ਕੁ ਪਿੰਡਾਂ ਵਿਚ ਮਸ਼ੀਨਾਂ ਦੇ ਕੁਝ ਸਮਾਂ ਖ਼ਰਾਬ ਰਹਿਣ ਦੀਆਂ ਖ਼ਬਰਾਂ ਤੋਂ ਇਲਾਵਾ ਪੂਰੀ ਚੋਣ ਪ੍ਰਕਿਰਿਆ ਨਿਰਵਿਘਨ ਚੱਲੀ। ਇਥੋਂ ਦੇ ਪਿੰਡ ਬਸਿਆਲਾ ਅਤੇ ਰਸੂਲਪੁਰ ਦੇ ਲੋਕਾਂ ਵੱਲੋਂ ਪਹਿਲਾਂ ਕੀਤੇ ਹੋਏ ਐਲਾਨ ਅਨੁਸਾਰ ਚੋਣਾਂ ਦਾ ਪੂਰੀ ਤਰ੍ਹਾਂ ਮੁਕੰਮਲ ਬਾਈਕਾਟ ਕੀਤਾ ਗਿਆ ਸੀ।

ਇਨ੍ਹਾਂ ਦੋਵਾਂ ਪਿੰਡਾਂ ਦੇ ਲੋਕਾਂ ਦੀ ਮੰਗ ਸੀ ਕਿ ਜਦ ਤਕ ਇਨ੍ਹਾਂ ਦੇ ਪਿੰਡ ਤੋਂ ਨਵਾਂਸ਼ਹਿਰ ਰੋਡ ਨੂੰ ਜਾਣ ਵਾਲੇ ਲਿੰਕ ਮਾਰਗ ’ਤੇ ਪੈਣ ਵਾਲੇ ਰੇਲਵੇ ਫਾਟਕ ਨੂੰ ਖੋਲ੍ਹਿਆ ਨਹੀਂ ਜਾਵੇਗਾ, ਤਦ ਤਕ ਕੋਈ ਵੀ ਪਿੰਡ ਨਿਵਾਸੀ ਵੋਟ ਨਹੀਂ ਪਾਵੇਗਾ। ਦੋਵਾਂ ਪਿੰਡਾਂ ਦੇ ਲੋਕਾਂ ਵੱਲੋਂ ਸਮੂਹਿਕ ਤੌਰ ’ਤੇ ਲਏ ਗਏ ਫ਼ੈਸਲੇ ਅਨੁਸਾਰ ਲੋਕਾਂ ਨੇ ਵੋਟ ਨਹੀਂ ਪਾਈ। ਹਾਲਾਂਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਗਈ ਕਿ ਵੋਟਿੰਗ ਕਰਨ ਲਈ ਲੋਕ ਅੱਗੇ ਆਉਣ ਪਰ ਪ੍ਰਸ਼ਾਸਨ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਸਾਬਤ ਹੋਈਆਂ।

PunjabKesari

ਇਹ ਵੀ ਪੜ੍ਹੋ: ਜਾਖੜ ਦੇ ਵਿਰੋਧੀ ਧਿਰਾਂ 'ਤੇ ਗੰਭੀਰ ਦੋਸ਼, ਅਬੋਹਰ ’ਚ ਮੋਦੀ, ਕੇਜਰੀਵਾਲ ਤੇ ਬਾਦਲ ਨੇ ਆਪਸ ’ਚ ਮਿਲਾ ਲਏ ਸਨ ਹੱਥ

ਵਿਧਾਨ ਸਭਾ ਹਲਕਾ ਗਡ਼੍ਹਸ਼ੰਕਰ ਦੇ ਇਲਾਕਾ ਬੀਤ, ਗੜ੍ਹਸ਼ੰਕਰ ਸ਼ਹਿਰੀ, ਕਸਬਾ ਸੈਲਾ ਖੁਰਦ, ਕਸਬਾ ਮਾਹਿਲਪੁਰ ਤੋਂ ਇਲਾਵਾ ਹਰ ਪਿੰਡ ਅੰਦਰ ਵੋਟਰਾਂ ਵਿਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਸਵੇਰੇ ਸਵੱਖਤੇ ਵੋਟਿੰਗ ਸ਼ੁਰੂ ਹੋਣ ਦੇ ਨਾਲ ਹੀ ਪੋਲਿੰਗ ਬੂਥਾਂ ’ਤੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ, ਜੋਕਿ ਦੇਰ ਸ਼ਾਮ ਤੱਕ ਚੱਲੀਆਂ। ਹਾਲਾਂਕਿ ਸਹੀ ਅੰਕੜਾ ਦੇਰ ਰਾਤ ਤੱਕ ਸਾਹਮਣੇ ਆਵੇਗਾ ਪਰ ਮਿਲੀਆਂ ਸੂਚਨਾਵਾਂ ਅਨੁਸਾਰ ਕੁੱਲ ਵੋਟਿੰਗ 66 ਫ਼ੀਸਦੀ ਦੇ ਕਰੀਬ ਹੈ।

PunjabKesari

ਇਹ ਵੀ ਪੜ੍ਹੋ: ਜਨਮਦਿਨ ਵਾਲੇ ਦਿਨ ਘਰ ’ਚ ਛਾਇਆ ਮਾਤਮ, ਮਕਸੂਦਾਂ ਵਿਖੇ 14 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News