ਬਜਟ ਇਜਲਾਸ ਦਾ ਅੱਜ ਆਖਰੀ ਦਿਨ, ਪੰਜਾਬ ਸਰਕਾਰ ਕੁਰਕੀ ਖਤਮ ਕਰਨ ਲਈ ਪੇਸ਼ ਕਰੇਗੀ ਬਿੱਲ
Friday, Jun 23, 2017 - 09:28 AM (IST)
ਚੰਡੀਗੜ੍ਹ — ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਪਿਛਲੇ ਦਿਨਾਂ 'ਚ ਵਿਰੋਧੀ ਧਿਰਾਂ ਵਲੋਂ ਕੀਤੇ ਜਾ ਰਹੇ ਹੰਗਾਮੇ ਤੋਂ ਬਾਅਦ ਕਾਂਗਰਸ ਸਰਕਾਰ ਅੱਜ ਦੇ ਸੈਸ਼ਨ 'ਚ ਕੁਰਕੀ ਖਤਮ ਕਰਨ ਲਈ ਬਿਲ ਪੇਸ਼ ਕਰੇਗੀ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਰੇ ਕੈਬਨਿਟ ਵਿਧਾਇਕਾਂ ਨੂੰ ਹਾਜ਼ਰ ਰਹਿਣ ਦਾ ਹੁਕਮ ਦਿੱਤਾ ਹੈ।