ਵਿਧਾਨ ਸਭਾ ''ਚ ਗੂੰਜਿਆ ''ਖਾਲਸਾ ਏਡ'' ਦਾ ਨਾਂ (ਵੀਡੀਓ)
Wednesday, Aug 29, 2018 - 07:16 PM (IST)
ਚੰਡੀਗੜ੍ਹ : ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ 'ਚ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਸਦਨ 'ਚ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਐਡ ਦਾ ਨਾਂ ਵੀ ਗੂੰਜਿਆ। ਸੁਖਪਾਲ ਖਹਿਰਾ ਨੇ ਖਾਲਸਾ ਏਡ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿੱਥੇ ਵੀ ਕਿਸੇ ਨੂੰ ਦੁੱਖ ਤਕਲੀਫ ਹੁੰਦੀ ਹੈ, ਕੁਦਰਤ ਦੀ ਮਾਰ ਪੈਂਦੀ ਹੈ, ਇਥੋਂ ਤਕ ਕਿ ਜੰਗਾਂ ਵਿਚ ਵੀ ਖਾਲਸਾ ਏਡ ਪੀੜਤਾਂ ਦੀ ਮਦਦ ਕਰਨ ਲਈ ਪਹੁੰਚ ਜਾਂਦੇ ਹਨ।
ਖਹਿਰਾ ਨੇ ਕਿਹਾ ਕਿ ਹੁਣ ਵੀ ਖਾਲਸਾ ਏਡ ਵਲੋਂ ਕੇਰਲਾ ਵਿਚ ਭਿਆਨਕ ਹੜਾਂ ਦਾ ਸਾਹਮਣੇ ਕਰ ਰਹੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਾਲਸਿਆਂ ਵਲੋਂ ਕੀਤੇ ਜਾ ਰਹੇ ਇਨ੍ਹਾਂ ਕੰਮਾਂ ਦਾ ਸਿਹਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਂਦਾ ਹੈ।