ਖ਼ਤਰੇ ਦੀ ਦਹਿਲੀਜ਼ ''ਤੇ ਪੰਜਾਬ, ਪ੍ਰੇਸ਼ਾਨ ਕਰ ਦੇਣਗੇ ਏਡਜ਼ ਦੇ ਮਰੀਜ਼ਾਂ ਦੇ ਅੰਕੜੇ
Wednesday, Dec 01, 2021 - 10:14 PM (IST)
ਜਲੰਧਰ : ਅੱਜ ਵਿਸ਼ਵ ਏਡਜ਼ ਦਿਵਸ 'ਤੇ ਜੇਕਰ ਪੰਜਾਬ ਦੇ ਏਡਜ਼ ਦੇ ਮਰੀਜ਼ਾਂ ਦੇ ਅੰਕੜਿਆਂ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਅੰਕੜੇ ਪ੍ਰੇਸ਼ਾਨ ਕਰ ਦੇਣਗੇ। ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਇਜ਼ੇਸ਼ਨ (ਨਾਕੋ) ਦੀ 2019-20 ਦੀ ਰਿਪੋਰਟ ਅਨੁਸਾਰ ਪ੍ਰਭਾਵਿਤ ਸਿਰਿੰਜਾਂ ਅਤੇ ਸੂਈਆਂ ਦੇ ਇਸਤੇਮਾਲ ਨਾਲ ਏਡਜ਼ ਦੀ ਦਰ ਪੰਜਾਬ ’ਚ ਸਭ ਤੋਂ ਵੱਧ ਹੈ। ਪੰਜਾਬ ’ਚ ਹਰ ਸਾਲ 2300 ਤੋਂ ਵਧੇਰੇ ਲੋਕ ਏਡਜ਼ ਦੀ ਲਪੇਟ ’ਚ ਆ ਰਹੇ ਹਨ। ਇਸ ’ਚ 48 ਫ਼ੀਸਦੀ ਮਰੀਜ਼ ਸਿਰਿੰਜਾਂ ਅਤੇ ਸੂਈਆਂ ਦੇ ਇਸਤੇਮਾਲ ਨਾਲ ਪਾਜ਼ੇਟਿਵ ਹੁੰਦੇ ਹਨ। ਏਡਜ਼ ਦੇ ਮਰੀਜ਼ਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੇ ਪਹਿਲੇ 5 ਸੂਬਿਆਂ ’ਚ ਕੇਂਦਰ ਸ਼ਾਸ਼ਤ ਪ੍ਰਦੇਸ਼ ਦਿੱਲੀ ਅਤੇ ਚੰਡੀਗੜ੍ਹ ਵੀ ਸ਼ਾਮਿਲ ਹਨ। ਦਿੱਲੀ ’ਚ ਪ੍ਰਭਾਵਿਤ ਸਿਰਿੰਜਾਂ ਅਤੇ ਸੂਈਆਂ ਦੀ ਵਰਤੋਂ ਨਾਲ ਏਡਜ਼ ਫੈਲਣ ਦੀ ਦਰ 14 ਫ਼ੀਸਦੀ ਤੇ ਚੰਡੀਗੜ੍ਹ ’ਚ 11ਫ਼ੀਸਦੀ ਹੈ। ਦੋਵੇਂ ਸੂਬੇ ਲਗਭਗ ਤੀਸਰੇ ਅਤੇ ਚੌਥੇ ਨੰਬਰ ’ਤੇ ਹਨ। ਪੰਜਾਬ ’ਚ ਕੁੱਲ ਏਡਜ਼ ਦੇ ਮਰੀਜ਼ਾਂ ਦੀ ਗਿਣਤੀ 65,000 ਤੋਂ ਵਧੇਰੇ ਹੈ। ਇਨ੍ਹਾਂ ’ਚੋਂ ਲਗਭਗ 52,000 ਮਰੀਜ਼ ਅਜਿਹੇ ਹਨ, ਜਿਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਇਹ ਜਾਨਲੇਵਾ ਬਿਮਾਰੀ ਹੈ। ਉੱਥੇ ਹੀ 1400 ਤੋਂ ਵਧੇਰੇ ਮਰੀਜ਼ ਹਰ ਸਾਲ ਏਡਜ਼ ਨਾਲ ਦਮ ਤੋੜ ਰਹੇ ਹਨ। ਇਕ ਰਿਪੋਰਟ ਅਨੁਸਾਰ ਪੰਜਾਬ ਦੀਆਂ ਜੇਲਾਂ ’ਚ ਬੰਦ ਲਗਭਗ 75 ਹਜ਼ਾਰ ਕੈਦੀਆਂ ’ਚੋਂ 14 ਹਜ਼ਾਰ ਤੋਂ ਵਧੇਰੇ ਕੈਦੀ ਇਸ ਬੀਮਾਰੀ ਨਾਲ ਪ੍ਰਭਾਵਿਤ ਹਨ।
ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਂਦੇ ਚੋਣ ਵਾਅਦਿਆਂ 'ਤੇ ਆਖੀ ਵੱਡੀ ਗੱਲ
ਸੂਬੇ ’ਚ ਏਡਜ਼ ਦਾ ਡਾਟਾ
ਕੁਲ ਏਡਜ਼ ਦੇ ਮਰੀਜ਼ 65,000 ਤੋਂ ਵਧੇਰੇ
ਪਾਜ਼ੇਟਿਵ ਪੁਰਸ਼ 40,000 ਤੋਂ ਵਧੇਰੇ
ਪਾਜ਼ੇਟਿਵ ਔਰਤਾਂ 25,000 ਤੋਂ ਵਧੇਰੇ
ਪਾਜ਼ੇਟਿਵ ਬੱਚੇ 1800 ਲਗਭਗ
ਸਾਲਾਨਾ ਨਵੇਂ ਮਰੀਜ਼ 2300 ਲਗਭਗ
ਟਰੱਕਾਂ ਵਾਲੇ ਪਾਜ਼ੇਟਿਵ 5,000 ਤੋਂ ਵਧੇਰੇ
ਪਾਜ਼ੇਟਿਵ ਮਾਈਗ੍ਰੇਟੇਡ 23,000 ਲਗਭਗ
ਪਾਜ਼ੇਟਿਵ ਕੈਦੀ 15,000 ਲਗਭਗ
ਸਾਲਾਨਾ ਮੌਤਾਂ 1400 ਤੋਂ ਵਧੇਰੇ
ਇਹ ਵੀ ਪੜ੍ਹੋ:ਐੱਨ.ਆਰ.ਆਈ. ਵੀਰਾਂ ਦੀਆਂ ਇਹ ਸ਼ਿਕਾਇਤਾਂ ਹੋਣਗੀਆਂ ਦੂਰ, ਚੰਨੀ ਸਰਕਾਰ ਜਲਦ ਲਿਆਵੇਗੀ ਨਵੀਂ ਪਾਲਸੀ
ਨੋਟ : ਪੰਜਾਬ ਵਿੱਚ ਏਡਜ਼ ਵਰਗੀ ਬੀਮਾਰੀ ਨੂੰ ਕੰਟਰੋਲ ਕਰਨ ਲਈ ਕਿਹੜੇ ਕਦਮ ਚੁੱਕਣ ਦੀ ਲੋੜ ਹੈ?