ਪੰਜਾਬ 'ਚ ਰੇਲ ਗੱਡੀਆਂ ਦੀ ਆਵਾਜਾਈ ਦੀ 'ਨੋ ਐਂਟਰੀ' ਸੋਮਵਾਰ ਨੂੰ ਹੋ ਸਕਦੀ ਹੈ ਖ਼ਤਮ

11/22/2020 12:47:08 PM

ਜੈਤੋ (ਰਘੂਨੰਦਨ ਪਰਾਸ਼ਰ): ਰੇਲ ਮੰਤਰਾਲਾ ਨੂੰ ਪੰਜਾਬ ਸਰਕਾਰ ਤੋਂ ਜਾਣਕਾਰੀ ਮਿਲੀ ਹੈ ਕਿ ਕਿਸਾਨਾਂ ਨੇ ਰਾਜ 'ਚ ਯਾਤਰੀਆਂ ਅਤੇ ਮਾਲ ਗੱਡੀਆਂ ਦੀ ਸੇਵਾ ਬਹਾਲ ਕਰ ਦਿੱਤੀ ਹੈ। ਇਸ ਨਾਲ ਰੇਲ ਗੱਡੀਆਂ ਦੀ ਆਵਾਜਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਰੇਲ ਮੰਤਰਾਲਾ ਨੇ ਕਿਹਾ ਕਿ ਰੇਲ ਗੱਡੀਆਂ ਦੇ ਸੰਚਾਲਨ ਦੀਆਂ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ।ਰੇਲ ਗੱਡੀਆਂ ਦਾ ਸੰਚਾਲਨ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ 'ਚ ਰੇਲ ਸੇਵਾ ਨੂੰ ਦੁਬਾਰਾ ਸਟੋਰ ਕਰਨ ਲਈ ਸਾਰੇ ਲੋੜੀਂਦੇ ਰੱਖ-ਰਖਾਅ ਅਤੇ ਨਿਰੀਖਣ ਦੇ ਕੰਮ ਕੀਤੇ ਜਾਣਗੇ ਤਾਂ ਜੋ ਰੇਲ ਮਾਰਗਾਂ 'ਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ।ਸੂਤਰਾਂ ਅਨੁਸਾਰ ਪੰਜਾਬ 'ਚ ਕਿਸਾਨ 24 ਸਤੰਬਰ ਤੋਂ ਕਿਸਾਨੀ ਵਲੋਂ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਰੇਲ ਰੋਕੋ ਅੰਦੋਲਨ ਦਾ ਵਿਰੋਧ ਕਰ ਰਹੇ ਸਨ।ਸੰਗਠਨਾਂ ਨੇ 23 ਨਵੰਬਰ ਤੋਂ ਅਗਲੇ 15 ਦਿਨਾਂ ਲਈ ਰਾਜ 'ਚ ਰੇਲ ਗੱਡੀਆਂ ਦੀ ਆਵਾਜਾਈ ਦੀ ਆਗਿਆ ਦੇ ਦਿੱਤੀ ਹੈ। 

ਇਹ ਵੀ ਪੜ੍ਹੋ: ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਪ੍ਰਕਿਰਿਆ ਹੋ ਸਕਦੀ ਹੈ ਪ੍ਰਭਾਵਿਤ!

ਜ਼ਿਕਰਯੋਗ ਹੈ ਕਿ ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਸੀ ਕਿ ਉਸ ਸਮੇਂ ਹੀ ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ ਹੋਵੇਗੀ, ਜਦੋਂ ਪੰਜਾਬ ਸਰਕਾਰ ਸਾਰੀਆਂ ਰੇਲ ਗੱਡੀਆਂ ਦੀ ਹਰ ਸੰਭਵ ਸੁਰੱਖਿਆ ਨੂੰ ਯਕੀਨੀ ਬਣਾਏਗੀ ਅਤੇ ਭਰੋਸਾ ਦੇਵੇਗ।ਇਸ ਦੇ ਨਾਲ ਹੀ ਰੇਲਵੇ ਬੋਰਡ ਦੇ ਚੇਅਰਮੈਨ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਸੀ ਕਿ ਜੇਕਰ ਪੰਜਾਬ 'ਚ ਟਰੇਨ ਚੱਲੇਗੀ ਤਾਂ ਮਾਲ ਗੱਡੀਆਂ ਅਤੇ ਯਾਤਰੀਆਂ ਦੋਵੇਂ ਰੇਲਗੱਡੀਆਂ ਚੱਲਣਗੀਆਂ, ਨਹੀਂ ਤਾਂ ਕੋਈ ਰੇਲ ਨਹੀਂ ਚੱਲੇਗੀ। ਇਸ ਗੱਲ ਨੂੰ ਲੈ ਕੇ ਕਿਸਾਨਾਂ ਅਤੇ ਰੇਲ ਮੰਤਰਾਲਾ ਵਿਚਕਾਰ ਹੋਰ ਤਲੱਖੀ ਵੱਧ ਗਈ। ਰੇਲਵੇ ਬੋਰਡ ਦੇ ਚੇਅਰਮੈਨ ਨੇ ਇਹ ਵੀ ਕਿਹਾ ਕਿ ਰੇਲ ਮੰਤਰਾਲਾ ਨੇ ਵੇਖਣਾ ਹੈ ਕਿ ਉਸ ਨੇ ਕਿਹੜੀਆਂ ਗੱਡੀਆਂ ਬਹਾਲ ਕਰਨੀਆਂ ਹਨ ਅਤੇ ਕਿਹੜੀਆਂ ਨਹੀਂ।

ਇਹ ਵੀ ਪੜ੍ਹੋ: ਪਰਿਵਾਰ ਗਿਆ ਸੀ ਰਿਸ਼ਤੇਦਾਰ ਦੇ ਸਸਕਾਰ 'ਤੇ, ਜਦ ਪਰਤੇ ਘਰ ਤਾਂ ਕੁੜੀ ਨੂੰ ਇਸ ਹਾਲ 'ਚ ਵੇਖ ਉੱਡੇ ਹੋਸ਼

ਸੂਤਰਾਂ ਅਨੁਸਾਰ ਰੇਲ ਮੰਤਰਾਲਾ ਨੇ 23 ਨਵੰਬਰ ਤੋਂ ਰੇਲ ਗੱਡੀਆਂ ਨੂੰ ਬਹਾਲ ਕਰਕੇ ਲੱਖਾਂ ਰੇਲ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਪੰਜਾਬ 'ਚ ਕਿਸਾਨਾਂ ਦੇ ਅੰਦੋਲਨ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲ ਮੰਤਰਾਲਾ ਨੇ 24 ਸਤੰਬਰ ਤੋਂ ਪੰਜਾਬ ਦੀਆਂ ਸਾਰੀਆਂ ਰੇਲ ਗੱਡੀਆਂ ਦੀ ਆਵਾਜਾਈ 'ਤੇ 'ਨੋ ਐਂਟਰੀ', ਲਗਾ ਦਿੱੱਤੀ ਸੀ ਅਤੇ ਹਰ ਰੋਜ਼ ਰੇਲ ਗੱਡੀਆਂ ਨੂੰ ਰੱਦ, ਅੰਸ਼ਕ ਤੌਰ ਤੇ ਰੱਦ ਕੀਤਾ ਜਾ ਰਿਹਾ ਸੀ ,ਮਾਰਗ ਤਬਦੀਲ ਅਤੇ ਰੂਟ ਘਟਾਏ ਜਾ ਰਹੇ ਸਨ।  

ਇਹ ਵੀ ਪੜ੍ਹੋਫਿਰੋਜ਼ਪੁਰ 'ਚ ਕਾਂਗਰਸੀ ਆਗੂ 'ਤੇ ਰਾਡਾਂ ਤੇ ਕਿਰਪਾਨਾਂ ਨਾਲ ਹਮਲਾ


Shyna

Content Editor Shyna