ਪੰਜਾਬ ਦੇ ਵਾਹਨ ਚਾਲਕਾਂ ਲਈ ਅਹਿਮ ਖ਼ਬਰ! ਹੁਣ ਹਰ ਜ਼ਿਲ੍ਹੇ ''ਚ...
Friday, Jun 20, 2025 - 07:49 AM (IST)

ਚੰਡੀਗੜ੍ਹ (ਅੰਕੁਰ)- ਹੁਣ ਪੰਜਾਬ ’ਚ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ’ਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹਰ ਜ਼ਿਲ੍ਹੇ ’ਚ ਵਾਹਨਾਂ ਦੇ ਸਕ੍ਰੈਪ ਲਈ ਕੁਲੈਕਸ਼ਨ ਸਕ੍ਰੈਪ ਸੈਂਟਰ ਖੋਲ੍ਹੇ ਜਾਣਗੇ। ਤਕਰੀਬਨ 20 ਨਵੇਂ ਕੁਲੈਕਸ਼ਨ ਸੈਂਟਰ ਖੋਲ੍ਹਣ ਦੀ ਯੋਜਨਾ ਬਣਾਈ ਗਈ ਹੈ। ਜੇ ਇਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਿਆ ਤਾਂ ਇਨ੍ਹਾਂ ਦੀ ਗਿਣਤੀ ’ਚ ਵਾਧਾ ਕੀਤਾ ਜਾਵੇਗਾ। ਹੁਣ ਤੱਕ ਮੋਹਾਲੀ, ਪਟਿਆਲਾ ਤੇ ਮਾਨਸਾ ’ਚ ਸਕ੍ਰੈਪ ਸੈਂਟਰ ਚੱਲ ਰਹੇ ਹਨ। ਪੁਰਾਣੇ ਵਾਹਨ ਨੂੰ ਸਕ੍ਰੈਪ ਕਰਨ ਤੋਂ ਬਾਅਦ ਨਵੇਂ ਇਲੈਕਟ੍ਰਿਕ ਵਾਹਨ ਖ਼ਰੀਦਣ ’ਤੇ ਰਜਿਸਟ੍ਰੇਸ਼ਨ ਫ਼ੀਸ ਤੇ ਮੋਟਰ ਵਾਹਨ ਟੈਕਸ ’ਚ ਛੋਟ ਦੀ ਸਹੂਲਤ ਦਿੱਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - Punjab: Love Marriage ਤੋਂ 15 ਦਿਨ ਬਾਅਦ ਹੀ ਮੁੰਡੇ ਦਾ ਕਤਲ!
ਹੁਣ ਤੱਕ ਜਿਹੜੇ ਸਕ੍ਰੈਪ ਸੈਂਟਰ ਚੱਲ ਰਹੇ ਹਨ, ਉਨ੍ਹਾਂ ਨਾਲ 8 ਜ਼ਿਲ੍ਹਿਆਂ ਦੇ ਲੋਕਾਂ ਨੂੰ ਫ਼ਾਇਦਾ ਮਿਲ ਰਿਹਾ ਹੈ, ਜਿਨ੍ਹਾਂ ’ਚ ਮੋਹਾਲੀ, ਪਟਿਆਲਾ, ਮਾਨਸਾ, ਫ਼ਤਿਹਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ। ਇਸੇ ਤਰ੍ਹਾਂ ਹੋਰ ਜ਼ਿਲ੍ਹਿਆਂ ਨੂੰ ਵੀ ਵਾਹਨ ਸਕ੍ਰੈਪ ਕਰਨ ਦੀ ਸਹੂਲਤ ਪ੍ਰਦਾਨ ਕਰਨ ਲਈ ਸੈਂਟਰ ਖੋਲ੍ਹੇ ਜਾਣਗੇ।
ਸੰਭਾਵਨਾ ਹੈ ਕਿ ਫੈਸਟੀਵਲ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 20 ਨਵੇਂ ਕੁਲੈਕਸ਼ਨ ਸੈਂਟਰ ਖੋਲ੍ਹ ਦਿੱਤੇ ਜਾਣਗੇ। ਇਨ੍ਹਾਂ ਕੁਲੈਕਸ਼ਨ ਸੈਂਟਰਾਂ ਤੋਂ ਕੰਡਮ ਵਾਹਨਾਂ ਨੂੰ ਸਿੱਧਾ ਸਕ੍ਰੈਪ ਸੈਂਟਰਾਂ ਤਕ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ। ਮੋਰਿੰਡਾ ਤੇ ਲੁਧਿਆਣਾ ’ਚ ਪਹਿਲਾਂ ਹੀ ਸਕ੍ਰੈਪ ਸੈਂਟਰ ਚੱਲ ਰਹੇ ਹਨ ਪਰ ਸੈਂਟਰਾਂ ਦੀ ਘਾਟ ਕਾਰਨ ਇਨ੍ਹਾਂ ਦੋ ਸੈਂਟਰਾਂ ’ਤੇ ਦਬਾਅ ਲਗਾਤਾਰ ਵਧ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਪਾਣੀ 'ਚ ਡੁੱਬਿਆ ਇਹ ਇਲਾਕਾ, ਨਹਿਰ 'ਚ ਪਿਆ 50 ਫੁੱਟ ਦਾ ਪਾੜ (ਵੀਡੀਓ)
ਪੰਜਾਬ ’ਚ ਰਜਿਸਟਰਡ ਹਨ 1.39 ਕਰੋੜ ਤੋਂ ਵੱਧ ਵਾਹਨ
ਸੂਬੇ ’ਚ ਪਿਛਲੇ ਕੁਝ ਸਾਲਾਂ ਤੋਂ ਵਾਹਨਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਹੁਣ ਤਕ 1.39 ਕਰੋੜ ਤੋਂ ਵੱਧ ਵਾਹਨ ਰਜਿਸਟਰਡ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਵਾਹਨ 12 ਤੋਂ 15 ਸਾਲ ਪਹਿਲਾਂ ਰਜਿਸਟਰਡ ਹੋਏ ਸਨ। ਇਹੀ ਕਾਰਨ ਹੈ ਕਿ ਵਾਹਨਾਂ ਦੀ ਸਕ੍ਰੈਪ ਕਰਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਹਰ ਸਾਲ 6 ਤੋਂ 7 ਲੱਖ ਨਵੇਂ ਵਾਹਨ ਰਜਿਸਟਰਡ ਹੋ ਰਹੇ ਹਨ। 2023 ’ਚ 6.40 ਲੱਖ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਈ ਸੀ ਜਦਕਿ ਪਿਛਲੇ ਸਾਲ 7.06 ਲੱਖ ਵਾਹਨ ਰਜਿਸਟਰਡ ਕੀਤੇ ਗਏ। ਇਸ ਦੇ ਨਾਲ ਹੀ ਲੋਕਾਂ ਨੂੰ ਇਲੈਕਟ੍ਰਿਕ ਵਾਹਨ ਖ਼ਰੀਦਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8