ਪੰਜਾਬ ਯੂਨੀਵਰਸਿਟੀ ਫਿਰ ਤੋਂ ਆਨਲਾਈਨ ਮੋਡ ’ਚ ਆਯੋਜਿਤ ਕਰੇਗੀ ਸਮੈਸਟਰ ਪ੍ਰੀਖਿਆਵਾਂ

12/03/2021 3:09:24 AM

ਲੁਧਿਆਣਾ(ਵਿੱਕੀ)- ਪੰਜਾਬ ਯੂਨੀਵਰਸਿਟੀ (ਪੀ. ਯੂ.) ਆਗਾਮੀ ਸਮੈਸ਼ਟਰ ਪ੍ਰੀਖਿਆਵਾਂ ਨੂੰ ਆਨਲਾਈਨ ਮੋਡ ’ਚ ਆਯੋਜਿਤ ਕਰੇਗੀ। ਮਹਾਮਾਰੀ ਦੇ ਬਾਅਦ ਇਹ ਚੌਥਾ ਮੌਕਾ ਹੈ, ਜਦ ਸਮੈਸਟਰ ਪ੍ਰੀਖਿਆਵਾਂ ਆਨਲਾਈਨ ਆਯੋਜਿਤ ਕੀਤੀਆਂ ਜਾਣਗੀਆਂ। ਇਹ ਫੈਸਲਾ ਯੂਨੀਵਰਸਿਟੀ ਪੈਨਲ ਦੀ ਸਿਫਾਰਿਸ਼ ਦੇ ਆਧਾਰ ’ਤੇ ਲਿਆ ਗਿਆ ਹੈ, ਜਿਸ ਦਾ ਗਠਨ ਪ੍ਰੀਖਿਆ ਦੇ ਤਰੀਕੇ ’ਤੇ ਫੈਸਲਾ ਕਰਨ ਲਈ ਕੀਤਾ ਗਿਆ ਸੀ। ਕੰਟਰੋਲਰ ਐਗਜ਼ਾਮੀਨੇਸ਼ਨ ਜਗਤ ਭੂਸ਼ਣ ਨੇ ਕਿਹਾ, ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਆਗਾਮੀ ਮੋਡ ਸਮੈਸਨਰ ਪ੍ਰੀਖਿਆਵਾਂ ਦੇ ਆਯੋਜਨ ਨੂੰ ਆਨਲਾਈਨ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਜਲਦ ਹੀ ਵਿਦਿਆਰਥੀਆਂ ਨਾਲ ਵਿਸ਼ੇਸ਼ ਨਿਰਦੇਸ਼ ਸਾਂਝਾ ਕੀਤੇ ਜਾਣਗੇ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਕੰਵਰ ਸੰਧੂ ਨਹੀਂ ਲੜਨਗੇ ਚੋਣਾਂ, ਕਿਹਾ- ਅਸੀਂ ਸਿਆਸਤ ਬਦਲਣ ਲਈ ਆਏ ਸੀ ਨਾ ਕਿ ਪਾਰਟੀ ਬਦਲਣ ਲਈ (ਵੀਡੀਓ)
ਪਿਛਲੇ ਮਹੀਨੇ ਪੀ. ਯੂ. ਨੇ ਦੱਸਿਆ ਕਿ ਉਹ ਇਸ ਵਾਰ ਸਮੈਸਟਰ ਪ੍ਰੀਖਿਆਵਾਂ ਨੂੰ ਆਫਲਾਈਨ ਮੋਡ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ ਪਰ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨੇ ਇਸ ਕਦਮ ਦਾ ਵਿਰੋਧ ਕੀਤਾ ਅਤੇ ਯੂਨੀਵਰਸਿਟੀ ਕੈਂਪਸ ਵਿਚ ਆਨਲਾਈਨ ਪ੍ਰੀਖਿਆ ਲਈ ਦਬਾਅ ਬਣਾਉਣ ਲਈ ਵਿਰੋਧ ਪ੍ਰਦਰਸ਼ਨ ਵੀ ਕੀਤੇ। ਪਿਛਲੀ 3 ਵਾਰ ਪ੍ਰੀਖਿਆਵਾਂ ਨੂੰ ਆਨਲਾਈਨ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ ਨੇ ਭਾਂਵੇ ਇਸ ਕਦਮ ਦਾ ਸਵਾਗਤ ਕੀਤਾ ਹੈ। ਵਿਦਿਆਰਥੀ ਸੰਗਠਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਿਰੋਧ ਤੋਂ ਬਾਅਦ ਆਨਲਾਈਨ ਪ੍ਰੀਖਿਆ ਦੀ ਉਨ੍ਹਾਂ ਦੀ ਮੰਗ ਮੰਨ ਲਈ ਗਈ ਹੈ।

ਇਹ ਵੀ ਪੜ੍ਹੋ- ਪਰਗਟ ਸਿੰਘ ਦੀ ਕੇਜਰੀਵਾਲ ਨੂੰ ਨਸੀਹਤ, ਕਿਹਾ- ਪਹਿਲਾਂ ਦਿੱਲੀ ਦੇ 22 ਹਜ਼ਾਰ ਗੈਸਟ ਅਧਿਆਪਕ ਕਰੋ ਪੱਕੇ

ਅੰਡਰ-ਗਰੈਜ਼ੂਏਟ ਲਈ ਪ੍ਰੈਕਟੀਕਲ ਪ੍ਰੀਖਿਆਵਾਂ 17 ਤੋਂ 21 ਦਸੰਬਰ ਤੱਕ ਅਤੇ ਪੋਸਟ-ਗਰੈਜ਼ੂਏਟ ਕੋਰਸਿਜ਼ ਲਈ 20 ਤੋਂ 24 ਦਸੰਬਰ ਤੱਕ ਆਯੋਜਿਤ ਕੀਤੀਆਂ ਜਾਣਗੀਆਂ। ਅੰਡਰ-ਗਰੈਜ਼ੂਏਟ ਦੀ ਥਿਊਰੀ ਪ੍ਰੀਖਿਅਵਾਂ 22 ਦਸੰਬਰ ਤੋਂ ਅਤੇ ਪੀ. ਜੀ. ਕੋਰਸਿਜ਼ ਲਈ 27 ਦਸੰਬਰ ਤੋਂ ਸ਼ੁਰੂ ਹੋਣਗੀਆਂ।

ਨੋਟ-‘ਆਪ’ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਸਿੱਧੂ ਦੇ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ?

 


Bharat Thapa

Content Editor

Related News