ਪੰਜਾਬ ਯੂਨੀਵਰਸਿਟੀ ''ਚ ਵੋਟਿੰਗ ਦਾ ਸਿਲਸਿਲਾ ਜਾਰੀ, ਸ਼ਾਮ ਨੂੰ ਆਵੇਗਾ ਨਤੀਜਾ

Friday, Sep 06, 2019 - 11:19 AM (IST)

ਪੰਜਾਬ ਯੂਨੀਵਰਸਿਟੀ ''ਚ ਵੋਟਿੰਗ ਦਾ ਸਿਲਸਿਲਾ ਜਾਰੀ, ਸ਼ਾਮ ਨੂੰ ਆਵੇਗਾ ਨਤੀਜਾ

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ 'ਚ ਸ਼ੁੱਕਰਵਾਰ ਨੂੰ ਸਟੂਡੈਂਟ ਕਾਊਂਸਿੰਲ ਦੀਆਂ ਚੋਣਾਂ ਨੂੰ ਤਿਕੋਣੀ ਮੁਕਾਬਲਾ ਮੰਨਿਆ ਜਾ ਰਿਹਾ ਹੈ। ਇਹ ਤਿਕੋਣੀ ਮੁਕਾਬਲਾ ਸੋਈ, ਐੱਨ. ਐੱਸ. ਯੂ. ਆਈ. ਅਤੇ ਐੱਸ. ਐੱਫ. ਐੱਸ. ਵਿਚਕਾਰ ਹੈ। ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕਾਊਂਸਿਲ ਦੇ ਪ੍ਰਧਾਨ ਦਾ ਤਾਜ ਕਿਸ ਦੇ ਸਿਰ ਸਜੇਗਾ, ਇਸ ਦਾ ਫੈਸਲਾ ਅੱਜ ਸ਼ਾਮ 6 ਵਜੇ ਤੱਕ ਵੋਟਾਂ ਤੋਂ ਬਾਅਦ ਹੋਵੇਗਾ। ਸਵੇਰ ਤੋਂ ਹੀ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਦੁਪਹਿਰ 12 ਵਜੇ ਤੱਕ ਡਿਪਾਰਟਮੈਂਟ ਰਿਪ੍ਰੈਜੇਂਟੇਟਿਵ ਦਾ ਨਤੀਜਾ ਆ ਜਾਵੇਗਾ।

ਇਸ ਵਾਰ ਚੋਣਾਂ 'ਚ 18 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 16138 ਵੋਟਰ ਕਰਨਗੇ। ਚੋਣਾਂ ਨੂੰ ਮੁੱਖ ਰੱਖਦਿਆਂ ਬਾਹਰੀ ਤੱਤਾਂ 'ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਕਿਸੇ ਨੇ ਮੌਹਾਲ ਵਿਗਾੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੀ ਇਸ ਨੂੰ ਲੈ ਕੇ ਮਾਨੀਟਰਿੰਗ ਕਰ ਰਿਹਾ ਹੈ।


author

Babita

Content Editor

Related News