'ਧਾਰਾ-370' ਦੇ ਮੁੱਦੇ 'ਤੇ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ, ਭਿੜੇ ਵਿਦਿਆਰਥੀ
Monday, Aug 05, 2019 - 03:34 PM (IST)

ਚੰਡੀਗੜ੍ਹ (ਰਸ਼ਮੀ) : ਕਸ਼ਮੀਰ 'ਚੋਂ ਧਾਰਾ-370 ਹਟਾਉਣ ਦੇ ਮੁੱਦੇ 'ਤੇ ਸੋਮਵਾਰ ਨੂੰ ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ ਵਿਚਕਾਰ ਝੜਪ ਹੋ ਗਈ। ਜਾਣਕਾਰੀ ਮੁਤਾਬਕ ਦੁਪਹਿਰ ਦੇ ਸਮੇਂ ਸਟੂਡੈਂਟ ਫਾਰ ਸੁਸਾਇਟੀ (ਐੱਸ. ਐੱਫ. ਐੱਸ.) ਦੀ ਹਰਮਨ ਕਨੂੰਪ੍ਰਿਯਾ ਅਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ. ਬੀ. ਵੀ. ਪੀ.) ਦੇ ਕੁਲਦੀਪ ਪੰਘਾਲ ਵਿਚਕਾਰ ਬਹਿਸ ਹੋ ਗਈ, ਹਾਲਾਂਕਿ ਮੌਕੇ 'ਤੇ ਪੁੱਜੀ ਪੁਲਸ ਨੇ ਵਿਦਿਆਰਥੀਆਂ ਦਾ ਵਿੱਚ ਬਚਾਅ ਕੀਤਾ ਨਹੀਂ ਤਾਂ ਹੰਗਾਮਾ ਵਧ ਸਕਦਾ ਸੀ। ਐੱਸ. ਐੱਫ. ਐੱਸ. ਨਾਲ ਜੁੜੇ ਵਿਦਿਆਰਥੀ ਅਜੇ ਵੀ ਸਟੂਡੈਂਟ ਸੈਂਟਰ 'ਤੇ ਜੰਮੇ ਹੋਏ ਹਨ ਅਤੇ ਭਾਜਪਾ ਅਤੇ ਆਰ. ਐੱਸ. ਐੱਸ. ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਹਨ।