ਵਪਾਰੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਟਰੇਡਰਜ਼ ਬੋਰਡ ਵੱਲੋਂ ਮੀਟਿੰਗ ਕਰਨ ਦਾ ਫੈਸਲਾ

Monday, Sep 13, 2021 - 06:33 PM (IST)

ਚੰਡੀਗੜ੍ਹ ((ਬਿਊਰੋ) : ਸੂਬੇ ’ਚ ਵਪਾਰੀਆਂ ਦੀਆਂ ਮੁਸ਼ਕਲਾਂ ਉਨ੍ਹਾਂ ਦੀ ਆਪਣੀ ਜਗ੍ਹਾਂ ਉਤੇ ਹੀ ਸੁਣਨ ਅਤੇ ਇਸ ਦੇ ਮੌਕੇ ’ਤੇ ਹੱਲ ਲਈ ਪੰਜਾਬ ਟਰੇਡਰਜ਼ ਬੋਰਡ ਵੱਲੋਂ ਡਿਵੀਜ਼ਨ ਅਨੁਸਾਰ ਮੀਟਿੰਗਾਂ ਕੀਤੀਆਂ ਜਾਣਗੀਆਂ। ਇਹ ਫੈਸਲਾ ਚੇਅਰਮੈਨ ਪੁਨੀਤ ਸੈਣੀ ਪਿੰਟਾ ਵੱਲੋਂ ਬੋਰਡ ਦੀ ਸੱਦੀ ਮੀਟਿੰਗ ’ਚ ਕੀਤਾ ਗਿਆ।  ਅੱਜ ਇਥੇ ਪੰਜਾਬ ਭਵਨ ਵਿਖੇ ਹੋਈ ਪੰਜਾਬ ਟਰੇਡਰਜ਼ ਬੋਰਡ ਦੀ ਪ੍ਰਧਾਨਗੀ ਕਰਨ ਉਪਰੰਤ ਪੁਨੀਤ ਸੈਣੀ ਪਿੰਟਾ ਨੇ ਆਖਿਆ ਕਿ ਵਪਾਰੀਆਂ ਵੱਲੋਂ ਦਿੱਤੀ ਫੀਡਬੈਕ ਉਤੇ ਵਿਚਾਰ ਕਰਦਿਆਂ ਅੱਜ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਵਪਾਰੀਆਂ ਦੀਆਂ ਮੁਸ਼ਕਲਾਂ ਦੇ ਮੌਕੇ ’ਤੇ ਹੱਲ ਲਈ ਭਵਿੱਖ ਵਿੱਚ ਡਿਵੀਜ਼ਨ ਅਨੁਸਾਰ ਮੀਟਿੰਗਾਂ ਕੀਤੀਆਂ ਜਾਣਗੀਆਂ। ਚੇਅਰਮੈਨ ਪਿੰਟਾ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਕਰ ਅਤੇ ਆਬਕਾਰੀ ਵਿਭਾਗ ਵੀ ਹੈ, ਵੱਲੋਂ ਵਪਾਰੀਆਂ ਲਈ ਯਕਮੁਸ਼ਤ ਨਿਪਟਾਰਾ (ਓ. ਟੀ. ਐੱਸ.) ਸਕੀਮ ਲਿਆਂਦੀ ਗਈ ਸੀ, ਜਿਸ ਦਾ 29,500 ਵਪਾਰੀਆਂ ਨੇ ਲਾਭ ਲਿਆ। ਸਮੂਹ ਵਪਾਰੀਆਂ ਵੱਲੋਂ ਮੁੱਖ ਮੰਤਰੀ ਦਾ ਉਚੇਚਾ ਧੰਨਵਾਦ ਕੀਤਾ ਗਿਆ ਹੈ।

PunjabKesari

ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ’ਚ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਸਬੰਧੀ ਹੋਰ ਵੀ ਕਈ ਅਹਿਮ ਫੈਸਲੇ ਲਏ ਗਏ। ਅੱਜ ਦੀ ਮੀਟਿੰਗ ’ਚ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਬਸੰਤ, ਵਾਈਸ ਚੇਅਰਮੈਨ ਅਮਰਜੀਤ ਸਿੰਘ ਸਣੇ ਮੈਂਬਰਾਂ ਬਲਵਿੰਦਰ ਨਾਰੰਗ, ਜਿੰਮੀ ਸ਼ੇਖਰ ਕਾਲੀਆ, ਰਵੀ ਕੁਮਾਰ ਗੁਪਤਾ, ਕਰ ਅਤੇ ਆਬਕਾਰੀ ਕਮਿਸ਼ਨਰ ਨੀਲਕੰਠ ਐੱਸ. ਆਵਾਡ ਡਿਪਟੀ ਕਰ ਤੇ ਆਬਕਾਰੀ ਕਮਿਸ਼ਨਰ ਮੁੱਖ ਦਫਤਰ ਹਰਸਿਮਰਤ ਕੌਰ ਅਤੇ ਆਬਕਾਰੀ ਅਤੇ ਕਰ ਇੰਸਪੈਕਟਰ ਕਪੂਰਥਲਾ ਜਤਿੰਦਰਪਾਲ ਸਿੰਘ ਨੇ ਵੀ ਸ਼ਮੂਲੀਅਤ ਕੀਤੀ।


Anuradha

Content Editor

Related News