ਪੰਜਾਬ ਦੇ ਪਾਸ਼ ਇਲਾਕੇ ਵਿਚ ਵੱਡੀ ਵਾਰਦਾਤ, 20 ਤੋਲੇ ਸੋਨਾ ਤੇ ਹਜ਼ਾਰਾਂ ਦੀ ਨਕਦੀ ਚੋਰੀ
Friday, Jun 20, 2025 - 04:12 PM (IST)

ਬਠਿੰਡਾ (ਵਿਜੇ ਵਰਮਾ) : ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਫੇਜ਼-1 ਵਿਚ ਵੀਰਵਾਰ ਦੇਰ ਰਾਤ ਇਕ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੇ ਇਕ LIG ਫਲੈਟ ਵਿਚ ਦਾਖਲ ਹੋ ਕੇ ਘਰ ਵਿਚੋਂ ਲਗਭਗ 20 ਤੋਲੇ ਸੋਨਾ ਅਤੇ 50, 000 ਰੁਪਏ ਨਕਦੀ ਚੋਰੀ ਕਰ ਲਈ। ਇਹ ਚੋਰੀ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰਕ ਮੈਂਬਰ ਘਰ ਵਿਚ ਮੌਜੂਦ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਸੁਨੀਲ ਕੁਮਾਰ ਗੁਪਤਾ ਦੀ ਭਤੀਜੀ ਦਾ ਥੋੜਾ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਵਿਆਹ ਕਾਰਨ ਘਰ ਵਿਚ ਗਹਿਣੇ ਰੱਖੇ ਹੋਏ ਸਨ ਅਤੇ ਮੁਰੰਮਤ ਦੇ ਕੰਮ ਕਾਰਨ ਵੱਡੀ ਮਾਤਰਾ ਵਿਚ ਨਕਦੀ ਵੀ ਮੌਜੂਦ ਸੀ।
ਇਹ ਵੀ ਪੜ੍ਹੋ : ਪੰਜਾਬ ਲਈ ਰਾਹਤ ਭਰੀ ਖ਼ਬਰ, ਕੇਂਦਰ ਸਰਕਾਰ ਨੇ ਲਿਆ ਇਹ ਵੱਡਾ ਫ਼ੈਸਲਾ
ਰਾਤ 12 ਵਜੇ ਦੇ ਕਰੀਬ ਘਰ ਦੀਆਂ ਲਾਈਟਾਂ ਜਗਦੀਆਂ ਦੇਖ ਕੇ ਸੁਨੀਲ ਦੀ ਮਾਂ ਉੱਠੀ ਅਤੇ ਲਾਈਟਾਂ ਬੰਦ ਕਰ ਦਿੱਤੀਆਂ ਪਰ ਦੋ ਵਜੇ ਦੇ ਕਰੀਬ ਲਾਈਟਾਂ ਫਿਰ ਜਗਦੀਆਂ ਦੇਖੀਆਂ ਗਈਆਂ। ਪਰਿਵਾਰ ਨੂੰ ਸ਼ੱਕ ਹੋਇਆ ਅਤੇ ਜਦੋਂ ਕਮਰਿਆਂ ਦੀ ਜਾਂਚ ਕੀਤੀ ਗਈ ਤਾਂ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਇਕ ਪਰਸ ਗਾਇਬ ਸੀ, ਜਿਸ ਵਿਚ 20 ਤੋਲੇ ਸੋਨੇ ਦੇ ਗਹਿਣੇ ਅਤੇ 50,000 ਰੁਪਏ ਨਕਦ ਸਨ।
ਇਹ ਵੀ ਪੜ੍ਹੋ : ਸੂਬੇ 'ਚ ਵੱਡਾ ਕਦਮ ਚੁੱਕਣ ਜਾ ਰਿਹਾ ਟਰਾਂਸਪੋਰਟ ਵਿਭਾਗ, ਪੰਜਾਬ ਸਰਕਾਰ ਨੇ ਦਿੱਤੇ ਹੁਕਮ
ਪਰਿਵਾਰ ਨੇ ਤੁਰੰਤ ਪੀ. ਸੀ. ਆਰ. ਟੀਮ ਨੂੰ ਸੂਚਿਤ ਕੀਤਾ। ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਅਤੇ ਸਵੇਰੇ ਫੋਰੈਂਸਿਕ ਟੀਮ ਨੇ ਮੌਕੇ ਤੋਂ ਫਿੰਗਰਪ੍ਰਿੰਟ ਦੇ ਸੈਂਪਲ ਵੀ ਲਏ। ਸੁਨੀਲ ਗੁਪਤਾ ਨੇ ਦੱਸਿਆ ਕਿ ਦੁਪਹਿਰ ਨੂੰ ਕਬਾੜ ਖਰੀਦਣ ਵਾਲੇ ਲਗਭਗ ਅੱਧਾ ਦਰਜਨ ਨੌਜਵਾਨ ਘਰ ਦੇ ਬਾਹਰ ਆਏ ਸਨ, ਜਿਨ੍ਹਾਂ ਨੂੰ ਘਰ ਵਿਚ ਦਾਖਲ ਹੋ ਕੇ ਕਬਾੜ ਚੁੱਕਣ ਲਈ ਕਿਹਾ ਗਿਆ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਨੌਜਵਾਨ ਚੋਰੀ ਵਿਚ ਸ਼ਾਮਲ ਹੋ ਸਕਦੇ ਹਨ। ਉਧਰ ਸਿਵਲ ਲਾਈਨਜ ਥਾਣੇ ਦੇ ਐੱਸਐੱਚਓ ਹਰਜੋਤ ਸਿੰਘ ਨੇ ਕਿਹਾ ਕਿ ਮਾਡਲ ਟਾਊਨ ਅਤੇ ਆਸ ਪਾਸ ਦੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਕਬਾੜ ਵੇਚਣ ਵਾਲਿਆਂ 'ਤੇ ਪ੍ਰਗਟ ਕੀਤੇ ਗਏ ਸ਼ੱਕ ਦੀ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਡਰਾਈਵਿੰਗ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ, ਖੜ੍ਹੀ ਹੋਈ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e