ਕਰੋੜਾਂ ਦੇ ਘਪਲੇ ''ਚ ਨਾਮਜ਼ਦ ਸਾਬਕਾ ਵੀ. ਸੀ. ਡਾ. ਰਜਨੀਸ਼ ਅਰੋੜਾ ਸਣੇ ਸਾਰੇ 10 ਮੁਲਜ਼ਮ ਬਰੀ

Monday, Sep 21, 2020 - 05:20 PM (IST)

ਕਰੋੜਾਂ ਦੇ ਘਪਲੇ ''ਚ ਨਾਮਜ਼ਦ ਸਾਬਕਾ ਵੀ. ਸੀ. ਡਾ. ਰਜਨੀਸ਼ ਅਰੋੜਾ ਸਣੇ ਸਾਰੇ 10 ਮੁਲਜ਼ਮ ਬਰੀ

ਜਲੰਧਰ (ਭਾਰਤੀ)— ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਾਬਕਾ ਵੀ. ਸੀ. ਡਾ. ਰਜਨੀਸ਼ ਅਰੋੜਾ ਸਣੇ ਡਾ. ਨਛੱਤਰ ਸਿੰਘ, ਪਰਵੀਨ ਕੁਮਾਰ, ਧਨਿੰਦਰ ਤਾਇਲ, ਆਰ.ਪੀ.  ਭਾਰਦਵਾਜ, ਗੀਤਿਕਾ ਸੂਦ, ਵਿਸ਼ਵਦੀਪ, ਮÇ੍ਰਗੇਂਦਰ ਬੇਦੀ, ਅਸ਼ੀਸ਼ ਸ਼ਰਮਾ ਅਤੇ ਸਮੀਰ ਸ਼ਰਮਾ ਨੂੰ ਕਪੂਰਥਲਾ ਦੀ ਮਾਣਯੋਗ ਅਦਾਲਤ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ’ਚ ਬਰੀ ਕਰ ਦਿਤਾ ਗਿਆ। 

ਇਹ ਵੀ ਪੜ੍ਹੋ: ਚੋਣਾਂ ਤਕ ਜਿੱਤ ਹੱਥੋਂ ਨਿਕਲਦੀ ਦਿਸੀ ਤਾਂ ਮੁੜ ਇਕ ਹੋ ਸਕਦੇ ਨੇ ਅਕਾਲੀ ਦਲ-ਭਾਜਪਾ !

ਮਾਨਯੋਗ ਅਦਾਲਤ ’ਚ ਦਾਇਰ ਕੀਤੀ ਗਈ ਕਲੋਜ਼ਰ ਰਿਪੋਰਟ ਦੀ ਸੁਣਵਾਈ ਦੌਰਾਨ ਇਹ ਵੱਡੀ ਰਾਹਤ ਮਿਲੀ ਹੈ ਅਤੇ ਕਲੋਜ਼ਰ ਰਿਪੋਰਟ ਨੂੰ ਸਵੀਕਾਰਦਿਆਂ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਮਾਨਯੋਗ ਵਧੀਕ ਸੈਸ਼ਨ ਜੱਜ ਕਪੂਰਥਲਾ ਜਸਪਾਲ ਵਰਮਾ ਨੇ ਮਾਮਲੇ ਦੀ ਸੁਣਵਾਈ ਕਰਦੇ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਓਥੇ ਹੀ ਪੂਰਵ ਡੀਨ ਡਾ. ਐੱਨ. ਪੀ. ਸਿੰਘ ਵੱਲੋਂ ਦਾਇਰ ਕੀਤੀ ਪਟੀਸ਼ਨ ਨੂੰ ਵੱਖਰੀ ਸੁਣਵਾਈ ਲਈ ਵਿਚਾਰ ਅਧੀਨ ਰੱਖਿਆ ਗਿਆ ਹੈ। ਇਸ ਸਮੇਂ ਦੌਰਾਨ ਡਿਪਟੀ ਡੀ. ਏ. ਅਨਿਲ ਕੁਮਾਰ, ਏ. ਡੀ. ਏ.  ਸ਼ੈਲੇਂਦਰ ਸਿੰਘ ਅਤੇ ਵਿਜੀਲੈਂਸ ਬਿਊਰੋ ਦੀ ਤਰਫੋਂ ਡੀ. ਐੱਸ. ਪੀ ਦਲਬੀਰ ਸਿੰਘ ਅਤੇ ਹੋਰ ਸਾਰੇ ਮੁਲਜ਼ਮਾਂ ਦੇ ਵਕੀਲ ਜਿਨ੍ਹਾਂ ’ਚ ਰਾਜੀਵ ਪੁਰੀ, ਮੁਕੇਸ਼ ਗੁਪਤਾ, ਇੰਦਰਜੀਤ ਸਿੰਘ, ਪੰਕਜ ਸ਼ਰਮਾ ਆਦਿ ਸ਼ਾਮਿਲ ਹਨ, ਸਾਰੇ ਪੇਸ਼ ਹੋਏ।

ਇਹ ਵੀ ਪੜ੍ਹੋ: ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਰੂਪਨਗਰ ਦੇ ਇਸ ਪਿੰਡ ਦੀ ਪੰਚਾਇਤ ਨੇ ਲਿਆ ਵੱਡਾ ਫ਼ੈਸਲਾ

ਧਿਆਨਦੇਣ ਯੋਗ ਹੈ ਕਿ 2018 ’ਚ ਯੂਨੀਵਰਸਿਟੀ ’ਚ ਕਰੋੜਾਂ ਰੁਪਏ ਦੀ ਦੁਰਵਰਤੋਂ ਅਤੇ ਬਹੁਤ ਸਾਰੀਆਂ ਗ਼ੈਰ ਕਾਨੂੰਨੀ ਨਿਯੁਕਤੀਆਂ ਕਾਰਨ ਵਿਜੀਲੈਂਸ ਨੇ ਐੱਫ. ਆਈ. ਆਰ. ਦਾਇਰ ਕੀਤੀ ਸੀ। ਵਿਜੀਲੈਂਸ ਨੇ ਪਿਛਲੇ ਅਗਸਤ ਮਹੀਨੇ ’ਚ ਕਲੋਜ਼ਰ ਰਿਪੋਰਟ ਦਾਇਰ ਕੀਤੀ ਸੀ। ਓਥੇ ਹੀ ਪੀ. ਟੀ. ਯੂ. ਸੂਤਰਾਂ ਅਨੁਸਾਰ ਮੌਜੂਦਾ ਵੀ. ਸੀ. ਦੇ ਕਾਰਜਕਾਲ ਦੀ ਮਿਆਦ 2021 ’ਚ ਖ਼ਤਮ ਹੋ ਰਹੀ ਹੈ ਤਾਂ ਡਾ. ਅਰੋੜਾ ਇਕ ਵਾਰ ਫਿਰ ਵੀ. ਸੀ. ਨਿਯੁਕਤੀ ਦੀ ਦੌੜ ’ਚ ਦਿੱਸਣਗੇ। ਰਾਜਨੀਤਿਕ ਗਲਿਆਰਿਆਂ ’ਚ ਖੁਸਰ-ਫੁਸਰ ਵੀ ਜਾਰੀ ਹੈ ਕਿ ਕਾਂਗਰਸ ਸਰਕਾਰ ’ਚ ਭਾਜਪਾ ਦਾ ਦਾ ਬੋਲ-ਬਾਲਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਦੋ ਕਾਂਗਰਸੀ ਆਗੂਆਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ, ਇਕ ਸੰਸਦ ਮੈਂਬਰ ਚੌਧਰੀ ਦਾ ਕਰੀਬੀ

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਜਾ ਰਹੇ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆ


author

shivani attri

Content Editor

Related News