ਫੇਲ ਵਿਦਿਆਰਥੀਆਂ ਨੂੰ ਪਾਸ ਕਰਨ ਦੇ ਮਾਮਲੇ ''ਚ ਫਸੇ ਪੰਜਾਬ ਦੇ IAS ਅਧਿਕਾਰੀ

Sunday, Dec 03, 2017 - 04:18 PM (IST)

ਫੇਲ ਵਿਦਿਆਰਥੀਆਂ ਨੂੰ ਪਾਸ ਕਰਨ ਦੇ ਮਾਮਲੇ ''ਚ ਫਸੇ ਪੰਜਾਬ ਦੇ IAS ਅਧਿਕਾਰੀ

ਚੰਡੀਗੜ੍ਹ — ਬਿਹਾਰ ਤੋਂ ਬਾਅਦ ਪੰਜਾਬ ਟੈਕਨੀਕਲ ਯੂਨੀਵਰਸਿਟੀ 'ਚ ਵੱਡੇ ਘੋਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਦੇ ਬੋਰਡ 'ਤੇ ਰਿਸ਼ਵਤ ਲੈ ਕੇ ਵਿਦਿਆਰਥੀਆਂ ਨੂੰ ਪਾਸ ਕਰਨ ਦਾ ਦੋਸ਼ ਵਿਭਾਗ ਦੇ ਬੋਰਡ 'ਤੇ ਰਿਸ਼ਵਤ ਲੈ ਕੇ ਵਿਦਿਆਰਥੀਆਂ ਨੂੰ ਪਾਸ ਕਰਨ ਦਾ ਦੋਸ਼ ਲੱਗਾ ਹੈ। ਤਕਨੀਕੀ ਸਿੱਖਿਆ ਵਿਭਾਗ ਦੀ ਜਾਂਚ ਕਮੇਟੀ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਇਕ ਰਿਪੋਰਟ ਪੇਸ਼ ਕਰ ਕੇ ਆਈ. ਏ. ਐੱਸ. ਅਧਿਕਾਰੀ ਪੁਨੀਤ ਗੋਇਲ 'ਤੇ ਦੋਸ਼ ਪੱਤਰ ਦੀ ਸਿਫਾਰਿਸ਼ ਕੀਤੀ ਹੈ।
ਉਨ੍ਹਾਂ ਦਾ ਨਾਂ ਪੈਸੇ ਲੈ ਕੇ ਪਾਲਿਟੈਕਨਿਕ ਤੇ ਆਈ. ਟੀ. ਆਈ ਦੇ ਫੇਲ ਵਿਦਿਆਰਥੀਆਂ ਨੂੰ ਚੰਗੇ ਨੰਬਰਾਂ 'ਤੇ ਪਾਸ ਕਰਨ ਦੇ ਮਾਮਲੇ 'ਚ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਅਕਾਲੀ-ਭਾਜਪਾ ਦੇ ਸ਼ਾਸਨਕਾਲ ਦੌਰਾਨ ਰਿਸ਼ਵਤ ਲੈ ਕੇ ਸੈਂਕੜੇ ਅਸਫਲ ਵਿਦਿਆਰਥੀਆਂ ਨੂੰ ਪਾਸ ਕੀਤਾ ਗਿਆ ਸੀ।
ਗੋਇਲ ਉਸ ਸਮੇਂ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਸਕੱਤਰ ਸਨ। 2004 'ਚ ਪਠਾਨਕੋਟ ਉਪ-ਵਿਭਾਗ 'ਚ ਮੈਜਿਸਟ੍ਰੇਟ ਦੇ ਤੌਰ 'ਤੇ ਵੀ ਉਨ੍ਹਾਂ 'ਤੇ ਕਈ ਦੋਸ ਲੱਗੇ ਸਨ। ਉਸ ਮਾਮਲੇ 'ਚ ਹੁਸ਼ਿਆਰਪੁਰ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਵਰਤਮਾਨ 'ਚ ਉਹ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਹਨ।
ਇਸ ਸੰਬੰਧੀ ਪੰਜਾਬ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਮੰਤਰੀ ਚਰਣਜੀਤ ਸਿੰਘ ਚੰਨੀ ਨੇ ਦੱਸਿਆ ਕਿ ਵਿਭਾਗ ਦੇ ਉਨ੍ਹਾਂ ਕੋਲ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਫੇਲ ਹੋ ਚੁੱਕੇ ਵਿਦਿਆਰਥੀਆਂ ਨੂੰ ਰਿਸ਼ਵਤ ਲੈ ਕੇ ਪਾਸ ਕੀਤਾ ਗਿਆ ਸੀ। ਉਨ੍ਹਾਂ ਨੇ 15 ਮਈ ਨੂੰ ਬੋਰਡ ਨੂੰ ਖਾਰਿਜ ਕਰਦੇ ਹੋਏ ਰਜਿਸਟਰਾਰ ਨਵਨੀਤ ਵਾਲੀਆ ਤੇ ਗੋਇਲ ਨੂੰ ਬੋਰਡ ਤੋਂ ਹਟਾ ਦਿੱਤਾ ਸੀ। ਇਸ ਦੇ ਨਾਲ ਹੀ ਬੋਰਡ ਦੇ ਕਰਮਚਾਰੀਆਂ 'ਤੇ ਉਨ੍ਹਾਂ ਕਾਲਜਾਂ ਨੂੰ ਵੀ ਪ੍ਰੀਖਿਆ ਕੇਂਦਰ ਬਨਾਉਣ ਦਾ ਦੋਸ਼ ਹੈ ਜੋ ਘੱਟ ਮਾਪਦੰਡਾ ਨੂੰ ਵੀ ਪੂਰਾ ਨਹੀਂ ਕਰਦੇ ਸਨ।  


Related News