ਪੰਜਾਬ ਦੇ ਅਧਿਆਪਕਾਂ ਨੇ ਦਿੱਲੀ ''ਚ ਕਰਵਾਏ ''ਹੈਪੀਨੈੱਸ ਉਤਸਵ 2022'' ''ਚ ਕੀਤੀ ਸ਼ਿਰਕਤ
Saturday, Jul 30, 2022 - 12:10 AM (IST)
ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ’ਚ ਬਿਹਤਰ ਸਿੱਖਿਆ ਤੰਤਰ ਸਥਾਪਿਤ ਕਰਨ ਲਈ ਸ਼ੁਰੂ ਕੀਤੇ ਗਏ ਯਤਨਾਂ ਤਹਿਤ ਪੰਜਾਬ ਦੇ ਅਧਿਆਪਕਾਂ ਤੇ ਅਧਿਕਾਰੀਆਂ ਦੇ ਇਕ ਵਫ਼ਦ ਵੱਲੋਂ ਦਿੱਲੀ ਦੇ ਥਿਆਗਰਾਜ ਇਨਡੋਰ ਸਟੇਡੀਅਮ ’ਚ ਕਰਵਾਏ ਗਏ ‘ਹੈਪੀਨੈੱਸ ਉਤਸਵ 2022’ ਵਿੱਚ ਸ਼ਮੂਲੀਅਤ ਕੀਤੀ ਗਈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸੱਦੇ ’ਤੇ ਕੁਲਜੀਤਪਾਲ ਸਿੰਘ ਮਾਹੀ ਡੀ. ਪੀ.ਆਈ. ਸੈਕੰਡਰੀ ਸਿੱਖਿਆ ਪੰਜਾਬ ਦੀ ਦੇਖ-ਰੇਖ ’ਚ ਗਏ ਇਸ ਵਫ਼ਦ ਦਾ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਹੋਏ ਕੋਰੋਨਾ ਪਾਜ਼ੇਟਿਵ, ਕੀਤੀ ਇਹ ਅਪੀਲ
ਇਸ ਮੌਕੇ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਮਾਗਮ ’ਚ ਹਾਜ਼ਰ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਅਤੇ ਦੇਸ਼ਭਗਤ ਬਣਾਉਣ ਦੀ ਦਿਸ਼ਾ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਹੈਪੀਨੈੱਸ ਪਾਠਕ੍ਰਮ ਵੀ ਇਸੇ ਉਦੇਸ਼ ਨੂੰ ਹੋਰ ਬਿਹਤਰ ਤਰੀਕੇ ਨਾਲ ਪੂਰਾ ਕਰਨ ਲਈ ਸ਼ੁਰੂ ਕੀਤਾ ਗਿਆ ਉਪਰਾਲਾ ਹੈ, ਜਿਸ ਦੇ ਬਹੁਤ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚੇ ਦੀ ਸਿੱਖਿਆ ’ਚ ਅੱਜ ਕੀਤਾ ਗਿਆ ਨਿਵੇਸ਼ ਭਵਿੱਖ ’ਚ ਬਹੁਤ ਵਧੀਆ ਨਤੀਜੇ ਲੈ ਕੇ ਆਉਂਦਾ ਹੈ ਅਤੇ ਬੱਚੇ ਨੂੰ ਸਕੂਲੀ ਸਮੇਂ ਦੌਰਾਨ ਹੀ ਮਨ ਅਤੇ ਦਿਮਾਗ ਨੂੰ ਕੇਂਦਰਿਤ ਕਰਨ ਦੀ ਸਿੱਖਿਆ ਦੇਣਾ ਸੋਨੇ 'ਤੇ ਸੁਹਾਗਾ ਸਾਬਿਤ ਹੋਵੇਗਾ।
ਖ਼ਬਰ ਇਹ ਵੀ : ਸਕੂਲ ਬੱਸ ਹਾਦਸੇ 'ਚ ਵਿਦਿਆਰਥੀ ਦੀ ਮੌਤ, ਉਥੇ ਰਿਸ਼ਵਤ ਲੈਣ ਦੇ ਦੋਸ਼ ’ਚ SHO ਗ੍ਰਿਫ਼ਤਾਰ, ਪੜ੍ਹੋ TOP 10
ਉਨ੍ਹਾਂ ਕਿਹਾ ਕਿ ਹੈਪੀਨੈੱਸ ਪਾਠਕ੍ਰਮ ਰਾਹੀਂ ਬੱਚੇ ਨੂੰ ਆ ਰਹੀ ਖਿੱਝ ਦੇ ਕਾਰਨਾਂ ਨੂੰ ਜਾਣਨ ਤੇ ਉਨ੍ਹਾਂ ਦੇ ਉਪਾਅ ਲੱਭਣ ਨਾਲ ਆਪਣੇ ਸਾਥੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 4 ਸਾਲ ਤੋਂ ਹੈਪੀਨੈੱਸ ਪਾਠਕ੍ਰਮ ਰਾਹੀਂ ਪੜ੍ਹ ਰਹੇ ਵਿਦਿਆਰਥੀਆਂ ਤੋਂ ਪ੍ਰਾਪਤ ਫੀਡਬੈਕ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਵਿੱਚ ਪਹਿਲਾਂ ਦੇ ਮੁਕਾਬਲੇ ਆਤਮ-ਵਿਸ਼ਵਾਸ ’ਚ ਵਾਧਾ ਹੋਇਆ ਹੈ। ਕੇਜਰੀਵਾਲ ਨੇ ਕਿਹਾ ਕਿ ਹੈਪੀਨੈੱਸ ਪਾਠਕ੍ਰਮ ਨੂੰ ਦੇਸ਼ ਦੇ ਦੂਜੇ ਰਾਜਾਂ ’ਚ ਵੀ ਪ੍ਰਮੁੱਖਤਾ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਦਾ ਮੰਚ ਰਾਹੀਂ ਸਵਾਗਤ ਅਤੇ ਹੁੰਮ-ਹੁਮਾ ਕੇ ਪੁੱਜਣ ’ਤੇ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਧਾਰਮਿਕ ਡੇਰੇ ਦੇ ਮੁਖੀ ਨੇ ਲੱਖਾਂ ਦੀ ਮਾਰੀ ਠੱਗੀ, ਦੇਖੋ ਵੀਡੀਓ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।