ਮੋਬਾਇਲ ਟਾਵਰਾਂ ਦੇ ਜਾਲ ''ਚ ਘਿਰਿਆ ਪੰਜਾਬ, ਹਰ ਦੋ ਵਰਗ ਕਿਲੋਮੀਟਰ ''ਚ ਹੈ ਇਕ ਟਾਵਰ

Thursday, Sep 14, 2023 - 06:50 PM (IST)

ਮੋਬਾਇਲ ਟਾਵਰਾਂ ਦੇ ਜਾਲ ''ਚ ਘਿਰਿਆ ਪੰਜਾਬ, ਹਰ ਦੋ ਵਰਗ ਕਿਲੋਮੀਟਰ ''ਚ ਹੈ ਇਕ ਟਾਵਰ

ਜਲੰਧਰ (ਨਰਿੰਦਰ ਮੋਹਨ)- ਪੰਜਾਬ 'ਚ ਮੋਬਾਇਲ ਟਾਵਰਾਂ ਨੇ ਸੂਬੇ ਨੂੰ ਚਕਰਵਿਊ ਵਿਚ ਲੈ ਲਿਆ ਹੈ। ਸੂਬੇ ਦਾ ਖੇਤਰਫਲ 50,362 ਵਰਗ ਕਿਲੋਮੀਟਰ ਹੈ ਅਤੇ ਇਸ ਹਿਸਾਬ ਨਾਲ ਪੰਜਾਬ ਵਿੱਚ ਔਸਤਨ ਹਰ ਦੋ ਵਰਗ ਕਿਲੋਮੀਟਰ ਪਿੱਛੇ ਇਕ ਮੋਬਾਇਲ ਟਾਵਰ ਹੈ। ਭਾਵੇਂ ਸੂਬੇ ਵਿੱਚ ਮੋਬਾਇਲ ਟਾਵਰਾਂ ਦੀ ਗਿਣਤੀ ਵਿੱਚ ਕਮੀ ਆਈ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਟਾਵਰਾਂ ਦੀ ਗਿਣਤੀ 23,156 ਹੈ, ਜੋ ਦੇਸ਼ ਦੇ 37 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ 18ਵੇਂ ਸਥਾਨ ’ਤੇ ਹੈ। ਚੰਗੀ ਗੱਲ ਇਹ ਹੈ ਕਿ ਸੂਬੇ ਵਿੱਚ ਇਕ ਵੀ ਮੋਬਾਇਲ ਟਾਵਰ ਅਜਿਹਾ ਨਹੀਂ ਹੈ, ਜਿਸ ਵਿਚੋਂ ਮਨੁੱਖਾਂ, ਪੰਛੀਆਂ ਆਦਿ ਲਈ ਖ਼ਤਰਨਾਕ ਰੇਡੀਏਸ਼ਨ ਨਿਕਲ ਰਹੀਆਂ ਹੋਣ। 

ਡਿਜੀਟਲ ਕ੍ਰਾਂਤੀ ਵਿੱਚ ਪ੍ਰਵੇਸ਼ ਕਰ ਚੁੱਕੇ ਦੇਸ਼ ਵਿੱਚ ਹੁਣ ਮੋਬਾਇਲ ਟਾਵਰਾਂ ਨੂੰ ਘਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਵੱਖ-ਵੱਖ ਟੈਲੀਕਾਮ ਕੰਪਨੀਆਂ ਦੁਆਰਾ ਟਾਵਰ ਸ਼ੇਅਰ ਕਰਨ ਨਾਲ ਹੁਣ ਮੋਬਾਇਲ ਟਾਵਰਾਂ ਵਿੱਚ ਵਿਆਪਕ ਕਮੀ ਆਈ ਹੈ। ਹੁਣ ਹਰੇਕ ਟਾਵਰ ਵਿੱਚ ਵੱਖ-ਵੱਖ ਟੈਲੀਕਾਮ ਕੰਪਨੀਆਂ ਦੇ ਡਿਵਾਈਸ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 85,000 ਤੋਂ ਵੱਧ ਹੈ। ਪੰਜਾਬ ਵਿੱਚ ਮੋਬਾਇਲ ਗਾਹਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ- ਨੂਰਮਹਿਲ 'ਚ ਗੁਟਕਾ ਸਾਹਿਬ ਦੀ ਬੇਅਦਬੀ, ਵੀਡੀਓ ਬਣਾ ਕੇ ਮਾਂ ਨੂੰ ਭੇਜ ਵਿਅਕਤੀ ਨੇ ਆਖੀ ਇਹ ਗੱਲ

ਪ੍ਰਾਪਤ ਜਾਣਕਾਰੀ ਅਨੁਸਾਰ ਦੂਰਸੰਚਾਰ ਵਿਭਾਗ ਦੇ ਪੰਜਾਬ ਸਰਕਲ ਵਿੱਚ ਸਾਢੇ ਚਾਰ ਕਰੋੜ ਤੋਂ ਵੱਧ ਖ਼ਪਤਕਾਰ ਹਨ। ਦੇਸ਼ ਵਿੱਚ ਗੁਜਰਾਤ, ਹਿਮਾਚਲ, ਮਨੀਪੁਰ, ਕੇਰਲਾ ਅਤੇ ਮਿਜ਼ੋਰਮ ਤੋਂ ਬਾਅਦ ਪੰਜਾਬ ਦਾ ਹੀ ਨੰਬਰ ਆਉਂਦਾ ਹੈ। ਜਦਕਿ ਮੋਬਾਇਲ ਟਾਵਰਾਂ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਅੱਗੇ ਹੈ, ਜਿਸ ਵਿਚ 90,421 ਟਾਵਰ ਹਨ। ਲਕਸ਼ਦੀਪ ਵਿੱਚ ਸਭ ਤੋਂ ਘੱਟ 33 ਮੋਬਾਇਲ ਟਾਵਰ ਹਨ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ 1195 ਮੋਬਾਇਲ ਟਾਵਰ ਹਨ। ਪੰਜਾਬ ਵਿੱਚ ਚੱਲੇ ਕਿਸਾਨ ਅੰਦੋਲਨ ਦੌਰਾਨ ਅੰਦੋਲਨਕਾਰੀਆਂ ਵੱਲੋਂ 1500 ਤੋਂ ਵੱਧ ਮੋਬਾਇਲ ਟਾਵਰ ਤੋੜ ਦਿੱਤੇ ਗਏ ਸਨ। ਦੂਰ ਸੰਚਾਰ ਵਿਭਾਗ ਦੇ ਚੰਡੀਗੜ੍ਹ ਸਥਿਤ ਡਾਇਰੈਕਟਰ ਕੰਪਲਾਇੰਸ ਅਮਨਦੀਪ ਸਿੰਗਲਾ ਨੇ ਇਕ ਮੀਟਿੰਗ ਦੌਰਾਨ ਦੱਸਿਆ ਕਿ ਹੁਣ ਇਹ ਵਿਗਿਆਨਕ ਤੌਰ 'ਤੇ ਸਿੱਧ ਹੋ ਗਿਆ ਹੈ ਕਿ ਮੋਬਾਇਲ ਟਾਵਰ ਕਿਸੇ ਮਨੁੱਖ ਜਾਂ ਜਾਨਵਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵਿਗਿਆਨ ਦੀ ਤੀਬਰ ਖੋਜ ਅਤੇ ਵਿਕਾਸ ਰਾਹੀਂ ਲੋਕ ਪੱਖੀ ਮਾਪਦੰਡਾਂ ਅਨੁਸਾਰ ਮੋਬਾਇਲ ਟਾਵਰ ਲਗਾਏ ਗਏ ਹਨ।

ਇਸ ਦੇ ਬਾਵਜੂਦ ਜੇਕਰ ਕੋਈ ਆਪਣੇ ਨੇੜੇ ਲੱਗੇ ਮੋਬਾਇਲ ਟਾਵਰਾਂ ਤੋਂ ਅਸੰਤੁਸ਼ਟ ਹੈ ਤਾਂ ਉਹ 'ਤਰੰਗ ਸੰਚਾਰ' 'ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ’ਤੇ ਕਾਰਵਾਈ ਕਰਦਿਆਂ ਵਿਭਾਗ ਵੱਲੋਂ ਟਾਵਰ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਜੇਕਰ ਰੇਡੀਏਸ਼ਨ ਲਿਮਿਟ ਵਿੱਚ ਕੋਈ ਬੇਨਿਯਮੀ ਪਾਈ ਜਾਂਦੀ ਹੈ ਤਾਂ ਸਬੰਧਤ ਟੈਲੀਕਾਮ ਕੰਪਨੀ ਨੂੰ ਭਾਰੀ ਜੁਰਮਾਨਾ ਲਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤ ਤੋਂ ਬਚਣ ਲਈ ਹਰ ਸਾਲ ਟਾਵਰਾਂ ਦਾ ਆਡਿਟ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਮਿੱਥ ਸੀ ਕਿ ਮੋਬਾਇਲ ਟਾਵਰ ਨੁਕਸਾਨ ਪਹੁੰਚਾਉਂਦੇ ਹਨ। ਪਰ ਜਾਗਰੂਕਤਾ ਆਉਣ ਤੋਂ ਬਾਅਦ ਹੁਣ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਹੈ।

ਇਹ ਵੀ ਪੜ੍ਹੋ- ਪਟਿਆਲਾ ਪੁਲਸ ਦੀ ਗ੍ਰਿਫ਼ਤ 'ਚ ਭਾਰਤੀ ਫ਼ੌਜ ਦਾ ਜਵਾਨ, ਕਾਰਨਾਮਾ ਜਾਣ ਰਹਿ ਜਾਓਗੇ ਹੱਕੇ-ਬੱਕੇ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News