ਪੰਜਾਬ ਸਟੇਟ ਕਰਮਚਾਰੀ ਦਲ ਨੇ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
Friday, Aug 17, 2018 - 03:49 AM (IST)
ਫਤਿਹਗਡ਼੍ਹ ਸਾਹਿਬ, (ਜ.ਬ)- ਪੰਜਾਬ ਸਟੇਟ ਕਰਮਚਾਰੀ ਦਲ ਜ਼ਿਲਾ ਫਤਿਹਗਡ਼੍ਹ ਸਾਹਿਬ ਵੱਲੋਂ ਪ੍ਰਧਾਨ ਸੁੱਚਾ ਸਿੰਘ ਰੈਲੋਂ ਦੀ ਅਗਵਾਈ ਵਿਚ ਸਰਕਾਰ ਖਿਲਾਫ ਰੋਸ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਸ. ਰੈਲੋਂ ਤੇ ਇੰਦਰ ਸਿੰਘ ਰਾਏ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੇ ਚੋੋਣਾਂ ਵੇਲੇ ਜੋ ਵਾਅਦੇ ਕੀਤੇ ਸਨ, ਨੂੰ ਜਲਦੀ ਪੂਰਾ ਕੀਤਾ ਜਾਵੇ, ਜਿਵੇਂ ਪੇ-ਕਮਿਸ਼ਨ ਨੂੰ ਸਮਾਂਬੱਧ ਕਰ ਕੇ ਜਲਦੀ ਰਿਪੋਰਟ ਲਾਗੂ ਕੀਤੀ ਜਾਵੇ ਅਤੇ ਮੁਲਾਜ਼ਮਾਂ ਦੀਆਂ ਪਿਛਲੀਆਂ ਰਹਿੰਦੀਆਂ ਡੀ. ਏ. ਦੀਅਾਂ ਕਿਸ਼ਤਾਂ ਅਤੇ ਬਕਾਇਆ ਤੁਰੰਤ ਰਿਲੀਜ਼ ਕੀਤਾ ਜਾਵੇ, ਜੋ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਠੇਕੇਦਾਰੀ ਸਿਸਟਮ ਵਿਚ ਕੰਮ ਕਰ ਰਹੇ ਹਨ, ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਅਤੇ ਜੋ ਖਜ਼ਾਨੇ ’ਤੇ ਪਾਬੰਦੀ ਲੱਗੀ ਹੋਈ ਹੈ , ਨੂੰ ਤੁਰੰਤ ਖੋਲ੍ਹਿਆ ਜਾਵੇ, ਪੰਜਾਬ ਸਰਕਾਰ ਵੱਲੋਂ 2015 ਵਿਚ ਸ਼ੁਰੂ ਕੀਤੀ ਹੈਲਥ ਬੀਮਾ ਸਕੀਮ ਜੋ ਕਿ ਦਸੰਬਰ 2016 ਵਿਚ ਹੀ ਬੰਦ ਕਰ ਦਿੱਤੀ ਗਈ ਸੀ, ਤੇ ਤਹਿਤ ਜੋ ਮੁਲਾਜ਼ਮਾਂ ਦੇ ਬਿੱਲਾਂ ਦੇ ਜੋ ਬਕਾਏ ਹਨ ਉਨ੍ਹਾਂ ਦਾ ਨਿਪਟਾਰਾ ਕੀਤਾ ਜਾਵੇ, ਮੁਲਾਜ਼ਮਾਂ ’ਤੇ ਜੋ 200 ਰੁਪਏ ਮਹੀਨਾ ਪ੍ਰੋਫੈਸ਼ਨਲ ਟੈਕਸ ਥੋਪਿਆ ਹੈ ਉਸਨੂੰ ਵਾਪਸ ਲਿਆ ਜਾਵੇ, ਜਲ ਸੈਨੀਟੇਸ਼ਨ ਵਿਭਾਗ ਦਾ ਪੰਚਾਇਤੀਕਰਨ ਨਾ ਕੀਤਾ ਜਾਵੇ, ਮੌਸਮੀ ਵਰਦੀਆਂ ਦੀ ਪੈਂਮੇਟ ਕੀਤੀ ਜਾਵੇ, ਜੋ ਮੁਲਾਜ਼ਮ ਰਿਟਾਇਰ ਹੋ ਚੁੱਕੇ ਹਨ ਉਨ੍ਹਾਂ ਦੇ ਏਰੀਅਰ ਤੇ ਬਕਾਏ ਛੇਤੀ ਦਿੱਤੇ ਜਾਣ, ਫਤਿਹਗਡ਼੍ਹ ਸਾਹਿਬ ਦੀ ਅਾਬਾਦੀ ਦੇ ਮੁਤਾਬਕ ਹਾਊਸ ਰੈਂਟ ਦਿੱਤਾ ਜਾਵੇ।
ਇਸ ਮੌਕੇ ਇੰਦਰ ਸਿੰਘ ਰਾਏ ਜ਼ਿਲਾ ਪ੍ਰਧਾਨ ਪੀ. ਡਬਲਿਊ. ਡੀ. ਇੰਪਲਾਈਜ਼ ਯੂਨੀਅਨ, ਗਰੀਬ ਸਿੰਘ ਮੈਡ਼ਾ ਖਜ਼ਾਨਚੀ, ਰਾਮ ਸਿੰਘ ਚੌਹਾਨ, ਕ੍ਰਿਸ਼ਨ ਸਿੰਘ ਸਕੱਤਰ, ਰਵਿੰਦਰ ਸਿੰਘ ਕੌਲੀ, ਮਨਜੀਤ ਸਿੰਘ ਬਧੌਛੀ, ਸੁਖਜਿੰਦਰ ਸਿੰਘ ਪ੍ਰਧਾਨ ਸੈਨੀਟੇਸ਼ਨ, ਤਲਵਿੰਦਰ ਸਿੰਘ, ਰਾਜੂ ਕਲਪ, ਮਨਜੀਤ ਸਿੰਘ, ਗੁਰਚਰਨ ਸਿੰਘ, ਜਗਦੀਪ, ਗੁਰਮੁੱਖ ਸਿੰਘ ਚਤਰਪੁਰਾ, ਜਸਪਾਲ ਸਿੰਘ ਪ੍ਰਧਾਨ ਡਰਾਈਵਰ ਯੂਨੀਅਨ, ਬਲਵਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਬੱਸੀ, ਸ਼ੇਰ ਸਿੰਘ, ਸੁਰਜੀਤ ਸਿੰਘ ਧੀਰਪੁਰ, ਗਿਆਨ ਸਿੰਘ ਰੈਲੋਂ, ਲਛਮਣ ਸਿੰਘ ਬੱਸੀ ਪਠਾਣਾਂ, ਕਰਮਜੀਤ ਸਿੰਘ ਖਮਾਣੋਂ, ਗੁਰਦਾਸ ਸਿੰਘ, ਜਸਪਾਲ ਸਿੰਘ ਮਹਿਮਦਪੁਰ, ਬੰਤ ਸਿੰਘ, ਕੁਲਦੀਪ ਸਿੰਘ ਖਮਾਣੋਂ, ਹਾਕਮ ਸਿੰਘ ਖੇਡ਼ੀ, ਸਰਬਜੀਤ ਸਿੰਘ ਬਹੇਡ਼, ਹਰਪ੍ਰੀਤ ਸਿੰਘ ਤਲਾਣੀਆਂ, ਦਵਿੰਦਰ ਕੁਮਾਰ, ਦਰਸ਼ਨ ਸਿੰਘ, ਮਲਕੀਤ ਸਿੰਘ ਰੈਲੋਂ ਅਤੇ ਹੋਰ ਹਾਜ਼ਰ ਸਨ।