ਵੱਡੀ ਘਟਨਾ ਨਾਲ ਮੁੜ ਦਹਿਲਿਆ ਪੰਜਾਬ! ਦੀਵਾਲੀ ਦੇ ਪਟਾਕਿਆਂ ਵਾਂਗ ਚੱਲੀਆਂ ਗੋਲ਼ੀਆਂ, ਇੱਧਰ-ਉੱਧਰ ਭੱਜੇ ਲੋਕ

Sunday, Oct 19, 2025 - 07:15 PM (IST)

ਵੱਡੀ ਘਟਨਾ ਨਾਲ ਮੁੜ ਦਹਿਲਿਆ ਪੰਜਾਬ! ਦੀਵਾਲੀ ਦੇ ਪਟਾਕਿਆਂ ਵਾਂਗ ਚੱਲੀਆਂ ਗੋਲ਼ੀਆਂ, ਇੱਧਰ-ਉੱਧਰ ਭੱਜੇ ਲੋਕ

ਫਿਲੌਰ (ਭਾਖੜੀ)- ਪੰਜਾਬ ਵਿਚ ਫਿਰ ਤੋਂ ਗੋਲ਼ੀਆਂ ਚੱਲਣ ਦੀ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਗੈਂਗਸਟਰਾਂ ਨੇ ਸਥਾਨਕ ਅਟਵਾਲ ਹਾਊਸ ਕਾਲੋਨੀ ਦੇ ਐੱਮ. ਡੀ. ਮਨਦੀਪ ਸਿੰਘ ਗੋਰਾ ਨੂੰ ਦਫ਼ਤਰ ਤੋਂ ਬਾਹਰ ਬੁਲਾ ਕੇ ਉਨ੍ਹਾਂ ’ਦੇ ਗੋਲ਼ੀਆਂ ਚਲਾ ਦਿੱਤੀਆਂ। ਗੋਰਾ ਨੂੰ ਬਚਾਉਣ ਲਈ ਆਏ ਉਨ੍ਹਾਂ ਦੇ ਕਰੀਬੀ ਸਾਥੀ ਨੇ ਜਦੋਂ ਗੈਂਗਸਟਰ ਨੂੰ ਫੜਨ ਦਾ ਯਤਨ ਕੀਤਾ ਤਾਂ ਗੈਂਗਸਟਰਾਂ ਨੇ ਉਸ ’ਤੇ ਗੋਲ਼ੀ ਚਲਾ ਦਿੱਤੀ, ਜੋ ਉਸ ਦੀ ਲੱਤ ’ਤੇ ਲੱਗੀ। ਮਨਦੀਪ ਸਿੰਘ ਗੋਰਾ ਨੂੰ ਪਹਿਲਾਂ ਵੀ ਗੈਂਗਸਟਰ ਧਮਕੀਆਂ ਦੇ ਚੁੱਕੇ ਹਨ। ਉਨ੍ਹਾਂ ਦੇ ਦਫ਼ਤਰ ’ਚ ਬੈਠੇ ਸਾਥੀਆਂ ਨੇ ਵੀ ਗੋਰਾ ਦੀ ਆਵਾਜ਼ ਸੁਣ ਕੇ ਗੈਂਗਸਟਰਾਂ ’ਤੇ ਜਵਾਬ ’ਚ ਗੋਲ਼ੀਆਂ ਚਲਾਈਆਂ। ਜਵਾਬੀ ਫਾਇਰਿੰਗ ਹੁੰਦੇ ਵੇਖ ਕੇ ਦੋਵੇਂ ਗੈਂਗਸਟਰ ਜੋ ਕਾਲੇ ਰੰਗ ਦੀ ਥਾਰ ਗੱਡੀ ’ਚ ਆਏ ਸਨ, ਉਸੇ ਥਾਰ 'ਚ ਬੈਠ ਕੇ ਫਰਾਰ ਹੋ ਗਏ। ਡੀ. ਐੱਸ. ਪੀ. ਨੇ ਕਿਹਾ ਕਿ ਇਕ ਗੈਂਗਸਟਰ ਦੀ ਪਛਾਣ ਹੋ ਚੁੱਕੀ ਹੈ, ਜੋ ਹਾਲ ਹੀ ’ਚ ਵਿਦੇਸ਼ ਤੋਂ ਆਇਆ ਦੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਅੱਗ, ਮਚੀ ਹੜਫ਼ਾ-ਦਫ਼ੜੀ, ਟਲਿਆ ਵੱਡਾ ਹਾਦਸਾ

PunjabKesari

ਮਿਲੀ ਸੂਚਨਾ ਮੁਤਾਬਕ ਬੀਤੀ ਸ਼ਾਮ ਅਟਵਾਲ ਹਾਊਸ ਕਾਲੋਨੀ ਦੇ ਐੱਮ. ਡੀ. ਮਨਦੀਪ ਸਿੰਘ ਗੋਰਾ ਆਪਣੇ ਸਾਥੀਆਂ ਨਾਲ ਦਫ਼ਤਰ ’ਚ ਬੈਠੇ ਸਨ ਤਾਂ ਉਸੇ ਸਮੇਂ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਕਾਲੇ ਰੰਗ ਦੀ ਥਾਰ ਗੱਡੀ, ਜਿਸ ਦਾ ਆਖਿਰ ’ਚ ਨੰਬਰ 3577 ਸੀ, ਆ ਕੇ ਰੁਕੀ। ਗੱਡੀ ’ਚੋਂ 2 ਲੜਕੇ ਹੇਠਾਂ ਉਤਰੇ। ਉਨ੍ਹਾਂ ਨੇ ਗੋਰਾ ਨੂੰ ਆਪਣੇ ਫੋਨ ਨੰਬਰ 917696896991 ਤੋਂ ਫੋਨ ਕਰਕੇ ਕਿਹਾ ਕਿ ਉਹ ਰਾਹੁਲ ਬੋਲ ਰਿਹਾ ਹੈ। ਕੱਲ੍ਹ ਵੀ ਉਨ੍ਹਾਂ ਕੋਲ ਕੋਠੀ ਦਾ ਸੌਦਾ ਕਰਨ ਆਏ ਸਨ। ਉਹ ਅੱਜ ਕੋਠੀ ਖ਼ਰੀਦਣਾ ਚਾਹੁੰਦੇ ਹਨ। ਇਸ ਲਈ ਆਪਣੇ ਦਫ਼ਤਰ ਤੋਂ ਬਾਹਰ ਆ ਕੇ ਉਨ੍ਹਾਂ ਨਾਲ ਕੋਠੀ ਦਾ ਸੌਦਾ ਕਰਵਾਉਣ ਚੱਲਣ।  ਗੋਰਾ ਜਿਵੇਂ ਹੀ ਦਫ਼ਤਰ ਤੋਂ ਬਾਹਰ ਆ ਕੇ ਰਾਹੁਲ ਨੂੰ ਮਿਲੇ, ਉਸ ਨੇ ਗੋਰਾ ਦੇ ਨੇੜੇ ਆਉਂਦੇ ਹੀ ਆਪਣੀ ਪੈਂਟ ਅੰਦਰੋਂ ਵਿਦੇਸ਼ ਗਲੋਕ ਕੰਪਨੀ ਦੀ ਪਿਸਤੌਲ ਕੱਢੀ ਤਾਂ ਗੋਰਾ ਨੇ ਉਸ ਦੇ ਦੋਵੇਂ ਹੱਥ ਫੜ ਕੇ ਆਪਣੇ ਸਾਥੀਆਂ ਨੂੰ ਆਵਾਜ਼ ਦਿੱਤੀ। ਇੰਨੇ ’ਚ ਫਾਇਰ ਹੋ ਗਿਆ, ਜੋ ਗੋਲ਼ੀ ਕਿਸੇ ਨੂੰ ਨਹੀਂ ਲੱਗੀ। ਇਸ ਤੋਂ ਪਹਿਲਾਂ ਹਮਲਾਵਰ ਗੋਰਾ ’ਤੇ ਦੂਜੀ ਗੋਲ਼ੀ ਚਲਾਉਂਦੇ, ਉਨ੍ਹਾਂ ਦੇ ਕਰੀਬੀ ਸਾਥੀ ਨੇ ਆ ਕੇ ਗੈਂਗਸਟਰ ਨੂੰ ਫੜਨਾ ਚਾਹਿਆ ਤਾਂ ਉਸ ਨੇ ਫਿਰ ਗੋਲ਼ੀ ਚਲਾ ਦਿੱਤੀ, ਜੋ ਗੋਰਾ ਦੇ ਨਾਲ ਸੰਜੀਵ ਦੀ ਲੱਤ ’ਚ ਲੱਗੀ।

PunjabKesari

ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ! ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ

ਗੋਲ਼ੀਆਂ ਦੀ ਆਵਾਜ਼ ਸੁਣ ਕੇ ਗੋਰਾ ਦੇ ਸਾਥੀ ਵੀ ਦਫ਼ਤਰ ’ਚੋਂ ਬਾਹਰ ਨਿਕਲ ਆਏ, ਜਿਨ੍ਹਾਂ ਨੇ ਗੈਂਗਸਟਰਾਂ ’ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਆਪਣੇ ’ਤੇ ਜਵਾਬੀ ਹਮਲਾ ਹੁੰਦਾ ਵੇਖ ਕੇ ਦੋਵੇਂ ਗੈਂਗਸਟਰ ਥਾਰ ਗੱਡੀ ’ਚ ਬੈਠ ਕੇ ਫਰਾਰ ਹੋ ਗਏ।  ਗੋਰਾ ਦੇ ਸਾਥੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਕ ਘੰਟਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ। ਡੀ. ਐੱਸ. ਪੀ. ਸਰਵਨ ਸਿੰਘ ਬਲ ਨੇ ਕਿਹਾ ਕਿ ਮੁਲਜ਼ਮਾਂ ’ਤੇ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਕ ਮੁਲਜ਼ਮ ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਥੇ ਇਹ ਵੀ ਗੱਲ ਹੋ ਰਹੀ ਸੀ ਕਿ ਮੁਲਜ਼ਮ ਦੀ ਅੱਜ ਰਾਤ ਦੀ ਫਲਾਈਟ ਹੈ, ਜਿਸ ਕਾਰਨ ਪੁਲਸ ਨੇ ਦਿੱਲੀ, ਮੋਹਾਲੀ, ਅੰਮ੍ਰਿਤਸਰ ਏਅਰਪੋਰਟ ’ਤੇ ਮੁਲਜ਼ਮ ਦੀ ਪਛਾਣ ਦੇ ਸਬੰਧ ’ਚ ਐੱਲ. ਓ. ਸੀ. ਜਾਰੀ ਕਰ ਦਿੱਤੀ ਹੈ। 

PunjabKesari

ਇਹ ਵੀ ਪੜ੍ਹੋ: ਪੰਜਾਬ ਦਾ ਇਹ ਜ਼ਿਲ੍ਹਾ ਕਰ 'ਤਾ ਸੀਲ! ਵਧਾਈ ਸੁਰੱਖਿਆ, ਹਰ ਪਾਸੇ ਪੁਲਸ ਤਾਇਨਾਤ

ਮਨਦੀਪ ਸਿੰਘ ਗੋਰਾ ਨੇ ਗੈਂਗਸਟਰ ਦੀ ਜੋ ਪਛਾਣ ਅਤੇ ਹੁਲੀਆ ਪੁਲਸ ਨੂੰ ਦੱਸਿਆ ਹੈ, ਉਸ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਹਾਲ ਹੀ ’ਚ ਵਿਦੇਸ਼ ਤੋਂ ਆਇਆ ਹੈ। ਉਹ ਘਰ ਖ਼ਰੀਦਣ ਦੇ ਨਾਮ ’ਤੇ ਗੋਰਾ ਨਾਲ ਸੰਪਰਕ ਕਰ ਰਿਹਾ ਸੀ, ਜਦਕਿ ਕਾਲੋਨੀ ’ਚ ਰਹਿ ਰਹੇ ਇਕ ਸਮਾਜਸੇਵੀ ਦੇ ਘਰ ’ਤੇ ਵੀ ਉਸ ਨੇ ਆਪਣੇ ਵਿਅਕਤੀਆਂ ਨੂੰ ਭੇਜਿਆ ਸੀ। ਉਕਤ ਸਮਾਜਸੇਵੀ ਨੂੰ ਪਹਿਲਾਂ ਤੋਂ ਸੁਰੱਖਿਆ ਮਿਲੀ ਹੋਈ ਹੈ, ਉਥੇ ਹੀ ਪੁਲਸ ਸੁਰੱਖਿਆ ਵੇਖ ਕੇ ਬਿਨਾਂ ਕੋਈ ਸੌਦਾ ਕੀਤੇ ਉਹ ਵਾਪਸ ਪਰਤ ਗਏ ਅਤੇ 2 ਦਿਨ ਬਾਅਦ ਉਕਤ ਘਟਨਾ ਨੂੰ ਅੰਜਾਮ ਦੇ ਦਿੱਤਾ।

PunjabKesari

ਕਾਲੋਨੀ ਦੇ ਐੱਮ. ਡੀ. ਮਨਦੀਪ ਸਿੰਘ ਗੋਰਾ, ਜਿਨ੍ਹਾਂ ’ਤੇ ਹਮਲਾ ਹੋਇਆ ਅਤੇ ਗੋਲ਼ੀਆਂ ਚਲਾਈਆਂ ਗਈਆਂ, ਗੋਰਾ ਨੂੰ ਪਹਿਲਾਂ ਵੀ ਗੈਂਗਸਟਰ ਫਿਰੌਤੀ ਮੰਗਣ ਲਈ ਫੋਨ ਕਰਕੇ ਧਮਕੀਆਂ ਦੇ ਚੁੱਕੇ ਹਨ, ਜਿਸ ਕਾਰਨ ਗੋਰਾ ਅਤੇ ਉਨ੍ਹਾਂ ਦੇ ਸਾਥੀ ਪਹਿਲਾਂ ਹੀ ਚੌਕੰਨੇ ਸਨ। ਗੋਰਾ ਦੀ ਚੌਕਸੀ ਦਾ ਹੀ ਨਤੀਜਾ ਸੀ ਜਿਵੇਂ ਹੀ ਗੈਂਗਸਟਰ ਨੇ ਪਿਸਤੌਲ ਕੱਢੀ ਤਾਂ ਉਨ੍ਹਾਂ ਨੇ ਉਸੇ ਸਮੇਂ ਉਸ ਦੇ ਦੋਵੇਂ ਹੱਥ ਫੜ ਲਏ, ਜਿਸ ਕਾਰਨ ਇਕ ਵੱਡੀ ਘਟਨਾ ਵਾਪਰਨ ਤੋਂ ਬਚ ਗਈ।

 

ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੀ ਇੱਛਾ 'ਚ ਗਈ ਜਾਨ, ਸਮੁੰਦਰ ਵਿਚਕਾਰ ਜਲੰਧਰ ਦੇ ਨੌਜਵਾਨ ਦੀ ਕਿਸ਼ਤੀ ਪਲਟੀ, ਪੈਰਿਸ ਤੋਂ ਮਿਲੀ ਲਾਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News