ਪੰਜਾਬ ਦੇ ਸਕੂਲਾਂ ’ਚ ਵੱਧ ਰਹੇ ਕੋਰੋਨਾ ਵਿਚਕਾਰ 2 ਮਾਰਚ ਨੂੰ ਹੋਵੇਗੀ ਪੀ. ਟੀ. ਐੱਮ.

Friday, Feb 26, 2021 - 01:36 PM (IST)

ਲੁਧਿਆਣਾ (ਵਿੱਕੀ) : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪਹਿਲੀ ਕਲਾਸ ਤੋਂ ਲੈ ਕੇ 5ਵੀਂ ਕਲਾਸ ਤੱਕ ਪੜ੍ਹ ਰਹੇ ਵਿਦਿਆਰਥੀਆਂ ਦਾ ਫਰਵਰੀ ਮਹੀਨੇ 'ਚ ਵਿਸ਼ਾਵਾਰ ਮੁੱਲਾਂਕਣ ਕੀਤਾ ਗਿਆ ਹੈ। ਇਸ ਮੁੱਲਾਂਕਣ 'ਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੇ ਸਬੰਧ 'ਚ ਮਾਪਿਆਂ ਨੂੰ ਜਾਣੂੰ ਕਰਵਾਉਣ ਅਤੇ ਸਾਲਾਨਾ ਪ੍ਰੀਖਿਆਵਾਂ ਅਧੀਨ ਮਿਸ਼ਨ ਸੌ ਫ਼ੀਸਦੀ ਦੀ ਤਿਆਰੀ ਦੇ ਮਕਸਦ ਨਾਲ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ 2 ਮਾਰਚ ਨੂੰ ਮਾਪੇ-ਟੀਚਰ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧ 'ਚ ਮਹਿਕਮੇ ਵੱਲੋਂ ਜਾਰੀ ਇਕ ਪੱਤਰ 'ਚ ਕਿਹਾ ਗਿਆ ਹੈ ਕਿ ਮਾਪੇ-ਟੀਚਰ ਮੀਟਿੰਗ ਦੌਰਾਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਇਹ ਸਕਾਰਾਤਮਕ ਪ੍ਰਭਾਵ ਵਾਲੀ ਹੋਵੇ ਅਤੇ ਇਸ ਮੀਟਿੰਗ ਦੌਰਾਨ ਮਾਪਿਆਂ ਨਾਲ ਵਿਦਿਆਰਥੀਆਂ ਦੇ ਚੰਗੇ ਪੱਖਾਂ ਦੀ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਜਾਵੇ।
ਮੀਟਿੰਗ ਦਾ ਏਜੰਡਾ
ਕੋਵਿਡ–19 ਦੇ ਸਬੰਧ 'ਚ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਬੱਚਿਆਂ ਦੀ ਸਿਹਤ ਦੇ ਸਬੰਧ 'ਚ ਗੱਲ ਕਰਨਾ।
ਫਰਵਰੀ ਮੁੱਲਾਂਕਣ 'ਚ ਵਿਦਿਆਰਥੀ ਦੀ ਕਾਰਗੁਜ਼ਾਰੀ ਨੂੰ ਮਾਪਿਆਂ ਨਾਲ ਸਾਂਝਾ ਕਰਨਾ।
ਮਾਰਚ ਦੀਆਂ ਸਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਨੋਟ ਕਰਵਾਉਣਾ। 26 ਤੋਂ 31 ਮਾਰਚ ਤੱਕ ਕਰਵਾਏ ਜਾਣ ਵਾਲੇ ਬਾਲ ਪ੍ਰਤਿਭਾ ਮੇਲੇ ਦੇ ਸਬੰਧ 'ਚ ਜਾਣਕਾਰੀ ਦੇਣਾ।
ਸੈਸ਼ਨ 2021-22 ਲਈ ਸਕੂਲਾਂ 'ਚ ਦਾਖਲਾ ਸ਼ੁਰੂ ਹੋਣ ਦੇ ਸਬੰਧ 'ਚ ਮਾਪਿਆਂ ਨੂੰ ਦੱਸਣਾ ਤਾਂ ਕਿ ਨੇੜੇ ਇਸ ਦਾ ਪ੍ਰਚਾਰ ਹੋ ਸਕੇ ।
 


Babita

Content Editor

Related News