ਪੰਜਾਬ ਦੇ ਸਕੂਲਾਂ 'ਚ ਪਰਤੀਆਂ ਰੌਣਕਾਂ, ਹਾਰ ਪਾ ਕੇ ਕੀਤਾ ਵਿਦਿਆਰਥੀਆਂ ਦਾ ਸਵਾਗਤ
Monday, Oct 19, 2020 - 02:56 PM (IST)
ਮੰਡੀ ਲਾਧੂਕਾ (ਸੰਧੂ) : ਪੰਜਾਬ ਦੇ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੀਆਂ ਰੌਣਕਾਂ 7 ਮਹੀਨਿਆਂ ਬਾਅਦ ਦੁਬਾਰਾ ਪਰਤ ਆਈਆਂ ਹਨ। 9ਵੀਂ ਤੋ ਲੈ ਕੇ 12ਵੀਂ ਜਮਾਤ ਤੱਕ ਦੀਆਂ ਕਲਾਸਾਂ ਅੱਜ ਸ਼ੁਰੂ ਹੋਈ ਗਈਆਂ ਹਨ। ਪਿੰਡਾਂ ਦੀਆਂ ਪੰਚਾਇਤਾਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਅੱਜ ਸਕੂਲ ਪਹੁੰਚਣ 'ਤੇ ਵਿਦਿਆਰਥੀਆਂ ਨੂੰ ਹਾਰ ਪਾ ਕੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। 9ਵੀਂ ਤੋਂ 12ਵੀਂ ਜਮਾਤ ਤੱਕ ਤਕਰੀਬਨ 15 ਲੱਖ ਦੇ ਕਰੀਬ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਸਕੂਲ ਅਤੇ ਕੋਚਿੰਗ ਕੇਂਦਰ ਬੰਦ ਹੋਣ ਕਾਰਣ ਬੇਸ਼ਕ ਆਨਲਾਈਨ ਪੜ੍ਹਾਈ ਜਾਰੀ ਸੀ ਪਰ ਕਈ ਸਮੱਸਿਆਵਾਂ ਨਾਲ ਵਿਦਿਆਰਥੀਆਂ ਨੂੰ ਜੂਝਣਾ ਪੈ ਰਿਹਾ ਸੀ। ਪੰਜਾਬ ਸਰਕਾਰ ਵਲੋਂ ਕੋਡਿਵ ਦੀਆਂ ਹਿਦਾਇਤਾਂ ਦੀ ਪਾਲਣਾ ਹਿੱਤ ਸਕੂਲ ਖੋਲ੍ਹਣ ਦੇ ਫ਼ੈਸਲੇ ਦਾ ਮਾਪਿਆਂ ਅਤੇ ਵਿਦਿਆਰਥੀਆਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸਰਕਾਰੀ ਹਿਦਾਇਤਾਂ ਮੁਤਾਬਕ ਸਕੂਲ ਵਿਹੜੇ 'ਚ ਪਹੁੰਚੇ 9 ਤੋਂ ਲੈ ਕੇ 12ਵੀਂ ਕਲਾਸ ਦੇ ਵਿਦਿਆਰਥੀ
ਅੱਜ ਪਹਿਲੇ ਦਿਨ ਗਿਣਤੀ ਆਮ ਨਾਲੋਂ ਘੱਟ ਸੀ ਪਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਉਤਸਾਹ 'ਚ ਕੋਈ ਕਮੀ ਨਹੀਂ ਸੀ। ਸਿੱਖਿਆ ਮਹਿਕਮੇ ਦੇ ਬੁਲਾਰੇ ਪ੍ਰਿੰਸੀਪਲ ਹੰਸ ਰਾਜ ਨੇ ਦੱਸਿਆ ਕਿ ਸਿੱਖਿਆ ਮਹਿਕਮੇ ਵਲੋਂ ਤਕਰੀਬਨ 8 ਹਜ਼ਾਰ ਸਕੂਲ ਸਮਾਰਟ ਬਣਾਏ ਜਾ ਚੁੱਕੇ ਹਨ। ਇਨ੍ਹਾਂ ਸਕੂਲਾਂ 'ਚ ਪ੍ਰੋਜੈਕਟਰ, ਐੱਲ. ਈ. ਡੀ. ਅਤੇ ਸਿੱਖਣ ਸਿਖਾਉਣ ਦੇ ਆਧੂਨਿਕ ਯੰਤਰ ਫਿੱਟ ਹੋ ਚੱਕੇ ਹਨ। ਆਨਲਾਈਨ ਪੜ੍ਹਾਈ 'ਚ ਰਹਿ ਗਈਆਂ ਕਮੀਆਂ ਨੂੰ ਮਾਡਰਨ ਤਰੀਕੇ ਨਾਲ ਪੂਰਾ ਕਰਵਾਇਆ ਜਾਵੇਗਾ। ਸਿਹਤ ਅਤੇ ਸਿੱਖਿਆ ਮਹਿਕਮਾ ਮਿਲਕੇ ਸਕੂਲਾਂ ਨੂੰ ਸੈਨੇਟਾਈਜ਼ ਕਰ ਰਹੇ ਹਨ, ਪਖਾਨਿਆਂ ਤੇ ਸਕੂਲ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਵਿਦਿਆਰਥੀ ਮਾਪਿਆਂ ਦੀ ਸਹਿਮਤੀ ਨਾਲ ਆ ਰਹੇ ਹਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆਂ ਦੇ ਸਟਾਫ, ਸਰਪੰਚ ਰਵਿੰਦਰ ਸਿੰਘ, ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਪੱਤਵੰਤਿਆਂ ਨੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ।
ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦੇ ਮਾਮਲੇ 'ਚ ਆਪ ਆਗੂ ਨੇ ਸਰਕਾਰ ਤੋਂ ਕੀਤੀ ਮੰਗ