ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਹੋਈ ਹੈਕ

Saturday, Oct 10, 2020 - 07:36 PM (IST)

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਹੋਈ ਹੈਕ

ਮੋਹਾਲੀ: ਵੈੱਬਸਾਈਟਾਂ ਹੈਕ ਹੋਣ ਦੇ ਮਾਮਲਿਆਂ 'ਚ ਮਸ਼ਹੂਰ ਹਸਤੀਆਂ ਦੀਆਂ ਸਾਈਟਾਂ ਹੈਕ ਹੋਣ ਦੇ ਕਈ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਹੀ ਹੈਕਰਾਂ ਵੱਲੋਂ ਹੈਕ ਕਰ ਲਈ ਗਈ। ਪੀ. ਐਸ. ਈ. ਬੀ. ਦੀ ਹੈਕ ਹੋਈ ਸਾਈਟ ਨੂੰ ਦੇਖ ਕੇ ਲੋਕ ਵੀ ਹੈਰਾਨ ਹੋ ਗਏ। ਹੈਕ ਹੋਣ ਤੋਂ ਬਾਅਦ ਸਾਈਟ 'ਤੇ ਵਿਆਗਰਾ ਦੀਆਂ ਗੋਲੀਆਂ ਦੇ ਇਸ਼ਤਿਹਾਰ ਦਿਖਾਈ ਦੇ ਰਹੇ ਸਨ। ਸਿੱਖਿਆ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਹੈਕ ਹੋ ਗਈ ਸੀ, ਜਿਸ ਨੂੰ ਹੈਕ ਹੋਣ ਤੋਂ ਕੁੱਝ ਦੇਰ ਬਾਅਦ ਬੋਰਡ ਦੀ ਟੀਮ ਵਲੋਂ ਠੀਕ ਕਰ ਲਿਆ ਗਿਆ।


author

Deepak Kumar

Content Editor

Related News