10ਵੀਂ ਤੇ 12ਵੀਂ ਓਪਨ ਸਕੂਲ ਦੀ ਅਨੁਪੂਰਕ ਪ੍ਰੀਖਿਆ 15 ਤੋਂ
Friday, Sep 01, 2017 - 06:34 AM (IST)

ਮੋਹਾਲੀ (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ਦੀ ਓਪਨ ਸਕੂਲ ਦੀ ਅਨੁਪੂਰਕ ਪ੍ਰੀਖਿਆ ਦੀ ਡੇਟਸ਼ੀਟ ਅੱਜ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 15 ਸਤੰਬਰ ਤੋਂ ਸ਼ੁਰੂ ਹੋਣਗੀਆਂ ਤੇ 29 ਸਤੰਬਰ ਤਕ ਚੱਲਣਗੀਆਂ। ਸਾਰੀਆਂ ਪ੍ਰੀਖਿਆਵਾਂ ਜ਼ਿਲਾ ਤੇ ਤਹਿਸੀਲ ਪੱਧਰ 'ਤੇ ਬੋਰਡ ਵਲੋਂ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਵਿਚ ਸ਼ਾਮ ਦੇ ਸੈਸ਼ਨ 'ਚ ਬਾਅਦ ਦੁਪਹਿਰ 2 ਵਜੇ ਤੋਂ 5.15 ਵਜੇ ਤਕ ਕਰਵਾਈਆਂ ਜਾਣਗੀਆਂ। ਇਸ ਸਬੰਧੀ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਾਧੂ ਵਿਸ਼ਾ ਕੈਟਾਗਰੀ 10ਵੀਂ ਜਾਂ 12ਵੀਂ ਦੇ ਪ੍ਰੀਖਿਆਰਥੀ ਸਾਲਾਨਾ ਪ੍ਰੀਖਿਆ ਪ੍ਰਣਾਲੀ (ਪੂਰਾ ਸਿਲੇਬਸ) ਦੇ ਅਧੀਨ ਆਪਣੀ ਪ੍ਰੀਖਿਆ ਵੀ ਇਸ ਸ਼ਡਿਊਲ ਨਾਲ ਹੀ ਦੇਣਗੇ। ਬੁਲਾਰੇ ਨੇ ਦੱਸਿਆ ਕਿ ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਕਰਵਾ ਦਿੱਤੀ ਗਈ ਹੈ।
10ਵੀਂ ਦੀ ਡੇਟਸ਼ੀਟ: 15 ਸਤੰਬਰ ਨੂੰ ਪੰਜਾਬੀ-ਏ, ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ-ਏ, 16 ਨੂੰ ਹਿੰਦੀ, ਉਰਦੂ (ਹਿੰਦੀ ਦੀ ਜਗ੍ਹਾ), 18 ਨੂੰ ਸਮਾਜਿਕ ਵਿਗਿਆਨ, 19 ਨੂੰ ਸਿਹਤ ਅਤੇ ਸਰੀਰਕ ਸਿੱਖਿਆ, 20 ਨੂੰ ਅੰਗਰੇਜ਼ੀ, 22 ਨੂੰ ਸੰਸਕ੍ਰਿਤ, ਉਰਦੂ, ਫਾਰਸੀ ਆਦਿ ਭਾਸ਼ਾਵਾਂ, ਮਕੈਨੀਕਲ ਡਰਾਇੰਗ ਤੇ ਚਿੱਤਰਕਲਾ, ਕਟਾਈ ਅਤੇ ਸਿਲਾਈ, ਸੰਗੀਤ ਗਾਇਨ, ਗ੍ਰਹਿ ਵਿਗਿਆਨ, ਖੇਤੀਬਾੜੀ, ਸਿਹਤ ਵਿਗਿਆਨ ਅਤੇ ਸਾਰੇ ਪ੍ਰੀ-ਵੋਕੇਸ਼ਨਲ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ। 23 ਸਤੰਬਰ ਨੂੰ ਸੰਗੀਤ ਵਾਦਨ, ਕੰਪਿਊਟਰ ਸਾਇੰਸ, 25 ਨੂੰ ਪੰਜਾਬੀ-ਬੀ, ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰਕ-ਬੀ, 26 ਨੂੰ ਗਣਿਤ, 27 ਸੰਗੀਤ ਤਬਲਾ ਅਤੇ 29 ਸਤੰਬਰ ਨੂੰ ਵਿਗਿਆਨ ਵਿਸ਼ੇ ਦੀ ਪ੍ਰੀਖਿਆ ਹੋਵੇਗੀ।
12ਵੀਂ ਦੀ ਡੇਟਸ਼ੀਟ: ਇਹ ਪ੍ਰੀਖਿਆ ਹਿਊਮੈਨਟੀਜ਼ ਗਰੁੱਪ, ਸਾਇੰਸ ਗਰੁੱਪ, ਕਾਮਰਸ ਗਰੁੱਪ, ਐਗਰੀਕਲਚਰ ਗਰੁੱਪ ਵਿਚ ਹੋਵੇਗੀ। ਸਾਰੇ ਗਰੁੱਪਾਂ ਵਿਚ 15 ਸਤੰਬਰ ਨੂੰ ਜਨਰਲ ਅੰਗਰੇਜ਼ੀ, 16 ਨੂੰ ਇਕਨਾਮਿਕਸ, ਰਿਲੀਜਨ ਅਤੇ ਫੰਡਾਮੈਂਟਲਸ ਆਫ ਈ-ਬਿਜ਼ਨੈੱਸ, 17 ਨੂੰ ਚੋਣਵੀਂ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ, 20 ਨੂੰ ਜਨਰਲ ਪੰਜਾਬੀ, ਪੰਜਾਬੀ ਹਿਸਟਰੀ ਐਂਡ ਕਲਚਰ, 22 ਨੂੰ ਰਾਜਨੀਤੀ ਸ਼ਾਸਤਰ, ਸੰਗੀਤ ਵੋਕਲ, ਫਿਜ਼ਿਕਸ ਅਤੇ ਬਿਜ਼ਨੈੱਸ ਸਟੱਡੀਜ਼, 23 ਨੂੰ ਐਗਰੀਕਲਚਰ, 25 ਨੂੰ ਹਿਸਟਰੀ, ਕੈਮਿਸਟਰੀ ਅਤੇ ਬਿਜ਼ਨੈੱਸ ਇਕਨਾਮਿਕਸ ਐਂਡ ਕਾਂਟੀਟਿਵ ਮੈਥਡਜ਼, 26 ਨੂੰ ਕੰਪਿਊਟਰ ਸਾਇੰਸ, ਵਾਤਾਵਰਨ ਸਿੱਖਿਆ, ਸੋਸ਼ਿਆਲੋਜੀ, 27 ਨੂੰ ਗਣਿਤ, ਕੰਪਿਊਟਰ ਐਜੂਕੇਸ਼ਨ ਅਤੇ ਮਿਊਜ਼ਿਕ ਤਬਲਾ ਅਤੇ 29 ਨੂੰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਅਤੇ ਬਾਇਓ ਟੈਕਨਾਲੋਜੀ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ। ਇਸ ਦੇ ਨਾਲ ਹੀ 18 ਸਤੰਬਰ ਨੂੰ ਹਿਊਮੈਨਟੀਜ਼ ਗਰੁੱਪ ਵਿਚ ਪਬਲਿਕ ਐਡਮਿਨਿਸਟਰੇਸ਼ਨ, ਸਾਈਕਾਲੋਜੀ, ਜੌਗਰਫੀ, ਹੋਮ ਸਾਇੰਸ ਅਤੇ ਸੰਸਕ੍ਰਿਤ, ਅਰਬੀ ਆਦਿ ਵਿਸ਼ਿਆਂ, ਸਾਇੰਸ ਗਰੁੱਪ ਵਿਚ ਜਿਓਲੋਜੀ, ਬਾਇਓਲੋਜੀ, ਜੌਗਰਫੀ, ਹੋਮ ਸਾਇੰਸ, ਕਾਮਰਸ ਗਰੁੱਪ ਅਕਾਊਂਟੈਂਸੀ, ਐਗਰੀਕਲਚਰ ਗਰੁੱਪ ਵਿਚ ਰੂਰਲ ਡਿਵੈੱਲਪਮੈਂਟ ਐਂਡ ਐਨਵਾਇਰਨਮੈਂਟ ਅਤੇ ਜੌਗਰਫੀ ਅਤੇ ਟੈਕਨੀਕਲ ਗਰੁੱਪ ਵਿਚ ਐਲੀਮੈਂਟਸ ਆਫ ਬਿਲਡਿੰਗ ਕੰਸਟ੍ਰਕਸ਼ਨ, ਐਲੀਮੈਂਟਸ ਆਫ ਇਲੈਕਟ੍ਰੀਕਲ ਇੰਜੀਨੀਅਰਰਿੰਗ, ਐਲੀਮੈਂਟਸ ਆਫ ਮਕੈਨੀਕਲ ਇੰਜੀਨੀਅਰਰਿੰਗ, ਐਲੀਮੈਂਟਸ ਆਫ ਇਲੈਕਟ੍ਰੋਨਿਕ ਇੰਜੀਨੀਅਰਰਿੰਗ ਅਤੇ ਇੰਜੀਨੀਅਰਰਿੰਗ ਡਾਇੰਗ ਵਿਸ਼ਿਆਂ ਦੀ ਪ੍ਰੀਖਿਆ ਲਈ ਜਾਵੇਗੀ।