ਪੰਜਾਬ ਦਾ ਮਾਡਲ ਪਿੰਡ ''ਰਣਸੀਂਹ ਕਲਾਂ'', ਇਥੇ ਲਾਇਬ੍ਰੇਰੀ ''ਚ ਪੜ੍ਹਨ ਦੇ ਮਿਲਦੇ ਨੇ ਪੈਸੇ, ਜਾਣੋ ਹੋਰ ਖੂਬੀਆਂ

Thursday, May 18, 2023 - 06:27 PM (IST)

ਪੰਜਾਬ ਦਾ ਮਾਡਲ ਪਿੰਡ ''ਰਣਸੀਂਹ ਕਲਾਂ'', ਇਥੇ ਲਾਇਬ੍ਰੇਰੀ ''ਚ ਪੜ੍ਹਨ ਦੇ ਮਿਲਦੇ ਨੇ ਪੈਸੇ, ਜਾਣੋ ਹੋਰ ਖੂਬੀਆਂ

ਮੋਗਾ- ਮੋਗਾ ਦੇ ਪਿੰਡ ਰਣਸੀਂਹ ਕਲਾਂ ਨੂੰ ਨੌਜਵਾਨ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਇਕ ਮਾਡਲ ਪਿੰਡ ਬਣਾਇਆ ਹੈ। ਇਸ ਪਿੰਡ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇੱਥੇ ਪਾਣੀ ਦੀ ਦੁਰਵਰਤੋਂ ਨਹੀਂ ਕੀਤੀ ਜਾਂਦੀ। ਪੂਰੇ ਪਿੰਡ 'ਚ ਅੰਡਰਗਰਾਊਂਡ ਸੀਵਰੇਜ ਸਿਸਟਮ ਬਣਾਇਆ ਗਿਆ ਅਤੇ ਪਿੰਡ ਦੇ ਗੰਦੇ ਛੱਪੜ 'ਤੇ ਵਾਟਰ ਟਰੀਟਮੈਂਟ ਪਲਾਂਟ ਬਣਾਇਆ ਗਿਆ, ਜਿਸ 'ਚ ਪੂਰੇ ਪਿੰਡ ਦਾ ਸੀਵਰੇਜ ਦਾ ਪਾਣੀ ਇਸ ਟਰੀਟਮੈਂਟ ਪਲਾਂਟ 'ਚ ਪਹੁੰਚਦਾ ਹੈ। ਫਿਰ ਇਸ ਪਾਣੀ ਨੂੰ ਖ਼ੇਤੀ ਲਈ ਵਰਤਿਆ ਜਾਂਦਾ ਹੈ। ਹਰ ਰੋਜ਼ ਕਰੀਬ 4 ਲੱਖ ਲਿਟਰ ਸੀਵਰੇਜ ਦੇ ਪਾਣੀ ਨੂੰ ਟਰੀਟ ਕਰਕੇ ਖ਼ੇਤੀਬਾੜੀ 'ਚ ਵਰਤਿਆ ਜਾਂਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਸ਼ਰੇਆਮ ਗੁੰਡਾਗਰਦੀ, ਦੁਕਾਨਦਾਰ ਨੂੰ ਨੰਗਾ ਕਰ ਕੇ ਮਾਰੇ ਬੇਸਬਾਲ, ਵੀਡੀਓ ਵਾਇਰਲ

ਪਿੰਡ ਰਣਸੀਂਹ ਕਲਾਂ 'ਚ ਮਹਾਰਾਣਾ ਰਣਜੀਤ ਸਿੰਘ ਦੇ ਨਾਂ ’ਤੇ ਇਕ ਲਾਇਬ੍ਰੇਰੀ ਬਣਾਈ ਗਈ ਹੈ, ਇੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਮੁਫ਼ਤ ਪੜ੍ਹਨ ਲਈ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ। ਇੰਨਾ ਹੀ ਨਹੀਂ ਜਿਹੜੇ ਬੱਚੇ ਪੜ੍ਹਣ ਕਿਤਾਬਾਂ ਘਰ ਲੈ ਕੇ ਜਾਂਦੇ ਹਨ, ਬੱਚਿਆਂ ਦਾ ਟੈਸਟ ਲੈਣ ਤੋਂ ਬਾਅਦ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਜਾਂਦੇ ਹਨ। ਪਿੰਡ ਰਣਸੀਂਹ ਕਲਾਂ ਦਾ ਹਰ ਕੰਮ ਨਿਵੇਕਲਾ ਹੈ, ਜੋ ਬਾਕੀ ਪਿੰਡਾਂ ਲਈ ਮਿਸਾਲ ਹੈ। ਇਸ ਦੇ ਨਾਲ ਹੀ ਸਰਪੰਚ ਵੱਲੋਂ ਪਿੰਡ ਦੇ ਲੋਕਾਂ ਦਾ 1 ਰੁਪਏ ਦਾ ਇੱਕ ਲੱਖ ਦਾ ਬੀਮਾ ਵੀ ਕੀਤਾ ਗਿਆ ਹੈ। ਇਸ ਦੇ ਨਾਲ ਪਿੰਡ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਲੋਕਾਂ ਨੂੰ ਪਲਾਸਟਿਕ ਦੀ ਥਾਂ ਖੰਡ, ਗੁੜ ਅਤੇ ਚੌਲ ਦਿੱਤੇ ਜਾਂਦੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਹੋਟਲਾਂ ’ਚ ਦੇਹ ਵਪਾਰ ਦਾ ਧੰਦਾ ਜ਼ੋਰਾਂ ’ਤੇ, ਵੀਡੀਓ ਵਾਇਰਲ ਕਰ ਵਿਅਕਤੀ ਨੇ ਕੀਤਾ ਖ਼ੁਲਾਸਾ

ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਦੱਸਿਆ ਕਿ ਰਣਸੀਂਹ ਕਲਾਂ ਪੰਜਾਬ ਦਾ ਅਜਿਹਾ ਪਿੰਡ ਹੈ, ਜਿੱਥੇ ਛੱਪੜ ਤੋਂ ਫੁੱਲਾਂ ਦੀ ਮਹਿਕ ਆਉਂਦੀ ਹੈ। ਇਸ ਤੋਂ ਪਹਿਲਾਂ ਪਿੰਡ ਰਣਸੀਂਹ ਕਲਾਂ ਨੂੰ ਚੰਗੇ ਵਿਕਾਸ ਕਾਰਜਾਂ ਲਈ 2 ਵਾਰ ਨੈਸ਼ਨਲ ਐਵਾਰਡ ਅਤੇ ਪੰਚਾਇਤ ਸਸ਼ਕਤੀਕਰਨ ਐਵਾਰਡ ਅਤੇ ਗੌਰਵ ਗ੍ਰਾਮ ਸਭਾ ਐਵਾਰਡ ਮਿਲ ਚੁੱਕਾ ਹੈ। 23 ਸਤੰਬਰ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦਾ ਬੈਸਟ ਪੋਂਡ ਐਵਾਰਡ ਦਿੱਤਾ।  ਰਣਸੀਂਹ ਕਲਾਂ ਪੰਜਾਬ ਦਾ ਅਜਿਹਾ ਪਿੰਡ ਹੈ, ਜਿੱਥੇ ਸੀਵਰੇਜ ਦੇ ਪਾਣੀ ਨੂੰ ਟਰੀਟ ਕਰਨ ਤੋਂ ਬਾਅਦ 100 ਏਕੜ ਜ਼ਮੀਨ 'ਚ ਖੇਤੀ ਲਈ ਰੋਜ਼ਾਨਾ 4 ਲੱਖ ਲਿਟਰ ਪਾਣੀ ਖ਼ੇਤਾਂ ਨੂੰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਬਰਸਾਤੀ ਪਾਣੀ ਨੂੰ ਸਟੋਰ ਕਰਨ ਲਈ ਜਗ੍ਹਾ ਵੀ ਬਣਾਈ ਗਈ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News