ਪੰਜਾਬ ਦੀ ਧੀ ਭਾਰਤੀ ਫ਼ੌਜ 'ਚ ਬਣੀ ਲੈਫਟੀਨੈਂਟ, ਰੌਸ਼ਨ ਕੀਤਾ ਮਾਪਿਆਂ ਦਾ ਨਾਂ
Wednesday, Sep 11, 2024 - 01:06 PM (IST)
ਜ਼ੀਰਕਪੁਰ (ਅਸ਼ਵਨੀ) : ਜ਼ੀਰਕਪੁਰ ਦੀ ਬਾਦਲ ਕਾਲੋਨੀ ’ਚ ਰਹਿਣ ਵਾਲੇ ਸਾਧਾਰਨ ਪਰਿਵਾਰ ਦੀ ਧੀ ਲੈਫਟੀਨੈਂਟ ਬਣ ਗਈ ਹੈ। ਊਸ਼ਾ ਰਾਣੀ ਨੇ ਸਖ਼ਤ ਮਿਹਨਤ ਤੇ ਬੁਲੰਦ ਹੌਂਸਲੇ ਨਾਲ ਮੁਕਾਮ ਹਾਸਲ ਕੀਤਾ ਹੈ। ਊਸ਼ਾ ਦੇ ਪਿਤਾ ਸਰਦਾਰ ਕੁਲਦੀਪ ਸਿੰਘ ਮਕੈਨਿਕ ਹਨ, ਜੋ ਜ਼ੀਰਕਪੁਰ ’ਚ ਬੀ. ਐੱਸ. ਇੰਜੀਨੀਅਰਿੰਗ ਵਰਕਸ ਨਾਂ ’ਤੇ ਦੁਕਾਨ ਕਰਦੇ ਹਨ ਅਤੇ ਈਸ਼ਾ ਦੀ ਮਾਂ ਸੁਨੀਤਾ ਰਾਣੀ ਘਰੇਲੂ ਔਰਤ ਹਨ। ਸੋਮਵਾਰ ਨੂੰ ਜਦੋਂ ਊਸ਼ਾ ਰਾਣੀ ਪਾਸਿੰਗ ਆਊਟ ਪਰੇਡ ਪੂਰੀ ਕਰ ਕੇ ਘਰ ਪਰਤੀ ਤਾਂ ਜ਼ੀਰਕਪੁਰ ਦੇ ਲੋਕਾਂ ਨੇ ਉਸ ਨੂੰ ਪਲਕਾਂ ’ਤੇ ਬਿਠਾ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਤਾਜ਼ਾ ਅਪਡੇਟ, ਜਾਣੋ ਮੌਸਮ ਵਿਭਾਗ ਦੀ ਭਵਿੱਖਬਾਣੀ
ਬਾਦਲ ਕਾਲੋਨੀ ਵਾਸੀਆਂ ਅਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਸਮੂਹ ਅਹੁਦੇਦਾਰਾਂ ਨੇ ਊਸ਼ਾ ਰਾਣੀ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਡੇਰਾਬੱਸੀ ਦੇ ਵਿਧਾਇਕ ਤੇ ਕੁਲਜੀਤ ਸਿੰਘ ਰੰਧਾਵਾ ਵੀ ਪਰਿਵਾਰ ਨੂੰ ਵਧਾਈ ਦੇਣ ਪੁੱਜੇ। ਰੰਧਾਵਾ ਨੇ ਕਿਹਾ ਕਿ ਇਲਾਕੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇੱਕ ਸਾਧਾਰਨ ਪਰਿਵਾਰ ਦੀ ਧੀ ਨੇ ਭਾਰਤੀ ਫ਼ੌਜ ’ਚ ਬਤੌਰ ਲੈਫਟੀਨੈਂਟ ਅਹੁਦਾ ਸੰਭਾਲ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਡਾਕਟਰਾਂ ਦੀ ਹੜਤਾਲ 'ਤੇ ਸਖ਼ਤ ਹੁਕਮ ਜਾਰੀ, Action 'ਚ ਮਾਨ ਸਰਕਾਰ
7 ਸਤੰਬਰ ਨੂੰ ਹੋਈ ਪਾਸਿੰਗ ਆਊਟ ਪਰੇਡ ’ਚ ਊਸ਼ਾ ਦੇ ਮਾਪਿਆਂ ਨੇ ਉਸ ਦੇ ਮੋਢਿਆਂ ’ਤੇ ਲੈਫਟੀਨੈਂਟ ਦੇ ਸਟਾਰ ਲਾਏ। ਜਾਣਕਾਰੀ ਦਿੰਦਿਆਂ ਊਸ਼ਾ ਰਾਣੀ ਨੇ ਦੱਸਿਆ ਕਿ ਉਸ ਦੇ ਪਤੀ ਵੀ ਫ਼ੌਜ ਦੀ ਐਜੂਕੇਸ਼ਨ ਕੋਰ ’ਚ ਸਨ ਜੋ ਸਾਲ 2020 ’ਚ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ ਸਨ। ਲੈਫਟੀਨੈਂਟ ਬਣਨ ’ਚ ਉਨ੍ਹਾਂ ਦੇ ਮਾਪਿਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਫ਼ਲਤਾ ਪ੍ਰਾਪਤ ਕਰਨ ਲਈ ਘਰ ਤੋਂ ਬਾਹਰ ਨਿਕਲਣਾ ਅਤੇ ਟੀਚਾ ਮਿੱਥ ਕੇ ਅਣਥੱਕ ਮਿਹਨਤ ਕਰਨਾ ਜ਼ਰੂਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8