ਜਲੰਧਰ ਬੱਸ ਅੱਡੇ 'ਤੇ ਪਨਬਸ ਮੁਲਾਜ਼ਮਾਂ ਦਾ ਹੰਗਾਮਾ, ਪਾਣੀ ਦੀ ਟੈਂਕੀ 'ਤੇ ਚੜ੍ਹ ਅਫ਼ਸਰਾਂ ਨੂੰ ਦਿੱਤੀ ਇਹ ਧਮਕੀ

Monday, Dec 07, 2020 - 05:52 PM (IST)

ਜਲੰਧਰ ਬੱਸ ਅੱਡੇ 'ਤੇ ਪਨਬਸ ਮੁਲਾਜ਼ਮਾਂ ਦਾ ਹੰਗਾਮਾ, ਪਾਣੀ ਦੀ ਟੈਂਕੀ 'ਤੇ ਚੜ੍ਹ ਅਫ਼ਸਰਾਂ ਨੂੰ ਦਿੱਤੀ ਇਹ ਧਮਕੀ

ਜਲੰਧਰ (ਪੁਨੀਤ)— ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੀ ਇਕਾਈ ਜਲੰਧਰ 1 ਵੱਲੋਂ ਪਨਬਸ ਦੇ ਡਰਾਈਵਰ ਅਜੀਤ ਸਿੰਘ ਟੀ-66 ਅਤੇ ਕੰਡਕਟਰ ਮਨਜਿੰਦਰ ਸਿੰਘ ਟੀ. ਪੀ-218 ਦੀ ਨਾਜਾਇਜ਼ ਰਿਪੋਰਟ ਕਰਨ ਦੇ ਰੋਸ ਵਜੋਂ ਪਨਬਸ ਡੀਪੂ ਜਲੰਧਰ 1 ਦੇ ਮੁਲਾਜ਼ਮਾਂ ਨੇ ਚੱਕਾ ਜਾਮ ਕਰਕੇ ਡਿਪੂ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ: ਹਨੀਮੂਨ ਮਨਾਉਣ ਜੰਮੂ-ਕਸ਼ਮੀਰ ਦੀਆਂ ਵਾਦੀਆਂ 'ਚ ਪਹੁੰਚੀ ਅਦਾਕਾਰਾ ਸਨਾ ਖ਼ਾਨ,  ਸਾਂਝੀਆਂ ਤਸਵੀਰਾਂ ਕੀਤੀਆਂ

PunjabKesari

ਇਸ ਦੌਰਾਨ ਡਿਪੂ ਦੇ ਗੇਟ ਬੰਦ ਕਰਕੇ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕਰਦੇ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਡਿਊਟੀ ਤੋਂ ਮੁਅੱਤਲ ਕੀਤੇ ਗਏ ਪੰਜਾਬ ਰੋਡਵੇਜ਼ ਜਲੰਧਰ ਡਿਪੂ ਨੰਬਰ ਇਕ ਦੇ ਡਰਾਈਵਰ ਅਜੀਤ ਸਿੰਘ ਤੇ ਕੰਡਕਟਰ ਮਨਜਿੰਦਰ ਸਿੰਘ ਬਹਾਲੀ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ, ਜੋਕਿ ਤੁਰੰਤ ਰੱਦ ਕੀਤਾ ਜਾਵੇ ਨਹੀਂ ਤਾਂ ਉਹ ਜਾਨ ਦੇ ਦੇਣਗੇ।

ਇਹ ਵੀ ਪੜ੍ਹੋ:ਸਹੁਰਿਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਵੇਖ ਮਾਪੇ ਵੀ ਹੋਏ ਹੈਰਾਨ

PunjabKesari

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਸਾਡੇ ਵਰਕਰਾਂ ਨਾਲ ਜੋ ਇੰਸਪੈਕਟਰ ਸਲਵਿੰਦਰ ਸਿੰਘ ਅਤੇ ਏ. ਐੱਮ. ਈ. ਗੁਰਵਿੰਦਰ ਸਿੰਘ ਨੇ ਬੀਤੀ ਦਿਨ ਇਕ ਪ੍ਰਾਈਵੇਟ ਬੱਸ 'ਚੋਂ ਤੇਲ ਦੀ ਕੈਨੀ ਲੈ ਕੇ ਸਾਡੇ ਕਾਮਿਆਂ ਨੂੰ ਧੱਕੇ ਨਾਲ ਕਹਿੰਦੇ ਹਨ ਕਿ ਉਨ੍ਹਾਂ ਨੇ ਤੇਲ ਚੋਰੀ ਕੀਤਾ ਹੈ, ਜੋਕਿ ਸਰਾਸਰ ਝੂਠ ਹੈ। ਡਰਾਈਵਰ ਅਤੇ ਕੰਡਕਟਰ ਵੱਲੋਂ ਆਪਣਾ ਪੱਖ ਰੱਖਣ 'ਤੇ ਵੀ ਇਨ੍ਹਾਂ ਅਫ਼ਸਰਾਂ ਵੱਲੋਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਅਤੇ ਜਦੋਂ ਰਿਪੋਰਟ ਕਰਨ ਵਾਲੇ ਅਫ਼ਸਰਾਂ ਕੋਲੋਂ ਰਿਪੋਰਟ ਦੇ ਸਬੂਤ ਮੰਗੇ ਤਾਂ ਉਨ੍ਹਾਂ ਕੋਲੋ ਕੋਈ ਸਬੂਤ ਨਹੀਂ ਮਿਲਿਆ। ਉਨ੍ਹਾਂ ਦੋਸ਼ ਲਾਏ ਕਿ ਇਨ੍ਹਾਂ ਅਫ਼ਸਰਾਂ ਵੱਲੋਂ ਕੁਝ ਮੁੱਖ ਅਫ਼ਸਰਾਂ ਨਾਲ ਮਿਲ ਕੇ ਸਾਡੇ ਵਰਕਰਾਂ ਦੀ ਨਾਜਾਇਜ਼ ਰਿਪੋਰਟ ਕਰ ਦਿੱਤੀ ਗਈ ਹੈ, ਜਿਸ ਦਾ ਜਥੇਬੰਦੀ ਸਖ਼ਤ ਵਿਰੋਧ ਕਰਦੀ ਹੈ।

ਇਹ ਵੀ ਪੜ੍ਹੋ: ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ

PunjabKesari

ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਰਿਪੋਰਟ ਤੁਰੰਤ ਰੱਦ ਕਰਕੇ ਵਰਕਰਾਂ ਨੂੰ ਡਿਊਟੀ 'ਤੇ ਤਾਇਨਾਤ ਕੀਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਜਥੇਬੰਦੀ ਦੇ ਸੂਬਾ ਉਪ ਚੇਅਰਮੈਨ ਬਲਵਿੰਦਰ ਸਿੰਘ ਰਾਠ, ਸਰਪ੍ਰਸਤ ਗੁਰਜੀਤ ਸਿੰਘ, ਚੇਅਰਮੈਨ ਜਸਬੀਰ ਸਿੰਘ, ਪ੍ਰਧਾਨ ਗੁਰਪ੍ਰੀਤ ਸਿੰਘ, ਸੈਕਟਰੀ ਚਾਨਣ ਸਿੰਘ, ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ, ਮੁੱਖ ਸਲਾਹਕਾਰ ਗੁਰਪਰਕਾਰ ਸਿੰਘ,ਅਤੇ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ:  ਵਿਆਹ ਸਮਾਗਮ ਤੋਂ ਘਰ ਪਰਤ ਰਹੇ ਦੋ ਭਰਾਵਾਂ 'ਤੇ ਰਾਡਾਂ ਸਣੇ ਤਲਵਾਰਾਂ ਨਾਲ ਕੀਤਾ ਹਮਲਾ


author

shivani attri

Content Editor

Related News