ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਲਿਆ ਗਿਆ ਵੱਡਾ ਫ਼ੈਸਲਾ

Friday, Oct 31, 2025 - 11:16 AM (IST)

ਬੱਸਾਂ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਲਿਆ ਗਿਆ ਵੱਡਾ ਫ਼ੈਸਲਾ

ਚੰਡੀਗੜ੍ਹ/ਜਲੰਧਰ (ਮਨਪ੍ਰੀਤ)-ਪੰਜਾਬ ਰੋਡਵੇਜ਼/ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ 31 ਅਕਤੂਬਰ ਸ਼ੁੱਕਰਵਾਰ ਨੂੰ ਪ੍ਰਦਰਸ਼ਨ ਅਤੇ ਹੜਤਾਲ ਨੂੰ ਲੈ ਕੇ ਕੀਤਾ ਗਿਆ ਆਪਣਾ ਐਲਾਨ ਵਾਪਸ ਲੈ ਲਿਆ ਹੈ। ਯੂਨੀਅਨ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ 31 ਅਕਤੂਬਰ ਨੂੰ ਕਿਲੋਮੀਟਰ ਸਕੀਮ ਸਬੰਧੀ ਟੈਂਡਰ ਜਾਰੀ ਕਰਨ ਜਾ ਰਹੀ ਸੀ, ਜਿਸ ਦੇ ਵਿਰੋਧ ਵਜੋਂ ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ 31 ਅਕਤੂਬਰ ਪੰਜਾਬ ਰੋਡਵੇਜ਼/ਪੀ. ਆਰ. ਟੀ. ਸੀ. ਦੇ ਮੁਲਾਜ਼ਮ ਜਲੰਧਰ ਬੰਦ ਕਰਨ ਦੇ ਨਾਲ ਰਾਮਾਮੰਡੀ ਵਿਖੇ ਪ੍ਰਦਰਸ਼ਨ ਕਰਨਗੇ। 

ਇਹ ਵੀ ਪੜ੍ਹੋ: ਜਲੰਧਰ ਦੀ ਇਹ ਮਸ਼ਹੂਰ ਬੇਕਰੀ ਚਰਚਾ 'ਚ! ਕੇਕ ਖਾਣ ਦੇ ਸ਼ੌਕੀਨ ਥੋੜ੍ਹਾ ਸਾਵਧਾਨ, ਪੂਰਾ ਮਾਮਲਾ ਕਰੇਗਾ ਹੈਰਾਨ

ਇਸ ਤੋਂ ਇਲਾਵਾ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਣਾ ਸੀ ਪਰ ਸਰਕਾਰ ਨੇ ਫਿਲਹਾਲ ਇਸ ਟੈਂਡਰ ਨੂੰ ਟਾਲਦੇ ਹੋਏ ਅੱਗੇ ਪਾ ਦਿੱਤਾ ਹੈ, ਇਸ ਲਈ ਯੂਨੀਅਨ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਜਦਕਿ ਪੰਜਾਬ ਰੋਡਵੇਜ਼/ਪੀ.ਆਰ.ਟੀ.ਸੀ ਠੇਕਾ ਕਰਮਚਾਰੀ ਯੂਨੀਅਨ 31 ਨੂੰ ਤਰਨਤਾਰਨ ਜ਼ਿਮਨੀ ਚੋਣ ਨੂੰ ਮੁੱਖ ਰੱਖਦਿਆਂ ਸੂਬਾ ਸਰਕਾਰ ਦੀਆਂ ਇਨ੍ਹਾਂ ਖ਼ਾਮੀਆਂ ਦੇ ਵਿਰੱਧ ਤਰਨਤਾਰਨ ਦੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਆਪਣਾ ਵਿਰੋਧ-ਪ੍ਰਦਰਸ਼ਨ ਕਰੇਗੀ।

ਇਹ ਵੀ ਪੜ੍ਹੋ: ਰੇਲ ਯਾਤਰੀਆਂ ਬਾਰੇ ਅਹਿਮ ਖ਼ਬਰ! ਦਰਜਨ ਤੋਂ ਵੱਧ ਟਰੇਨਾਂ ਅਸਥਾਈ ਤੌਰ ’ਤੇ ਰਹਿਣਗੀਆਂ ਰੱਦ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News