ਪੰਜਾਬ ਰੋਡਵੇਜ਼ ਦੀ ਬੱਸ 'ਚ ਪੈ ਗਿਆ ਭੜਥੂ, ਮੌਕੇ "ਤੇ ਹਾਲਾਤ ਦੇ ਸਵਾਰੀਆਂ ਦੇ ਸੁੱਕੇ ਸਾਹ
Monday, Jun 16, 2025 - 01:29 PM (IST)

ਮਲੋਟ (ਜੁਨੇਜਾ) : ਫਾਜ਼ਿਲਕਾ ਤੋਂ ਚੱਲੀ ਪੰਜਾਬ ਰੋਡਵੇਜ਼ ਦੀ ਬੱਸ ’ਚ ਇਕ ਵਿਅਕਤੀ ਵੱਲੋਂ ਟਿਕਟ ਨਾ ਲੈਣ ਕਰਕੇ ਹੋਈ ਤਕਰਾਰ ਤੋਂ ਬਾਅਦ ਉਕਤ ਵਿਅਕਤੀ ਨੇ ਆਪਣੇ ਸਾਥੀ ਨਾਲ ਮੋਟਰਸਾਈਕਲ ਪਿੱਛੇ ਲਾ ਕੇ ਬੱਸ ਘੇਰ ਲਈ ਅਤੇ ਕੰਡਕਟਰ ਨਾਲ ਦੁਰ ਵਿਉਹਾਰ ਕੀਤਾ। ਇਸ ਮਾਮਲੇ 'ਤੇ ਡਰਾਈਵਰ, ਕੰਡਕਟਰ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਉਕਤ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
ਇਸ ਸਬੰਧੀ ਚੌਂਕੀ ਇੰਚਾਰਜ ਐੱਸ. ਆਈ. ਸੁਖਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੀ ਬੱਸ ਦੇ ਕੰਡਕਟਰ ਗੁਰਮੀਤ ਰਾਮ ਪੁੱਤਰ ਮੱਖਣ ਰਾਮ ਵਾਸੀ ਨੁਕੇਰੀਆ ਜ਼ਿਲਾ ਫਾਜ਼ਿਲਕਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਉਨ੍ਹਾਂ ਦੀ ਬੱਸ ਫਾਜ਼ਿਲਕਾ ਤੋਂ ਮਲੋਟ ਵੱਲ ਆ ਰਹੀ ਸੀ। ਇਕ ਵਿਅਕਤੀ ਜਿਹੜਾ ਨਸ਼ੇ ਦੀ ਹਾਲਤ ’ਚ ਲੱਗਦਾ ਸੀ ਵੱਲੋਂ ਟਿਕਟ ਨਹੀਂ ਲਈ ਜਾ ਰਹੀ ਅਤੇ ਬੱਸ ਮੁਸਾਫਿਰਾਂ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਫਾਜ਼ਿਲਕਾ ਅਤੇ ਅਰਨੀਵਾਲਾ ਦੇ ਰਸਤੇ ’ਚ ਪੈਂਦੇ ਚੁਵਾੜਿਆਵਾਲੀ ਦੇ ਅੱਡੇ 'ਤੇ ਉਤਾਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਹੋਟਲ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ ਰੇਡ ਕੀਤੀ ਤਾਂ ਹੋਇਆ ਵੱਡਾ ਖ਼ੁਲਾਸਾ
ਇਸ ਤੋਂ ਬਾਅਦ ਜਦੋਂ ਬੱਸ ਅਰਨੀਵਾਲਾ ਅੱਡੇ 'ਤੇ ਪੁੱਜੀ ਤਾਂ ਉਕਤ ਵਿਅਕਤੀਆਂ ਨੇ ਇਕ ਹੋਰ ਸਾਥੀ ਨੂੰ ਨਾਲ ਲੈ ਕੇ ਅਰਨੀਵਾਲਾ ਪੁੱਜ ਕੇ ਡਰਾਈਵਰ, ਕੰਡਕਟਰ ਨਾਲ ਬਹਿਸਬਾਜ਼ੀ ਕੀਤੀ। ਬਾਅਦ ਵਿਚ ਉਕਤ ਵਿਅਕਤੀਆਂ ਨੇ ਮੋਟਰਸਾਈਕਲ ਬੱਸ ਦੇ ਪਿੱਛੇ ਲਾ ਲਿਆ ਅਤੇ ਪੰਨੀਵਾਲਾ ਨਾਕੇ ਕੋਲ ਪੁੱਜ ਕੇ ਕੰਡਕਟਰ ਅਤੇ ਡਰਾਈਵਰ ਨਾਲ ਬਹਿਸਬਾਜ਼ੀ ਕੀਤੀ, ਜਿਸ ਦੀ ਸੂਚਨਾ ਪੁਲਸ ਨੂੰ ਕਰਨ 'ਤੇ ਉਕਤ ਵਿਅਕਤੀ ਮੋਟਰਸਾਈਕਲ ਛੱਡ ਕੇ ਭੱਜ ਗਏ। ਇਸ ਮਾਮਲੇ 'ਤੇ ਪੰਨੀਵਾਲਾ ਚੌਂਕੀ ਨੇ ਕੰਡਕਟਰ ਗੁਰਮੀਤ ਰਾਮ ਦੀ ਸ਼ਿਕਾਇਤ 'ਤੇ ਨਾਮਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ। ਪੁਲਸ ਨੇ ਇਨ੍ਹਾਂ ਮੁਲਜ਼ਮਾਂ ਦੀ ਸ਼ਨਾਖਤ ਸੁਰਿੰਦਰਪਾਲ ਸਿੰਘ ਪੁੱਤਰ ਦਿਆਲ ਚੰਦ ਵਾਸੀ ਮੂਲਿਆਂਵਾਲੀ ਅਤੇ ਰਮਨ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਢਾਣੀ ਵਿਸਾਖਾ ਸਿੰਘ ਅਰਨੀਵਾਲਾ ਜ਼ਿਲਾ ਫਾਜ਼ਿਲਕਾ ਵਜੋਂ ਕਰ ਕੇ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਚੌਂਕੀ ਇੰਚਾਰਜ ਐੱਸ. ਆਈ. ਸੁਖਜੀਤ ਸਿੰਘ ਨੇ ਦੱਸਿਆ ਕਿ ਕਾਬੂ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮ 16 ਜੂਨ ਤੋਂ ਪਹਿਲਾਂ ਕਰਨ ਇਹ ਕੰਮ, ਨਹੀਂ ਤਾਂ ਰੁਕ ਜਾਵੇਗੀ ਤਨਖਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e