ਮਿਲਾਵਟੀ ਪਦਾਰਥਾਂ ’ਤੇ ਰੋਕ ਲਾਉਣ ’ਚ ਦੇਸ਼ ਭਰ ’ਚੋਂ ਪੰਜਾਬ ਅੱਵਲ

09/03/2019 9:11:34 PM

ਚੰਡੀਗਡ਼੍ਹ, (ਸ਼ਰਮਾ)-ਮਿਲਾਵਟੀ ਭੋਜਨ ਪਦਾਰਥਾਂ ’ਤੇ ਰੋਕ ਲਾਉਣ ਲਈ ਹਰ ਮਹੀਨੇ ਮਿਲਾਵਟੀ ਭੋਜਨ ਪਦਾਰਥਾਂ ਦੇ ਇਕ ਹਜ਼ਾਰ ਤੋਂ ਵੱਧ ਨਮੂਨੇ ਭਰ ਕੇ ਪੰਜਾਬ ਦੇਸ਼ ਭਰ ’ਚ ਅੱਵਲ ਹੈ, ਇਹ ਜਾਣਕਾਰੀ ਪੰਜਾਬ ਦੇ ਫੂਡ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਅੰਕਡ਼ਿਆਂ ਮੁਤਾਬਕ ਵੱਡੇ ਭੂਗੋਲਿਕ ਖੇਤਰ ਵਾਲੇ ਸੂਬਿਆਂ ਨੂੰ ਛੱਡ ਕੇ ਪੰਜਾਬ ਸਭ ਤੋਂ ਵੱਧ ਭੋਜਨ ਪਦਾਰਥਾਂ ਦੇ ਨਮੂਨੇ ਲੈਣ ਅਤੇ ਜਾਂਚ ਕਰਨ ਵਾਲਾ ਸੂਬਾ ਹੈ। ਭਾਰਤ ਸਰਕਾਰ ਵਲੋਂ ਨਮੂਨੇ ਇਕੱਠੇ ਕਰ ਕੇ ਜਾਂਚ ਕਰਾਉਣ ਸਬੰਧੀ ਟੀਚੇ ਹਾਸਲ ਕਰਨ ਲਈ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਾਰਗੁਜ਼ਾਰੀ ਵੇਰਵਿਆਂ ਤੋਂ ਪਤਾ ਚਲਦਾ ਹੈ ਕਿ ਪੰਜਾਬ ਵਿਚ ਸਾਲ 2018-19 ਦੌਰਾਨ 11920 ਸੈਂਪਲ ਲਏ ਗਏ ਅਤੇ ਇਨ੍ਹਾਂ ਦੀ ਜਾਂਚ ਕਰਵਾਈ ਗਈ।

ਕੰਮ ਦੀ ਚੰਗੀ ਕਾਰਗੁਜ਼ਾਰੀ ਦਾ ਪਤਾ ਇਸ ਤੱਥ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਸਾਲ 2016-17 ਦੌਰਾਨ ਸਿਰਫ 4431 ਸੈਂਪਲ ਲਏ ਗਏ ਅਤੇ ਉਨ੍ਹਾਂ ’ਚੋਂ 4054 ਸੈਂਪਲਾਂ ਦੀ ਹੀ ਜਾਂਚ ਹੋਈ। ਇਹ ਦੱਸਣਾ ਜ਼ਰੂਰੀ ਹੈ ਕਿ ਦੇਸ਼ ਦੇ ਕਿਸੇ ਵੀ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਸੈਂਪਲ ਇਕੱਤਰ ਕਰਨ ਤੇ ਜਾਂਚ ਕਰਨ ’ਚ 10,000 ਦੇ ਅੰਕਡ਼ੇ ਨੂੰ ਨਹੀਂ ਛੂਹਿਆ ਹੈ। ਭਾਵੇਂ ਸਾਲ 2018-19 ਦੌਰਾਨ ਤਾਮਿਲਨਾਡੂ 14065 ਸੈਂਪਲ ਇਕੱਠੇ ਕਰਕੇ ਪੰਜਾਬ ਤੋਂ ਅੱਗੇ ਨਿਕਲ ਗਿਆ ਪਰ ਉਥੇ ਇਨ੍ਹਾਂ ’ਚੋਂ ਸਿਰਫ 5730 ਸੈਂਪਲਾਂ ਦੀ ਹੀ ਜਾਂਚ ਕੀਤੀ ਜਾ ਸਕੀ ਜੋ ਕਿ ਪੰਜਾਬ ਦੇ ਮੁਕਾਬਲੇ ਬਹੁਤ ਘੱਟ ਹੈ।


Arun chopra

Content Editor

Related News