ਸੂਬੇ ਦੇ ਇਨ੍ਹਾਂ ਪੰਜ ਜ਼ਿਲ੍ਹਿਆ ’ਚ ਵਿਗੜੀ ਹਵਾ ਦੀ ਗੁਣਵੱਤਾ, 500 ਮੀਟਰ ਹੋਈ ਵਿਜ਼ੀਬਿਲਟੀ

Thursday, Nov 05, 2020 - 04:13 PM (IST)

ਸੂਬੇ ਦੇ ਇਨ੍ਹਾਂ ਪੰਜ ਜ਼ਿਲ੍ਹਿਆ ’ਚ ਵਿਗੜੀ ਹਵਾ ਦੀ ਗੁਣਵੱਤਾ, 500 ਮੀਟਰ ਹੋਈ ਵਿਜ਼ੀਬਿਲਟੀ

ਲੁਧਿਆਣਾ (ਬਿਊਰੋ) - ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਪਰਾਲੀ ਸਾੜਨ ਦਾ ਕੰਮ ਅੱਜ ਵੀ ਵੱਡੇ ਪੱਧਰ ’ਤੇ ਜਾਰੀ ਹੈ, ਜਿਸ ਕਾਰਨ ਧੂੰਏ ਦਾ ਕਹਿਰ ਪਿਛਲੇ ਦਿਨਾਂ ਦੀ ਤੁਲਨਾ ਨਾਲੋਂ ਬਹੁਤ ਜ਼ਿਆਦਾ ਹੈ। ਦੱਸ ਦੇਈਏ ਕਿ ਇਸ ਵਾਰ ਦੀਵਾਲੀ ਆਉਣ ਤੋਂ ਪਹਿਲਾਂ ਹੀ ਸੂਬੇ ਦੀ ਹਵਾ ਪਹਿਲਾਂ ਨਾਲੋ ਜ਼ਿਆਦਾ ਖ਼ਰਾਬ ਹੋਣੀ ਸ਼ੁਰੂ ਹੋ ਗਈ ਹੈ, ਜਿਸ ਨਾਲ ਸਾਹ ਸਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਅੱਖਾਂ ’ਚ ਜਲਣ ਹੋਣ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਪਰਾਲੀ ਦੇ ਧੂੰਏਂ, ਧੂੜ ਅਤੇ ਵਾਹਨਾਂ ਅਤੇ ਫੈਕਟਰੀਆਂ ਦੇ ਪ੍ਰਦੂਸ਼ਣ ਕਾਰਨ ਖੁੱਲ੍ਹੇ ਇਲਾਕਿਆਂ ਵਿਚ ਪੈਣ ਵਾਲੇ ਧੂੰਏਂ ਦੇ ਮਿਸ਼ਰਣ ਦੀ ਵਿਜ਼ੀਬਿਲਟੀ 500 ਮੀਟਰ ਰਹਿ ਗਈ ਹੈ। ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਲਗਾਤਾਰ ਵੱਧਣ ਕਾਰਨ ਹਵਾ ਦੀ ਗੁਣਵੱਤਾ ਵੀ ਖ਼ਰਾਬ ਹੁੰਦੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖਬਰ- ਖ਼ੁਸ਼ਖ਼ਬਰੀ : ਕੈਨੇਡਾ 'ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

ਤਾਲਾਬੰਦੀ ਤੋਂ ਬਾਅਦ ਪਹਿਲੀ ਵਾਰ ਪਟਿਆਲੇ ਵਿੱਚ ਪੀ.ਐੱਮ-2.5 ਦਾ ਪੱਧਰ 311 ਤੱਕ ਪਹੁੰਚ ਗਿਆ ਹੈ। ਜਲੰਧਰ ਵਿਚ 295, ਅੰਮ੍ਰਿਤਸਰ ਵਿਚ 293, ਲੁਧਿਆਣਾ ਵਿਚ ਹਵਾ ਦਾ ਪੱਧਰ 280 ਅਤੇ ਬਠਿੰਡਾ ਵਿਚ 239 ਰਿਕਾਰਡ ਕੀਤਾ ਗਿਆ ਹੈ। ਇਸ ਤਰ੍ਹਾਂ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਕਾਰਨ ਪੰਜਾਬ ਦੇ ਪੰਜ ਵੱਡੇ ਸ਼ਹਿਰ ਹੁਣ ਮਾੜੀ ਸ਼੍ਰੇਣੀ ਵਿਚ ਆ ਗਏ ਹਨ, ਜੋ ਬੱਚਿਆਂ, ਬਜ਼ੁਰਗਾਂ ਅਤੇ ਜਨਾਨੀਆਂ ਲਈ ਖ਼ਤਰਨਾਕ ਹੋ ਸਕਦੇ ਹਨ। ਦੱਸ ਦੇਈਏ ਕਿ ਇਕ ਪਾਸੇ ਜਿਥੇ ਪਹਾੜਾਂ 'ਤੇ ਬਰਫ਼ਬਾਰੀ ਹੋਣ ਕਰਕੇ ਠੰਡ ਵਧ ਰਹੀ ਹੈ, ਉਥੇ ਹੀ ਧੂੰਏ ਕਾਰਨ ਸਾਹ ਸਬੰਧੀ ਕਈ ਬੀਮਾਰੀਆਂ ਅਤੇ ਅੱਖਾਂ ਵਿਚ ਜਲਣ ਹੋਣ ਦੀ ਸੰਭਾਵਨਾ ਵੱਧਣੀ ਸ਼ੁਰੂ ਹੋ ਗਈ ਹੈ। ਖ਼ੁੱਲ੍ਹੇ ਇਲਾਕਿਆਂ ’ਚ ਪੈ ਰਹੀ ਹਲਕੀ ਧੁੰਦ ’ਚ ਪਰਾਲੀ ਦਾ ਧੂੰਆਂ ਮਿਲ ਚੁੱਕਾ ਹੈ। 

ਪੜ੍ਹੋ ਇਹ ਵੀ ਖਬਰ- Health tips : ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਕਦੇ ਨਹੀਂ ਹੋਵੇਗੀ ਫ਼ੇਫੜਿਆਂ ਦੀ ਬੀਮਾਰੀ

ਪੜ੍ਹੋ ਇਹ ਵੀ ਖਬਰ- ਜੇਕਰ ਤੁਸੀਂ ਵੀ ‘ਐਂਕਰਿੰਗ’ ’ਚ ਬਣਾਉਣਾ ਚਾਹੁੰਦੇ ਹੋ ਆਪਣਾ ਚੰਗਾ ਭਵਿੱਖ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਅਗਲੇ 5 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਆਸ ਨਹੀਂ ਪਰ 9 ਨਵੰਬਰ ਤੋਂ ਬਾਅਦ ਕਈ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ’ਚ ਪੈ ਰਹੀ ਸੁੱਕੀ ਠੰਡ ਅਤੇ ਪ੍ਰਦੂਸ਼ਣ ਤੋਂ ਉਦੋਂ ਰਾਹਤ ਮਿਲ ਸਕਦੀ ਹੈ, ਜਦੋਂ ਮੀਂਹ ਪਵੇਗਾ। 

Beauty Tips : ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਮਿੰਟਾਂ ''ਚ ਦੂਰ ਕਰਨਗੇ ਇਹ ਘਰੇਲੂ ਨੁਸਖ਼ੇ, ਇੰਝ ਕਰੋ ਵਰਤੋਂ


author

rajwinder kaur

Content Editor

Related News