ਜਗਜੀਤ ਲੱਕੀ ਬਣੇ ਰਾਹੁਲ-ਪ੍ਰਿਯੰਕਾ ਗਾਂਧੀ ਸੈਨਾ ਦੇ ਪੰਜਾਬ ਪ੍ਰਧਾਨ

Saturday, Mar 23, 2019 - 04:41 AM (IST)

ਜਗਜੀਤ ਲੱਕੀ ਬਣੇ ਰਾਹੁਲ-ਪ੍ਰਿਯੰਕਾ ਗਾਂਧੀ ਸੈਨਾ ਦੇ ਪੰਜਾਬ ਪ੍ਰਧਾਨ

ਜਲੰਧਰ, (ਚੋਪੜਾ)— ਪੰਜਾਬ ਸੂਬਾ ਕਾਂਗਰਸ ਵਪਾਰ ਸੈੱਲ ਦੇ ਵਾਈਸ ਚੇਅਰਮੈਨ ਤੇ ਸੀਨੀਅਰ  ਕਾਂਗਰਸ ਨੇਤਾ ਜਗਜੀਤ ਸਿੰਘ ਲੱਕੀ ਨੂੰ ਰਾਹੁਲ ਪ੍ਰਿਯੰਕਾ ਗਾਂਧੀ ਸੈਨਾ ਦਾ ਪੰਜਾਬ  ਪ੍ਰਧਾਨ ਨਿਯੁਕਤ ਕੀਤਾ ਗਿਆ। ਰਾਹੁਲ ਪ੍ਰਿਯੰਕਾ ਗਾਂਧੀ ਸੈਨਾ ਦੇ ਕੌਮੀ ਪ੍ਰਧਾਨ ਤੇ  ਰਾਬਰਟ ਵਢੇਰਾ ਦੇ ਨੇੜਲੇ ਕਾਂਗਰਸੀ ਨੇਤਾ ਜਗਦੀਸ਼ ਸ਼ਰਮਾ ਨੇ ਲੱਕੀ ਨੂੰ ਇਕ ਸਮਾਰੋਹ ਦੌਰਾਨ  ਨਿਯੁਕਤੀ ਪੱਤਰ ਸੌਂਪਿਆ।
 ਜਗਦੀਸ਼ ਨੇ ਜਗਜੀਤ ਲੱਕੀ ਨੂੰ ਸੈਨਾ ਦੀ ਸੂਬਾ ਕਾਰਜਕਾਰਨੀ ਦੇ ਗਠਨ ਦੇ  ਅਧਿਕਾਰ ਦਿੰਦਿਆਂ ਉਨ੍ਹਾਂ ਨੂੰ ਪੰਜਾਬ ’ਚ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨ ਦੀਆਂ  ਹਦਾਇਤਾਂ ਦਿੱਤੀਆਂ। ਜਗਜੀਤ ਲੱਕੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ  ਪ੍ਰਿਯੰਕਾ ਗਾਂਧੀ, ਜਗਦੀਸ਼ ਸ਼ਰਮਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ  ਕਰਦਿਆਂ ਕਿਹਾ ਕਿ ਉਹ ਸੰਗਠਨ ਦੀ ਮਜ਼ਬੂਤੀ ਨੂੰ ਧਿਆਨ ਕੇਂਦ੍ਰਿਤ ਕਰਦਿਆਂ ਛੇਤੀ ਹੀ ਵਿਧਾਨ  ਸਭਾ ਪੱਧਰ ’ਤੇ ਯੂਨਿਟ ਬਣਾਉਣਗੇ, ਜਿਸ ਵਿਚ ਮਿਹਨਤੀ ਤੇ ਸੂਝਵਾਨ  ਨੌਜਵਾਨਾਂ  ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇਗਾ। 
ਇਹ ਸਾਰਾ ਕੰਮ ਲੋਕ ਸਭਾ ਚੋਣਾਂ ਨੂੰ ਦੇਖਦਿਆਂ  ਕੁਝ ਹਫਤੇ ’ਚ ਸੰਪੰਨ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਰਾਹੁਲ ਪ੍ਰਿਯੰਕਾ  ਗਾਂਧੀ ਸੈਨਾ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਹਾਈਕਮਾਨ ਵਲੋਂ ਉਤਾਰੇ ਸਾਰੇ  ਉਮੀਦਵਾਰਾਂ ਦੇ ਸਮਰਥਨ ’ਚ ਜ਼ੋਰਦਾਰ ਪ੍ਰਚਾਰ ਕਰਕੇ ਸਾਰੀਆਂ 13 ਸੀਟਾਂ ਦੀ ਜਿੱਤ ਦਾ ਰਸਤਾ  ਪੱਧਰਾ ਕਰੇਗੀ। 
ਜਗਜੀਤ ਲੱਕੀ ਨੇ ਕਿਹਾ ਕਿ ਉਹ ਸਾਰੇ ਅਹੁਦੇਦਾਰਾਂ ਨਾਲ ਸੂਬੇ ਦੇ ਸਾਰੇ  117 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਵਰਕਰਾਂ ਨੂੰ ਗਤੀਸ਼ੀਲ ਕਰਨਗੇ ਅਤੇ ਕੈ.  ਅਮਰਿੰਦਰ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ।


author

Bharat Thapa

Content Editor

Related News